Tuesday, May 5, 2026

ਸਾਲਾਸਰ ਧਾਮ ਅੱਪੜਿਆ ਸ਼੍ਰੀ ਬਾਲਾ ਜੀ ਦਾ ਪੈਦਲ ਯਾਤਰਾ ਸੰਘ ਦਾ ਜੱਥਾ

PPN150312
ਫਾਜਿਲਕਾ,  15  ਮਾਰਚ (ਵਿਨੀਤ ਅਰੋੜਾ)-  ਸਥਾਨਕ ਸਿੱਧ ਸ਼੍ਰੀ ਹਨੂਮਾਨ ਮੰਦਿਰ  ਵਿੱਚ ਪੂਜਾ ਦੇ ਬਾਅਦ ਸ਼੍ਰੀ ਬਾਲਾ ਜੀ ਧਾਮ ਲਈ ਰਵਾਨਾ ਹੋਇਆ ਸ਼੍ਰੀ ਬਾਲਾ ਜੀ ਪੈਦਲ ਯਾਤਰਾ ਸੰਘ ਦੇ 135 ਮੈਬਰਾਂ ਦਾ ਜੱਥਾ 11 ਦਿਨ ਵਿੱਚ 350 ਕਿਲੋਮੀਟਰ ਦਾ ਸਫਰ ਤੈਅ ਕਰਕੇ ਅੱਜ ਸ਼ਾਮ 7.30 ਵਜੇ ਸ਼੍ਰੀ ਸਾਲਾਸਰ ਧਾਮ ਪਹੁੰਚ ਗਿਆ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਘ ਦੇ ਖ਼ਜ਼ਾਨਚੀ ਭੂਸ਼ਣ ਮੱਕੜ ਅਤੇ ਵਿਜੈ ਕੁਮਾਰ ਬਜਾਜ ਨੇ ਦੱਸਿਆ ਕਿ ਸਾਰੇ ਪੈਦਲ ਯਾਤਰੀ ਬਾਬਾ ਜੀ ਦੇ ਧਾਮ ਠੀਕ-ਠਾਕ ਪਹੁੰਚ ਗਏ ਹਨ। 15 ਮਾਰਚ ਨੂੰ ਸਵੇਰੇ ੯ ਵਜੇ ਸਾਰੇ ਸ਼ਰਧਾਲੂ ਸ਼੍ਰੀ ਬਾਲਾ ਜੀ ਦੇ ਦਰਬਾਰ ਵਿੱਚ ਪੂਜਾ ਕਰਕੇ ਅਸ਼ੀਰਵਾਦ ਪ੍ਰਾਪਤ ਕਰਣਗੇ।

Check Also

ਕਮਿਸ਼ਨਰ ਸ਼ੇਰਗਿਲ ਵੱਲੋਂ ਜਨਗਣਨਾ 2027 ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਨੇ …

Leave a Reply