ਪਠਾਨਕੋਟ, 28 ਅਗਸਤ (ਪੰਹਾਬ ਪੋਸਟ ਬਿਊਰੋ) – ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਅਧੀਨ ਰਾਜ
ਸਿੱਖਿਆ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਰਾਜਨੀਤੀ ਸ਼ਾਸਤਰ ਵਿਸ਼ੇ ਦੇ ਲੈਕਚਰਾਰ ਦਾ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨੀ ਵਿਖੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਦੀ ਦੇਖ-ਰੇਖ ਹੇਠ ਸੈਮੀਨਾਰ ਦੀ ਸ਼ੁਰੂਆਤ ਡਾਇਟ ਪਠਾਨਕੋਟ ਪ੍ਰਿੰਸੀਪਲ ਮੋਨਿਕਾ ਵਿਜਾਨ ਅਤੇ ਜਿਲ੍ਹਾ ਕੋਆਰਡੀਨੇਟਰ ਸਿਧਾਰਥ ਚੰਦਰ ਵਲੋਂ ਆਪਣੇ ਪ੍ਰੇਰਕ ਭਾਸ਼ਣ ਨਾਲ ਕੀਤੀ ਗਈ।ਰਾਜਨੀਤੀ ਸ਼ਾਸਤਰ ਦੇ ਸਟੇਟ ਰਿਸੋਰਸ ਪਰਸਨ ਡਾ. ਮਦਨ ਲਾਲ ਨੇ ਅਧਿਆਪਕਾਂ ਨੂੰ ਰਾਜਨੀਤੀ ਸ਼ਾਸਤਰ ਵਿਸ਼ੇ ਨੂੰ ਰੌਚਕ ਤਰੀਕੇ ਨਾਲ ਪੜਾਉਣ ਲਈ ਨੁਕਤੇ ਸਾਂਝੇ ਕੀਤੇ ਅਤੇ ਅਧਿਆਪਕਾਂ ਨੂੰ ਨੈਸਨਲ ਅਚੀਵਮੈਂਟ ਸਰਵੇ ਸਬੰਧੀ ਵਿਸਤਾਰ ਨਾਲ ਜਾਣਕਾਰੀ ਦਿੱਤੀ।
ਸੈਮੀਨਾਰ ਦਾ ਸੰਚਾਲਨ ਜਿਲ੍ਹਾ ਇੰਚਾਰਜ਼ ਰਾਜਨੀਤੀ ਸਾਸਤਰ ਵਿਨੋਦ ਕੁਮਾਰ, ਡੀ.ਆਰ.ਪੀ ਗਿਰਧਾਰੀ ਲਾਲ, ਮੁਕੇਸ ਸਿੰਘ, ਸੰਦੀਪ ਭੱਲਾ ਅਤੇ ਡਾ. ਰਾਜ ਕੁਮਾਰ ਨੇ ਕੀਤਾ।
ਇਸ ਮੌਕੇ ਕਮਲਸ਼ ਕੁਮਾਰੀ, ਵਨੀਤਾ ਗੁਪਤਾ, ਨਿਰਮਲ, ਸੁਦੇਸ ਕੁਮਾਰੀ, ਧਮਨ ਗਈ, ਨੀਰਾ ਗੁਪਤਾ, ਅਜੇ ਕੁਮਾਰ, ਸੰਜੀਵ ਕੁਮਾਰ, ਰਾਜਨ, ਜਗੀਰ ਸਿੰਘ, ਪ੍ਰੇਮ ਕੁਮਾਰ, ਗਗਨਦੀਪ, ਕਮਲਜੀਤ ਸਿੰਘ, ਮਨਜੀਤ ਸਿੰਘ, ਕਮਲ ਮੋਹਨੀ, ਨੀਨਾ, ਹਰਜੀਤ ਕੌਰ ਬਾਜਵਾ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜ਼ਰ ਸਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media