Saturday, May 30, 2026

ਪਿੰਡਾਂ ਵਿੱਚ ਮਨਰੇਗਾ ਮਜ਼ਦੂਰਾਂ ਦਾ ਬੰਦ ਪਿਆ ਕੰਮ ਹੋਵੇ ਸ਼ੁਰੂ – ਕੂੰਮਕਲਾਂ

ਸੰਗਰੂਰ, 3 ਅਕਤੂਬਰ (ਜਗਸੀਰ ਲੌਂਗੋਵਾਲ) – ਸੀਟੂ ਪੰਜਾਬ ਦੇ ਸੂਬਾ ਸਕੱਤਰ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ, ਸੀਟੂ ਆਗੂ ਸਾਥੀ ਸਿਕੰਦਰ ਬਖਸ਼ ਮੰਡ ਚੌਂਤਾ, ਹਰੀ ਰਾਮ ਭੱਟੀ, ਨੰਬਰਦਾਰ ਸੁਖਬੀਰ ਸਿੰਘ ਕੀਮਾ ਭੈਣੀ, ਪੰਚ ਸੁਰਜੀਤ ਸਿੰਘ, ਕਰਮਜੀਤ ਸਿੰਘ ਪੰਚ, ਬਲਜੀਤ ਕੌਰ ਪੰਚ ਕੀਮਾ ਭੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਦਾ ਇੱਕ ਵਫਦ ਬੀ.ਡੀ.ਪੀ.ਓ ਲੁਧਿਆਣਾ-2 ਗੁਰਪ੍ਰੀਤ ਸਿੰਘ ਨੂੰ ਮਿਲਿਆ।ਜਿਸ ਵਿਚ ਮੰਗ ਕੀਤੀ ਗਈ ਕਿ ਬਹੁਤ ਸਾਰੇ ਪਿੰਡਾਂ ਵਿਚ ਮਨਰੇਗਾ ਮਜ਼ਦੂਰਾਂ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਬੰਦ ਪਿਆ ਹੈ।ਪਿੰਡ ਭੈਣੀ ਕੀਮਾ ਵਿਖੇ ਕੰਮ ਚਲਾਇਆ ਜਾਵੇ, ਪਿੰਡ ਦੀਆਂ ਨਾਲੀਆਂ ਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਸਹੀ ਨਾ ਹੋਣ ਕਰਕੇ ਗੰਦਾ ਪਾਣੀ ਘਰਾਂ ਅੱਗੇ ਖੜ੍ਹਾ ਹੋਣ ਕਰਕੇ ਬਿਮਾਰੀਆਂ ਫੈਲਣ ਦਾ ਭਾਰੀ ਖਤਰਾ ਹੈ।ਮਨਰੇਗਾ ਮਜ਼ਦੂਰਾਂ ਦੇ ਜੌਬ ਕਾਰਡ ਸਰਪੰਚ ਨੇ ਆਪਣੇ ਕੋਲ ਰੱਖੇ ਹੋਏ ਹਨ, ਉਹ ਮਜ਼ਦੂਰਾਂ ਨੂੰ ਦਿਵਾਏ ਜਾਣ।ਇਸ ਸਬੰਧੀ ਮੰਗ ਪੱਤਰ ਬੀ.ਡੀ.ਪੀ.ਓ ਸਾਹਿਬ ਨੂੰ ਦਿੱਤਾ ਗਿਆ।ਜਿੰਨਾਂ ਨੇ ਵਫਦ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਭੈਣੀ ਕੀਮਾ ਵਿੱਚ ਪ੍ਰਸ਼ਾਸ਼ਕ ਲਗਾ ਦਿੱਤਾ ਹੈ।                       ਮਨਰੇਗਾ ਮਜ਼ਦੂਰਾਂ ਨੂੰ ਕੰਮ, ਉਨ੍ਹਾਂ ਦੇ ਜੌਬ ਕਾਰਡ ਜਲਦੀ ਦਿੱਤੇ ਜਾਣਗੇ ਅਤੇ ਪਿੰਡ ਦੇ ਵਿਕਾਸ ਦਾ ਕੰਮ, ਅਤੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਜਲਦੀ ਕੀਤਾ ਜਾਵੇਗਾ।
            ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲਜੀਤ ਕੌਰ, ਕੁਲਦੀਪ ਕੌਰ, ਹਰਜਿੰਦਰ ਕੌਰ, ਮੁਖਤਿਆਰ ਕੌਰ, ਗੁਰਦੀਪ ਕੌਰ, ਜੀਤ ਕੌਰ, ਕੁਲਵੰਤ ਕੌਰ ਆਦਿ ਮੌਜ਼ੁਦ ਸਨ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …