ਅੰਮ੍ਰਿਤਸਰ, 11 ਨਵੰਬਰ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਾ. ਸੁਖਚੈਨ ਸਿੰਘ ਗਿੱਲ ਆਈ.ਪੀ.ਐਸ, ਏ.ਡੀ.ਸੀ.ਪੀ ਟਰੈਫਿਕ ਹਰਵਿੰਦਰ ਸਿੰਘ
ਪੀ.ਪੀ.ਐਸ ਅਤੇ ਏ.ਸੀ.ਪੀ-ਟਰੈਫਿਕ ਅੰਮ੍ਰਿਤਸਰ ਇਕਬਾਲ ਸਿੰਘ ਪੀ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅੱਜ ਟਰੈਫਿਕ ਐਜੂਕੇਸ਼ਨ ਸੈਲ ਅਤੇ ਟਰੈਫਿਕ ਦੇ ਚਾਰੇ ਜ਼ੋਨ ਇੰਚਾਰਜ਼ਾਂ ਵੱਲੋਂ ਬੱਸ ਸਟੈਂਡ, ਹਾਲ ਗੇਟ, ਰੇਲਵੇ ਸਟੇਸ਼ਨ, ਪੁਤਲੀ ਘਰ ਚੌਕ ਤੇ ਨਾਵਲਟੀ ਚੌਕ ਵਿਖੇ ਐਨ.ਸੀ.ਸੀ ਕੈਡਿਟਾਂ ਨਾਲ ਮਿਲ ਕੇ ਇੱਕ ਟਰੈਫਿਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਟਰੈਫਿਕ ਐਜੂਕੇਸ਼ਨ ਸੈਲ ਵਲੋਂ ਆਮ ਪਬਲਿਕ ਅਤੇ ਵਾਹਣ ਚਾਲਕਾਂ ਨੂੰ ਹੈਲਮਟ ਪਾ ਕੇ ਡਰਾਈਵਿੰਗ ਕਰਨ ਦੀ ਹਦਾਇਤ ਕੀਤੀ ਗਈ ਅਤੇ ਟ੍ਰਿਪਲ ਰਾਈਡਿੰਗ, ਰੈਸ਼ ਡਰਾਇਵਿੰਗ, ਰੈਡ ਲਾਇਟ ਜੰਪ ਨਾ ਕਰਨ ਬਾਰੇ ਜਾਗਰੂਕ ਕੀਤਾ ਗਿਆ।ਇਸ ਤੋਂ ਇਲਾਵਾ ਲੇਨ ਡਰਾਇਵਿੰਗ ਦੀ ਪਾਲਣਾ ਕਰਨ ਅਤੇ ਹਾਈਵੇ ਤੇ ਚੱਲਦੇ ਸਮੇਂ ਤੁਰੰਤ ਬਰੇਕ ਨਾ ਲਗਾਉਣ ਬਾਰੇ ਕਿਹਾ ਗਿਆ।
ਇਸ ਮੌਕੇ ਏ.ਸੀ.ਪੀ ਟਰੈਫਿਕ ਇਕਬਾਲ ਸਿੰਘ, ਇੰਸਪੈਕਟਰ ਅਨੂਪ ਕੁਮਾਰ, ਰਜਿੰਦਰ ਸਿੰਘ, ਪ੍ਰਵੀਨ ਕੁਮਾਰੀ, ਤੇ ਕੁਲਦੀਪ ਕੌਰ ਅਤੇ ਟਰੈਫਿਕ ਐਜੂਕੇਸ਼ਨ ਸੈਲ ਤੋਂ ਏ.ਐਸ.ਆਈ ਅਰਵਿੰਦਰਪਾਲ ਸਿੰਘ, ਅੇਚ.ਸੀ ਸਲਵੰਤ ਸਿੰਘ ਤੇ ਮਮਤਾ, ਪਹਿਲੀ ਪੰਜਾਬ ਬਟਾਲੀਅਨ ਐਨ.ਐਨ.ਸੀ.ਸੀ ਅੰਮ੍ਰਿਤਸਰ ਤੋਂ ਲੈਫ. ਸੁਖਪਾਲ ਸਿੰਘ, ਸੀ.ਐਚ.ਐਮ ਸਰਵਨ ਸਿੰਘ ਅਤੇ 50 ਦੇ ਕਰੀਬ ਐਨ.ਸੀ.ਸੀ ਕੈਡਿਟ ਮੌਜ਼ੂਦ ਰਹੇ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media