ਅੰਮ੍ਰਿਤਸਰ, 25 ਨਵੰਬਰ (ਜਗਦੀਪ ਸਿੰਘ) – ਬੀਬੀ ਕੌਲ਼ਾਂ ਜੀ ਪਬਲਿਕ ਸਕੂਲ਼ ਬਰਾਂਚ-1 ਵਿਖੇ ਭਾਈ ਗੁਰਇਕਬਾਲ ਸਿੰਘ ਦੀ ਪ੍ਰੇਰਨਾ ਸਦਕਾ ਸ੍ਰੀ ਗੁਰੂ ਨਾਨਕ ਦੇਵ
ਜੀ ਦਾ ਆਗਮਨ ਦਿਹਾੜਾ ਮਨਾਇਆ ਗਿਆ।ਮੂਲ-ਮੰਤਰ ਅਤੇ ਚੌਪਈ ਸਾਹਿਬ ਦੇ ਪਾਠ ਕਰਵਾਏ ਗਏ।ਪ੍ਰੋਗਰਾਮ ਦੀ ਸ਼ੁਰੂਆਤ ਅਰਦਾਸ ਨਾਲ ਹੋਈ।
ਸਤਵੀਂ ਕਲਾਸ ਦੇ ਬੱਚਿਆਂ ਵਲੋਂ ਸ਼ਬਦ ਸਰਵਣ ਕਰਵਾਇਆ ਗਿਆ।ਚੌਥੀ ਕਲਾਸ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਦੱਸਿਆ।ਯੁ.ਕੇ.ਜੀ ਐਫ ਦੇ ਬੱਚਿਆਂ ਨੇ ਗੁਰੂ ਜੀ ਦੇ ਜੀਵਨ ਬਾਰੇ ਦੱਸਿਆ।ਦੀ ਇਕ ਬੱਚੀ ਨੇ ਕਵਿਤਾ ਸਰਵਣ ਕਰਵਾਈ।ਫਸਟ ਕਲਾਸ ਦੇ ਇਕ ਬੱਚੇ ਨੇ ਕਵਿਤਾ ਸਰਵਣ ਕਰਵਾਈ।ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ‘ਸਭ ਤੇ ਵਡਾ ਸਤਿਗੁਰੁ ਨਾਨਕ ਜਿਨਿ ਕਲੁ ਰਾਖੀ ਮੇਰੀ ’ਸ਼ਬਦ ਸਰਵਣ ਕਰਵਾਇਆ।ਤੀਸਰੀ ਜਮਾਤ ਦੇ ਵਿਦਿਆਥੀਆਂ ਨੇ ਧੰਨ ਗੁਰੂ ਨਾਨਕ ਦੇਵ ਜੀ ਦੇ ਜੀਵਨ ‘ਤੇ ਅਧਾਰਿਤ ਸਾਖੀਆਂ ਸਰਵਣ ਕਰਵਾਈਆਂ ।ਪੰਜਵੀ ਜਮਾਤ ਦੇ ਵਿਦਿਆਰਥੀਆਂ ਨੇ ‘ਕਲਿ ਤਾਰਨ ਗੁਰੁ ਨਾਨਕੁ ਆਇਆਂ’ ਸ਼ਬਦ ਸਰਵਣ ਕਰਵਾਇਆ।ਪੰਜਵੀਂ ਜਮਾਤ ਦੇ ਬਚਿਆਂ ਨੇ ਕਵਿਸ਼ਰੀ ਪੇਸ਼ ਕੀਤੀ ।ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ 4 ਉਦਾਸੀਆਂ ਬਾਰੇ ਦੱਸਿਆ।ਸਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਕਵਿਤਾਵਾਂ ਸਰਵਣ ਕਰਵਾਈਆਂ ।
ਸਕੂਲ ਦੇ ਬੱਚੇ ਗੁਰਬਾਣੀ ਕੰਠ ਅਤੇ ਕੀਰਤਨ ਮੁਕਾਬਲੇ ਲਈ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਗਏ ਸਨ।ਜਿਸ ਵਿਚ ਕੀਰਤਨ ਦੀ ਟੀਮ ਨੂੰ ਫਸਟ ਆਉਣ ਕਰਕੇ ਸਤਿਕਾਰ ਦਿੱਤਾ ਗਿਆ।ਗੁਰਬਾਣੀ ਕੰਠ ਵਾਲੇ ਬੱਚਿਆਂ ਨੂੰ ਵੀ ਸਤਿਕਾਰ ਦਿੱਤਾ ਗਿਆ।ਤੇਜਪਾਲ ਸਿੰਘ ਜੀ ਨੇ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ।ਸਮਾਗਮ ਦੀ ਸਮਾਪਤੀ ਸ਼ੁਕਰਾਨਾ ਅਰਦਾਸ ਨਾਲ ਹੋਈ।
ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਟਹਿਲਿੰਦਰ ਸਿੰਘ, ਭਾਈ ਤੇਜਪਾਲ ਸਿੰਘ ਸ਼ਾਮਿਲ ਸਨ।ਪ੍ਰਿੰਸੀਪਲ ਮੈਡਮ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਟਹਿਲਇੰਦਰ ਸਿੰਘ ਅਤੇ ਭਾਈ ਤੇਜਪਾਲ ਸਿੰਘ ਨੂੰ ਸਤਿਕਾਰ ਦਿੱਤਾ ਗਿਆ।ਭਾਈ ਤੇਜਪਾਲ ਸਿੰਘ ਨੇ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਪ੍ਰਿੰਸੀਪਲ ਮੈਡਮ ਨੂੰ ਸਤਿਕਾਰ ਦਿੱਤਾ ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media