Saturday, July 26, 2025
Breaking News

ਆਸ਼ਾ ਵਰਕਰਾਂ ਵਲੋਂ ਹੜ੍ਹਤਾਲ ਕਰਕੇ ਸਿਵਲ ਹਸਪਤਾਲ ਸਮਰਾਲਾ ਵਿਖੇ ਵਿਸ਼ਾਲ ਰੋਸ ਧਰਨਾ

ਸਮਰਾਲਾ, 25 ਨਵੰਬਰ (ਇੰਦਰਜੀਤ ਸਿੰਘ ਕੰਗ) – ਸਿਵਲ ਹਸਪਤਾਲ ਸਮਰਾਲਾ ਵਿਖੇ ਬਲਵੀਰ ਕੌਰ ਜ਼ਿਲ੍ਹਾ ਪ੍ਰਧਾਨ ਆਸ਼ਾ ਵਰਕਰਜ਼ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਵਿਸ਼ਾਲ ਰੋਸ ਧਰਨਾ ਦੇ ਕੇ ਆਪਣੀਆਂ ਮੰਗਾਂ ਸਬੰਧੀ ਹੜਤਾਲ ਕੀਤੀ ਗਈ। ਆਪਣੀਆਂ ਮੰਗਾਂ ਸਬੰਧੀ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਬਲਵੀਰ ਕੌਰ ਨੇ ਕਿਹਾ ਕਿ ਸਮੂਹ ਆਸ਼ਾ ਵਰਕਰਜ਼ ਦੀ ਮੰਗ ਹੈ ਕਿ ਇਨਸੈਨਟਿਵ ਦੇ ਨਾਲ ਨਾਲ ਹਰਿਆਣਾ ਪੈਟਰਨ ਲਾਗੂ ਕੀਤਾ ਜਾਵੇ।250 ਰੁਪਏ ਦੇ ਇਨਸੈਨਟਿਵ ਬਦਲੇ ਸਾਨੂੰ 50 ਹੋਰ ਕੰਮ ਦਿੱਤੇ ਗਏ ਹਨ।ਬੱਚਾ ਮਾਂ ਦੇ ਪੇਟ ਵਿੱਚ ਪਨਪਣ ਤੋਂ ਲੈ ਕੇ 15 ਸਾਲ ਤੱਕ ਬੱਚਿਆਂ ਦੇ ਟੀਕੇ ਲਵਾਉਣੇ, ਮਾਂ-ਬੱਚੇ ਦਾ ਧਿਆਨ ਰੱਖਣਾ ਇੱਥੋਂ ਤੱਕ ਕਿ ਮੌਤ ਸਬੰਧੀ ਸੂਚਨਾ ਦੇਣੀ ਵੀ ਆਸ਼ਾ ਵਰਕਰ ਦੀ ਜ਼ਿੰਮੇਵਾਰੀ ਬਣਦੀ ਹੈ।ਟੀ.ਬੀ ਸਬੰਧੀ ਲੋਕਾਂ ਨੂੰ ਲੱਭ ਕੇ ਲਿਆਉਣਾ ਟੈਸਟ ਕਰਵਾਉਣੇ, ਉਨ੍ਹਾਂ ਨੂੰ ਘਰ ਘਰ ਜਾ ਕੇ ਦਵਾਈ ਖਵਾਉਣੀ, ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਫਲੋਰਿਕ ਐਸਿਡ ਦੀਆਂ ਗੋਲੀਆਂ, ਐਲਬਿੰਡਾ ਜੋਲ ਖਿਲਾਉਣੀ, ਡੇਂਗੂ ਦਾ ਸਰਵੇ, ਕੁਸ਼ਟ ਰੋਗ ਮਰੀਜ਼ਾਂ ਦੀ ਭਾਲ ਕਰਨੀ, ਘਰ ਘਰ ਜਾ ਕੇ ਓ.ਆਰ.ਐਸ ਘੋਲ ਬਾਰੇ ਦੱਸਣਾ ਇਹ ਸਾਰੀਆਂ ਜ਼ਿੰਮੇਵਾਰੀਆਂ ਆਸ਼ਾ ਵਰਕਰ ਨਿਭਾਉਂਦੀਆਂ ਹਨ।ਉਨ੍ਹਾਂ ਗੁੱਸੇ ਵਿੱਚ ਕਿਹਾ ਕਿ ਕੀ ਸਰਕਾਰ ਦੀ ਜ਼ਿੰਮੇਵਾਰੀ ਕੋਈ ਨਹੀਂ ਬਣਦੀ? ਉਨਾਂ ਨੂੰ ਬਣਦੀ ਤਨਖ਼ਾਹ ਦਿਤੀ ਜਾਵੇ ।ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਉਕਤ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਉਹ ਇਸ ਤੋਂ ਵੱਧ ਤਿੱਖਾ ਸੰਘਰਸ਼ ਕਰਨਗੀਆਂ।
                    ਇਸ ਮੌਕੇ ਸਮਰਾਲਾ ਇਲਾਕੇ ਦੀਆਂ ਸਮੂਹ ਆਸ਼ਾ ਵਰਕਰਜ਼ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Check Also

ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-1) ਵਿਖੇ ਸਟੂਡੈਂਟ ਕੌਂਸਲ ਦੇ ਮੈਂਬਰ ਚੁਣੇ ਗਏ – ਭਾਈ ਗੁਰਇਕਬਾਲ ਸਿੰਘ

ਅੰਮ੍ਰਿਤਸਰ, 21 ਜੁਲਾਈ (ਸੁਖਬੀਰ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ ਤਰਨ ਤਾਰਨ ਰੋਡ ਬ੍ਰਾਂਚ-1 …