ਅੰਮ੍ਰਿਤਸਰ, 4 ਦਸੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੀ ਚੋਣ 7 ਦਸੰਬਰ 2021 ਨੂੰ ਹੋਵੇਗੀ।ਯੂਨੀਵਰਸਿਟੀ ਦੇ ਡਾ.
ਪ੍ਰੀਤ ਮੋਹਿੰਦਰ ਸਿੰਘ ਬੇਦੀ ਫਾਰਮਾਸਿਊਟੀਕਲ ਸਾਇੰਸਜ਼ ਨੂੰ ਰਿਟਰਨਿੰਗ ਅਫਸਰ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਡੀਨ ਅਕਾਦਮਿਕ ਮਾਮਲੇ, ਪ੍ਰੋ. ਹਰਦੀਪ ਸਿੰਘ ਨੇ ਕਿਹਾ ਕਿ ਪੋਲੀਟੀਕਲ ਸਾਇੰਸ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਸਤਨਾਮ ਸਿੰਘ ਦਿਉਲ ਜਲੰਧਰ ਕੈਪਸ ਵਿਖੇ ਚੋਣਾਂ ਕਰਵਾਉਣਗੇ।ਇਸੇ ਤਰ੍ਹਾਂ ਸਕੂਲ ਆਫ ਸੋਸ਼ਲ ਸਾਇੰਸਜ ਵਿਭਾਗ ਤੋਂ ਡਾ. ਰਾਜੇਸ਼ ਕੁਮਾਰ ਗੁਰਦਾਸਪੁਰ ਕੈਪਸ ਅਤੇ ਇਲੈਕਟ੍ਰਾਨਿਕਸ ਵਿਭਾਗ ਦੇ ਡਾ. ਰਵਿੰਦਰ ਕੁਮਾਰ ਏ.ਐਸ.ਐਸ.ਐਮ ਕਾਲਜ ਮੁਕੰਦਪੁਰ ਵਿਖੇ ਚੋਣ ਕਰਵਾਉਣ ਲਈ ਜਿੰਮੇਵਾਰੀ ਨਿਭਾਉਣਗੇ।
ਉਨਾਂ ਕਿਹਾ ਕਿ ਯੂਨੀਵਰਸਿਟੀ ਦੇ ਰਿਜਨਲ ਕੈਂਪਸ ਸਠਿਆਲਾ, ਜੀ.ਐਨ.ਡੀ.ਯੂ ਕਾਲਜ, ਵੇਰਕਾ, ਚੁੰਗ ਅਤੇ ਪੱਟੀ ਦੇ ਵੋਟਰ ਆਪਣੀ ਵੋਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁੱਖ ਕੈਂਪਸ ਅੰਮ੍ਰਿਤਸਰ ਵਿਖੇ ਪਾਉਣਗੇ। ਇਸੇ ਤਰ੍ਹਾਂ ਜੀ.ਐਨ.ਡੀ.ਯੂ ਕਾਲਜ, ਸੁਜਾਨਪੁਰ, ਕਲਾਨੌਰ, ਪਠਾਨਕੋਟ, ਨਿਆਰੀ ਅਤੇ ਨਰੋਟ ਜੈਮਲ ਸਿੰਘ ਦੇ ਵੋਟਰ ਜੀ.ਐਨ.ਡੀ.ਯੂ ਰਿਜਨਲ ਕੈਂਪਸ, ਗੁਰਦਾਸਪੁਰ ਅਤੇ ਜੀ.ਐਨ.ਡੀ.ਯੂ ਕਾਲਜ ਮਿਠਰਾ, ਜਲੰਧਰ ਅਤੇ ਨਕੌਦਰ ਦੇ ਵੋਟਰ ਜੀ.ਐਨ.ਡੀ.ਯੂ ਰੀਜਨਲ ਕੈਂਪਸ, ਲੱਧੇਵਾਲੀ, ਜਲੰਧਰ ਵਿਖੇ ਆਪਣੇ ਵੋਟ ਪਾਉਣਗੇ।
ਇਨ੍ਹਾਂ ਚੋਣਾਂ ਵਿੱਚ ਪ੍ਰਧਾਨ ਦੀ ਚੋਣ ਲਈ ਫੂਡ ਸਾਇੰਸਜ ਅਤੇ ਟੈਕਨਾਲਜੀ ਵਿਭਾਗ ਦੇ ਡਾ. ਦਲਬੀਰ ਸਿੰਘ ਸੌਗੀ ਅਤੇ ਯੂਨੀਵਰਸਿਟੀ ਸਕੂਲ ਆਫ ਫਾਇਨੈਂਸ਼ਲ ਸਟਡਿਗ਼ ਵਿਭਾਗ ਦੇ ਡਾ. ਲਖਵਿੰਦਰ ਸਿੰਘ ਦਰਮਿਆਨ ਮੁਕਾਬਲਾ ਹੋਵੇਗਾ ਜਦਕਿ ਸੈਕਟਰੀ ਦੀ ਚੋਣ ਲਈ ਫਿਜੀਕਸ ਵਿਭਾਗ ਦੇ ਡਾ. ਨਰੇਸ਼ ਪਾਲ ਸਿੰਘ ਸੈਣੀ ਅਤੇ ਯੂਨੀਵਰਸਿਟੀ ਬਿਜਨੈਸ ਸਕੂਲ ਦੇ ਡਾ. ਵਿਕਰਮ ਸੰਧੂ ਵਿਚ ਮੁਕਾਬਲਾ ਹੋਵੇਗਾ ।
ਸਾਇਕੋਲੋਜੀ ਵਿਭਾਗ ਦੇ ਡਾ. ਦਵਿੰਦਰ ਸਿੰਘ ਮੀਤ ਪ੍ਰਧਾਨ, ਗਣਿਤ ਵਿਭਾਗ ਦੇ ਡਾ. ਜਤਿੰਦਰ ਕੁਮਾਰ ਜੁਆਇੰਟ ਸਕੱਤਰ ਅਤੇ ਡਾ. ਬਲਜਿੰਦਰ ਸਿੰਘ ਬੱਲ, ਫਿਜੀਕਸ ਐਜੂਕੇਸ਼ਨ ਵਿਭਾਗ ਖਜਾਨਚੀ ਦੇ ਅੋਹਦੇ ਲਈ ਬਿਨਾਂ ਮੁਕਾਬਲੇ ਅਤੇ ਵਿਰੋਧ ਦੇ ਸਾਲ 2021-22 ਲਈ ਚੁਣੇ ਗਏ ਹਨ ।
ਇਸੇ ਤਰਾਂ ਡਾ. ਬਰਿੰਦਰਜੀਤ ਸਿੰਘ ਜੀ.ਐਨ.ਡੀ.ਯੂ ਕਾਲਜ ਨਿਆਰੀ, ਡਾ. ਗੁਰਸ਼ਮਿੰਦਰ ਸਿੰਘ ਬਾਜਵਾ, ਸਕੂਲ ਆਫ ਸੋਸ਼ਨ ਸਾਇੰਸ, ਡਾ. ਮਨਿੰਦਰਪਾਲ ਸਿੰਘ, ਸਿਵਿਲ ਇੰਜੀ. ਵਿਭਾਗ, ਡਾ. ਮਨਵਿੰਦਰ ਸਿੰਘ, ਗੁਰੂ ਨਾਨਕ ਸਟਡੀਜ, ਡਾ. ਮਨਜੀਤ ਸਿੰਘ, ਏ.ਐੱਸ.ਐਸ.ਐਮ ਕਾਲਜ ਮੁਕੰਦਪੁਰ, ਡਾ. ਸੁਖਦੇਵ ਸਿੰਘ, ਫਿਜੀਕਸ ਐਜੂਕੇਸ਼ਨ ਵਿਭਾਗ ਨੂੰ ਬਿਨਾਂ ਮੁਕਾਬਲੇ ਅਤੇ ਵਿਰੋਧ ਕਾਰਜਕਾਰੀ ਮੈਂਬਰ ਬਣ ਗਏ ਹਨ ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media