Friday, October 30, 2026

ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ ਵਲੋਂ 2.10 ਕਰੋੜ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ

ਕਪੂਰਥਲਾ, 21 ਦਸੰਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਤੋਂ ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ ਵਲੋਂ ਅੱਜ ਕਪੂਰਥਲਾ ਸ਼ਹਿਰ ਅੰਦਰ 2.10 ਕਰੋੜ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ।ਉਨ੍ਹਾਂ ਵਾਰਡ ਨੰਬਰ 30 ਦੇ ਸਵਰਨ ਸਿੰਘ ਕਾਲੋਨੀ ਵਿਖੇ 22.50 ਲੱਖ ਨਾਲ ਸੜਕ ਬਣਾਉਣ ਤੋਂ ਇਲਾਵਾ ਵਾਰਡ ਨੰਬਰ 30 ਦੇ ਹੀ ਪ੍ਰੀਤ ਨਗਰ ਵਿਖੇ 21.90 ਲੱਖ ਨਾਲ ਸੜਕ ਦੇ ਕੰਮ ਦੀ ਸ਼ੁਰੂਆਤ ਕਰਵਾਈ।ਇਸ ਤੋਂ ਇਲਾਵਾ ਵਾਰਡ ਨੰਬਰ 36 ਤੇ 37 ਦੇ ਪ੍ਰੀਤ ਨਗਰ ਵਿਖੇ 24.25 ਲੱਖ ਰੁਪੈ ਤੋਂ ਇਲਾਵਾ ਵਾਰਡ ਨੰਬਰ 38 ਤੇ 39 ਦੇ ਦਸ਼ਮੇਸ਼ ਕਾਲੋਨੀ ਵਿਖੇ ਵੀ 24 ਲੱਖ ਨਾਲ ਸੜਕ ਦੇ ਕੰਮ ਦੀ ਆਰੰਭਤਾ ਕਰਵਾਈ ਗਈ।
                ਇਸ ਤੋਂ ਇਲਾਵਾ ਵਾਰਡ ਨੰਬਰ 40 ਵਿਖੇ ਸ਼ਿਵ ਕਾਲੋਨੀ ਵਿਖੇ 24.36 ਲੱਖ ਨਾਲ ਅਤੇ ਵਾਰਡ ਨੰਬਰ 40 ਦੇ ਹੀ ਨਿਰਮਲਾ ਕੁਸ਼ਟ ਆਸ਼ਰਮ ਨੇੜੇ 24.11 ਲੱਖ ਨਾਲ ਸੜਕ ਦੇ ਕੰਮ ਦਾ ਆਰੰਭ ਕਰਵਾਇਆ।ਵਾਰਡ ਨੰਬਰ 41 ਦੇ ਸੁੰਦਰ ਨਗਰ ਵਿਖੇ 24 ਲੱਖ ਨਾਲ ਅਤੇ ਮਹਿਤਾਬਗੜ੍ਹ ਰੋਡ ਨੂੰ 23 ਲੱਖ ਰੁਪੈ ਨਾਲ ਤੇ ਨਰੋਤਮ ਵਿਹਾਰ ਵਿਖੇ 22.17 ਲੱਖ ਰੁਪੈ ਨਾਲ ਸੜਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ।
                 ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ ਕੌਂਸਲਰ ਵਿਕਾਸ ਸ਼ਰਮਾ, ਕਰਣ ਮਹਾਜਨ ਤੇ ਹੋਰ ਕਾਂਗਰਸੀ ਕੌਸਲਰ ਤੇ ਆਗੂ ਹਾਜ਼ਰ ਸਨ।

Check Also

ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …