ਕਪੂਰਥਲਾ, 27 ਦਸੰਬਰ (ਪੋਸਟ ਬਿਊਰੋ) – ਨਗਰ ਨਿਗਮ ਕਪੂਰਥਲਾ ਤੇ ਆਈ.ਟੀ.ਸੀ ਮਿਸ਼ਨ ਸੁਨਿਹਰਾ ਕੱਲ੍ਹ ਫਿਨਿਸ਼ ਸੁਸਾਇਟੀ ਦੇ ਸਹਿਯੋਗ ਨਾਲ ਨਗਰ
ਨਿਗਮ ਦਫਤਰ ਵਿਖੇ ਸਵੱਛ ਭਾਰਤ ਮਿਸ਼ਨ ਤੇ ਸਵੱਛਤਾ ਸਰਵੇਖਣ 2022 ਸਬੰਧੀ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ, ਵਾਰਡ ਕੌਸਲਰਾਂ ਨੂੰ ਸਿਖਲਾਈ ਲਈ ਵਰਕਸ਼ਾਪ ਲਗਾਈ ਗਈ।
ਪੀ.ਐਮ.ਆਈ.ਡੀ.ਸੀ ਚੰਡੀਗੜ੍ਹ ਤੋਂ ਪ੍ਰਾਜੈਕਟ ਮੈਨੇਜ਼ਰ ਅਸ਼ੀਸ਼ ਨੇ ਦੱਸਿਆ ਕਿ ਸਵੱਛਤਾ ਸਰਵੇਖਣ ਵਿੱਚ ਵੱਧ ਚੜ ਕੇ ਹਿੱਸਾ ਲੈ ਕੇ ਸ਼ਹਿਰ ਦੀ ਦਰਜਾਬੰਦੀ ਵਿਚ ਸੁਧਾਰ ਕੀਤਾ ਜਾ ਸਕਦਾ ਹੈ।ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ ਤੇ ਡਿਪਟੀ ਮੇਅਰ ਵਿਨੋਦ ਸੂਦ ਨੇ ਦੱਸਿਆ ਕਿ ਕਪੂਰਥਲਾ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਦੀ ਮੁਹਿੰਮ ਜਾਰੀ ਹੈ, ਤਾਂ ਜੋ ਵਾਤਾਵਰਣ ਸੰਭਾਲ ਦੇ ਨਾਲ-ਨਾਲ ਸਾਫ ਸਫਾਈ ਨੂੰ ਵੀ ਹੁਲਾਰਾ ਦਿੱਤਾ ਜਾ ਸਕੇ।
ਰਜਿੰਦਰ ਸ਼ਰਮਾ ਸੈਕਟਰੀ ਨਗਰ ਨਿਗਮ, ਕਾਰਗ਼ ਸਾਧਕ ਅਫਸਰ ਬਿਗ਼ ਮੋਹਨ ਨੇ ਕਿਹਾ ਕਿ ਸਾਨੂੰ ਆਪਣੇ ਘਰ ਦਾ ਕੁੜਾ ਇਧਰ-ਉਧਰ ਨਹੀਂ ਸੁੱਟਣਾ ਚਾਹੀਦਾ।ਜਿਸ ਨਾਲ ਬਿਮਾਰੀਆਂ ਫੈਲਦੀਆਂ ਹਨ।
ਸੈਨੇਟਰੀ ਇੰਸਪੈਕਟਰ ਚੰਦਨ ਪੁਰੀ, ਫਿਨਿਸ਼ ਸੁਸਾਇਟੀ ਦੇ ਪ੍ਰਾਜੈਕਟ ਮੈਨੇਜ਼ਰ ਯੁਗੇਸ਼ ਸ਼ਰਮਾ, ਪ੍ਰੋਗਰਾਮ ਅਫਸਰ ਸਨਦੀਪ ਕੁਮਾਰ ਨੇ ਕੁੜੇ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਬੰਟੀ ਭੱਟੀ, ਗੁਰਸੇਵਕ ਸਿੰਘ, ਰੌਬਿਨ ਖੋਸਲਾ, ਜਸਪ੍ਰੀਤ ਸਿੰਘ ਥੈ ਦੀਪਤੀ ਹਾਜ਼ਰ ਸਨ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media