ਸੰਗਰੂਰ, 7 ਜਨਵਰੀ (ਜਗਸੀਰ ਲੌਂਗੋਵਾਲ) – ਬੀਤੇ ਦਿਨ ਯੂਥ ਅਕਾਲੀ ਦਲ ਹਲਕਾ ਸੁਨਾਮ ਦੇ ਆਗੂ ਮਗਨਦੀਪ ਸਿੰਘ ਮਾਨ ਰਾਮੇਸ਼ਵਰ ਸ਼ਿਵ ਮੰਦਿਰ ਵਿਖੇ ਰੱਖੇ
ਗਏ ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਮੌਕੇ ਨਤਮਸਤਕ ਹੋਏ।
ਮਗਨਦੀਪ ਸਿੰਘ ਮਾਨ ਨੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਧਰਮ ਦਾ ਮਖੌਲ ਉਡਾਉਣ ਅਤੇ ਸਮਾਜ ਵਿੱਚ ਮਤਭੇਦ ਕਰਨ ਵਾਲੇ ਭਾਸ਼ਣਾਂ ਵਿਚ ਨਹੀਂ ਪੈਣਾ ਚਾਹੀਦਾ।ਹਰ ਵਿਅਕਤੀ ਨੂੰ ਆਪਣੇ ਧਰਮ ਦੀ ਪਾਲਣਾ ਅਤੇ ਉਸਦਾ ਪ੍ਰਚਾਰ ਕਰਨ ਦਾ ਪੂਰਾ ਹੱਕ ਹੈ।
ਇਸ ਮੌਕੇ ਬਲਵਿੰਦਰ ਸਿੰਘ ਪ੍ਰਧਾਨ, ਵਿਨੋਦ ਕੁਮਾਰ ਗਰਗ ਕੈਸ਼ੀਅਰ, ਗੁਰਮੀਤ ਕੁਮਾਰ ਸ਼ਰਮਾ ਸੈਕਟਰੀ, ਰਾਜੀਵ ਕੁਮਾਰ ਸੈਕਟਰੀ, ਸੋਮ ਨਾਥ ਵਰਮਾ ਸੀਨੀਅਰ ਮੀਤ ਪ੍ਰਧਾਨ, ਪਰਮ ਕੁਮਾਰ ਮੀਤ ਪ੍ਰਧਾਨ, ਨਰੇਸ਼ ਕੁਮਾਰ, ਕੇਸਰ ਚੰਦ ਛਾਹੜ ਵਾਲੇ, ਪਵਨ ਕੁਮਾਰ ਮੋਜੋਵਾਲ ਵਾਲੇ, ਵੇਦ ਪ੍ਰਕਾਸ਼ ਸ਼ੇਰੋਂ, ਜਗਜੀਵਨ ਸ਼ਰਮਾ, ਪਵਨ ਕੁਮਾਰ ਜਖੇਪਲ, ਵੀਨਾ ਰਾਣੀ ਪ੍ਰਧਾਨ ਮਹਿਲਾ ਕੀਰਤਨ ਮੰਡਲੀ, ਕਾਂਤਾ ਰਾਣੀ, ਹੇਮਾ, ਪਿੰਕੀ, ਐਡਵੋਕੇਟ ਹਰਪ੍ਰੀਤ ਸਿੰਘ ਹੰਝਰਾ ਤੇ ਹੋਰ ਪਤਵੰਤੇ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media