Friday, November 22, 2024

ਬਜੁਰਗਾਂ ਨੇ ਜੋਸ਼ ਖਰੋਸ਼ ਨਾਲ ਮਨਾਈ ਲੋਹੜੀ

ਸੰਗਰੂਰ, 13 ਜਨਵਰੀ (ਜਗਸੀਰ ਲੌਂਗੋਵਾਲ) – ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਜਿਥੇ ਸੀਨੀਅਰ ਨਾਗਰਿਕਾਂ ਤੇ ਬਜ਼ੁਰਗਾਂ ਦਾ ਸਤਿਕਾਰ ਤੇ ਸਿਹਤ ਸੰਭਾਲ ਲਈ ਕਾਰਜ਼ ਕਰਦੀ ਹੈ, ਉਥੇ ਸਮਾਜ ਦੇ ਰਵਾਇਤੀ ਤਿਉਹਾਰਾਂ ਨੂੰ ਪ੍ਰੰਪਰਾ ਅਨੁਸਾਰ ਮਨਾ ਕੇ ਆਪਣੇ ਸਾਥੀਆਂ ਨਾਲ ਖੁਸ਼ੀ ਸਾਂਝੀ ਕਰਦੀ ਹੈ।ਇਹ ਸ਼ਬਦ ਸਥਾਨਕ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਮਨਾਏ ਗਏ ਲੋਹੜੀ ਦੇ ਤਿਉਹਾਰ ਸਮੇਂ ਪ੍ਰਧਾਨ ਪਾਲਾ ਮੱਲ ਸਿੰਗਲਾ ਨੇ ਕਹੇ।ਪਰਿਵਾਰਾਂ ਸਮੇਤ ਸ਼ਾਮਿਲ ਹੋਏ ਮੈਬਰਾਂ ਨਾਲ ਪ੍ਧਾਨ ਨੇ ਪਹਿਲਾਂ ਲੋਹੜੀ ਬਾਲਣ ਦੀ ਰਸਮ ਨਿਭਾਈ ਤੇ ਫਿਰ ਹੋਏ ਸਭਿਆਚਾਰਕ ਪ੍ਰੋਗਰਾਮ ਵਿੱਚ ਭੁਪਿੰਦਰ ਸਿੰਘ ਜੱਸੀ ਜਨਰਲ ਸਕੱਤਰ ਨੇ ਸਵਾਗਤ ਕਰਦੇ ਹੋਏ ਸਟੇਜ ਦਾ ਸੰਚਾਲਨ ਕੀਤਾ।ਡਾ. ਚਰਨਜੀਤ ਸਿੰਘ ਉਡਾਰੀ ਨੇ ਲੋਹੜੀ ਦੀ ਇਤਿਹਾਸਕ, ਸਮਾਜਿਕ ਤੇ ਪ੍ਰੰਪਰਾਵਾਦੀ ਮਹੱਤਤਾ ‘ਤੇ ਚਾਨਣਾ ਪਾਇਆ।ਡਾ. ਮਲਕੀਤ ਸਿੰਘ ਖੱਟੜਾ ਨੇ ਸ਼ੇਅਰੋ ਸ਼ਾਇਰੀ, ਡਾ. ਨਰਵਿੰਦਰ ਸਿੰਘ ਕੌਸ਼ਲ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਮੀਤ ਸਿੰਘ ਕਾਲੜਾ ਨੇ ਕਵਿਤਾਵਾਂ ਤੇ ਗੀਤਾਂ ਰਾਹੀਂ ਰੰਗ ਬੰਨਿਆ।ਫਿਰ ਵਾਰੀ ਆਈ ਪ੍ਸਿੱਧ ਕਲਾਕਾਰ ਸੰਜੀਵ ਸੁਲਤਾਨ ਦੀ, ਜਿਸ ਨੇ ਆਪਣੀ ਸੰਗਤੀ ਮੰਡਲੀ ਨਾਲ ਢੋਲ, ਡੱਗੇ ਦੀ ਥਾਪ ‘ਤੇ ਲੋਕ ਗੀਤ, ਸੰਗੀਤ ਦਾ ਖੂਬ ਦੌਰ ਚਲਾਇਆ।ਜਿਸ ‘ਤੇ ਮੈਬਰਾਂ ਵਿਸ਼ੇਸ਼ ਕਰਕੇ ਜੀਤ ਸਿੰਘ ਢੀਂਡਸਾ, ਸੁਧੀਰ ਵਾਲੀਆ, ਗੁਰਿੰਦਰਜੀਤ ਸਿੰਘ ਵਾਲੀਆ, ਮਲਕੀਤ ਸਿੰਘ ਖੱਟੜਾ, ਰਾਜ ਕੁਮਾਰ ਅਰੋੜਾ, ਸਵਾਮੀ ਰਾਵਿੰਦਰ ਗੁਪਤਾ, ਹਰਬੰਸ ਸਿੰਘ ਕੁਮਾਰ, ਮਹਿੰਦਰ ਸਿੰਘ ਸੰਧੂ ਆਦਿ ਨੇ ਨਾਚ ਤੇ ਭੰਗੜੇ ਦਾ ਪਿੜ ਬੰਨ ਦਿੱਤਾ ਅਤੇ ਪਰਮਜੀਤ ਕੌਰ ਵਾਲੀਆ, ਕੁਲਦੀਪ ਕੌਰ, ਸੰਤੋਸ਼ ਗੁਪਤਾ, ਕੁਸਮ ਮਘਾਨ ਆਦਿ ਨੇ ਗਿੱਧੇ ਦੀ ਖੂਬ ਧਮਾਲ ਪਾਈ। ਓ.ਪੀ ਅਰੋੜਾ ਨੇ ਸਮੂਹ ਸਜਣਾਂ ਤੇ ਸੰਗੀਤ ਮੰਡਲੀ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਪ੍ਰਿਥਵੀ ਰਾਜ ਗਾਂਧੀ, ਪਰੇਮ ਚੰਦ ਗਰਗ, ਗਿਆਨ ਚੰਦ ਸਿੰਗਲਾ, ਕੈਪਟਨ ਜਸਵੰਤ ਸਿੰਘ , ਲਾਲ ਚੰਦ ਸੈਣੀ, ਜਸਵੰਤ ਸਿੰਘ ਸਾਹੀ, ਮੈਨੇਜਰ ਸੁਰਿੰਦਰ ਕੁਮਾਰ ਸ਼ੋਰੀ ਆਦਿ ਵਿਸ਼ੇਸ ਤੌਰ ਤੇ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …