ਸੰਗਰੂਰ, 3 ਫਰਵਰੀ (ਜਗਸੀਰ ਲੌਂਗੋਵਾਲ) – ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਡੀ.ਐਸ.ਪੀ ਸੁਨਾਮ ਦੀ ਅਗਵਾਈ ‘ਚ ਸਬ-ਡਵੀਜ਼ਨ ਸੁਨਾਮ ਦੀ ਪੁਲਿਸ ਨੇ ਪੈਰਾ ਮਿਲਟਰੀ ਫੋਰਸ ਜਵਾਨਾਂ ਦੀ ਟੀਮ ਸਮੇਤ ਫਲੈਗ ਮਾਰਚ ਕੱਢਿਆ ਗਿਆ।ਡੀ.ਐਸ.ਪੀ ਸੁਖਰਾਜ ਸਿੰਘ ਨੇ ਕਿਹਾ ਕਿ ਰਿਟਰਨਿੰਗ ਅਫਸਰ ਅਤੇ ਐਸ.ਐਸ.ਪੀ ਸੰਗਰੂਰ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਅਮਨ ਸ਼ਾਂਤੀ ਬਣਾਏ ਰੱਖਣ ਲਈ ਪੁਲੀਸ ਵਚਨਬੱਧ ਹੈ ਤਾਂ ਜੋ ਲੋਕ ਆਪਣੀ ਵੋਟ ਦਾ ਸਹੀ ਇਸਤੇਮਾਲ ਬਿਨ੍ਹਾਂ ਡਰ ਅਤੇ ਅਮਨ ਸ਼ਾਂਤੀ ਦੇ ਮਾਹੌਲ ਵਿੱਚ ਕਰ ਸਕਣ।ਉਨ੍ਹਾਂ ਪਬਲਿਕ ਨੂੰ ਬੇਨਤੀ ਕੀਤੀ ਕਿ ਉਹ ਅਮਨ ਸ਼ਾਂਤੀ ਕਾਇਮ ਰੱਖਣ ਲਈ ਪੁਲੀਸ ਨੂੰ ਸਹਿਯੋਗ ਕਰਨ।ਕੋਈ ਵੀ ਸ਼ੱਕੀ ਵਸਤੂ ਸਬੰਧੀ ਪੁਲੀਸ ਨੂੰ ਇਤਲਾਹ ਦੇਣ ਬਾਰੇ ਜਨਤਾ ਨੂੰ ਜਾਗਰੂਕ ਕਰਨ ਲਈ ਪੁਲੀਸ ਸਬ-ਡਵੀਜ਼ਨ ਸੁਨਾਮ ਵੱਲੋਂ ਫਲੈਗ ਮਾਰਚ ਕੀਤਾ ਜਾ ਰਿਹਾ ਹੈ।
ਇਸ ਮੌਕੇ ਐਸ.ਐਚ.ਓ ਅਮਨਦੀਪ ਤਰੀਕਾ ਨੇ ਕਿਹਾ ਕਿ ਸ਼ਹਿਰ ਅੰਦਰ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ ਅਤੇ ਪੁਲੀਸ ਵਲੋਂ ਬਰੀਕੀ ਨਾਲ ਹਰ ਪਾਸੇੇ ਨਜ਼ਰ ਰੱਖੀ ਜਾ ਰਹੀ ਹੈ।ਉਨ੍ਹਾਂ ਅਸਲਾ ਧਾਰਕਾਂ ਨੂੰ ਅਪੀਲ ਕੀਤੀ ਕਿ ਜਿੰਨ੍ਹਾਂ ਅਸਲਾ ਧਾਰਕਾਂ ਨੇ ਆਪਣਾ ਅਸਲਾ ਜਮ੍ਹਾ ਨਹੀਂ ਕਰਵਾਇਆ ਉਹ ਅੱਜ ਹੀ ਅਸਲਾ ਜਮ੍ਹਾ ਕਰਵਾਉਣ।ਅਜਿਹਾ ਨਾ ਕਰਨ ਵਾਲੇ ਅਸਲਾ ਧਾਰਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Check Also
ਹੈਰੀਟੇਜ ਸਟਰੀਟ ਉੱਪਰ ਲੱਗੇ ਵਾਟਰ ਏ.ਟੀ.ਐਮ ਹੋਏ ਚਾਲੂ
ਅੰਮ੍ਰਿਤਸਰ, 21 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਹਿਰਾਂ ਦੀਆਂ ਸੜਕਾਂ …