Saturday, April 11, 2026

ਹਲਕਾ ਪੂਰਬੀ ‘ਚ ਸਿੱਧੂ ਨੂੰ ਝਟਕਾ, 100 ਤੋਂ ਜ਼ਿਆਦਾ ਆਗੂ ਅਕਾਲੀ ਦਲ ਵਿੱਚ ਹੋਏ ਸ਼ਾਮਲ

ਨਮੋਸ਼ੀ ਕਾਰਣ ਸਿੱਧੂ ਵਰਤ ਰਿਹੈ ਮੰਦੀ ਭਾਸ਼ਾ – ਮਜੀਠੀਆ

ਅੰਮ੍ਰਿਤਸਰ, 12 ਫਰਵਰੀ (ਸੁਖਬੀਰ ਸਿੰਘ) – ਅੰਮ੍ਰਿਤਸਰ ਪੂਰਬੀ ਹਲਕੇ ਵਿਚ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੁੰ ਝਟਕੇ ਲੱਗਣੇ ਜਾਰੀ ਹਨ।ਇਸੇ ਤਹਿਤ ਅੱਜ 100 ਤੋਂ ਜ਼ਿਆਦਾ ਕਾਂਗਰਸੀ ਆਗੂ ਪਾਰਟੀ ਛੱਡ ਕੇ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿਚ ਅਕਾਲੀ ਦਲ ‘ਚ ਸ਼ਾਮਲ ਹੋ ਗਏ।ਮਜੀਠੀਆ ਨੇ ਇਹਨਾਂ ਆਗੂਆਂ ਨੁੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਤੇ ਪਾਰਟੀ ਵਿਚ ਪੂਰਾ ਮਾਣ ਤੇ ਸਤਿਕਾਰ ਦੇਣ ਦਾ ਭਰੋਸਾ ਦਿੱਤਾ।
                ਮਜੀਠੀਆ ਨੇ ਕਿਹਾ ਕਿ ਹਲਕਾ ਪੂਰਬੀ ਦੇ ਹਾਲਾਤ ਸਭ ਦੇ ਸਾਹਮਣੇ ਹਨ ਤੇ ਨਮੋਸ਼ੀ ਕਾਰਣ ਨਵਜੋਤ ਸਿੱਧੂ ਲੋਕਾਂ ਪ੍ਰਤੀ ਮੰਦੀ ਸ਼ਬਦਾਵਲੀ ਵਰਤਣ ਲੱਗ ਪਿਆ ਹੈ।ਉਹਨਾਂ ਕਿਹਾ ਕਿ ਕਦੇ ਬ੍ਰਾਹਮਣ ਭਾਈਚਾਰੇ ਨੁੰ ਮੰਦਾ ਬੋਲਦਾ ਹੈ ਤੇ ਕਦੇ ਕਾਂਗਰਸ ਛੱਡ ਚੁੱਕੇ ਆਗੂਆਂ ਨੂੰ।
                 ਇਸ ਦੌਰਾਨ ਹਲਕਾ ਤਹਿਸੀਲਪੁਰਾ ਵਿੱਚ ਹਿੰਦੂ ਭਾਈਚਾਰੇ ਨੇ ਵੱਡੇ ਪੱਧਰ `ਤੇ ਮਜਠਿੀਆ ਸਵਾਗਤ ਕੀਤਾ।ਸ਼ਿਵਾਲਾ ਦੇ ਮੰਦਰ ਵਿਖੇ ਸ਼ੰਖ ਵਜਾਏ ਗਏ ਅਤੇ ਆਰਤੀ ਦੇ ਨਾਲ ਹੀ ਹਨੂਮਾਨ ਚਾਲੀਸਾ ਦੇ ਪਾਠ ਹੋਏ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ।
                    ਹਲਕਾ ਅੰਮ੍ਰਿਤਸਰ ਪੂਰਬੀ ਵਿੱਚ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਆਉਣ ਵਾਲਿਆਂ ਵਿਚ ਵੇਰਕਾ ਤੋਂ ਪਵਨ ਕੁਮਾਰ, ਪਰਦੀਪ ਕੁਮਾਰ ਅਤੇ ਦੀਪਕ ਕਾਂਗਰਸ, ਵੇਰਕਾ ਦੇ ਵਾਰਡ ਨੰਬਰ 21 ਤੋਂ ਕੁਲਵੰਤ ਸਿੰਘ, ਅਮਰੀਕ ਸਿੰਘ, ਗੁਰਮੀਤ ਸਿੰਘ ਤੇ ਰੰਘਰੇਟਾ ਦਲ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਨੇ ਸਰਦਾਰ ਮਜੀਠੀਆ ਦੀ ਹਮਾਇਤ ਦਾ ਐਲਾਨ ਕੀਤਾ।ਵੇਰਕਾ ਵਾਰਡ ਨੰਬਰ 23 ਤੋਂ ਜਸਬੀਰ ਸਿੰਘ ਲਾਲ, ਆਸ਼ੂ, ਰਾਜਾ, ਸ਼ਿਵਰਾਜ ਸਿੰਘ, ਅੰਮ੍ਰਿਤ, ਰਾਹੁਲ, ਯਾਦਾ, ਪੰਮਾ, ਵਾਰਡ ਨੰਬਰ 20 ਤੋਂ ਮਨਜਿੰਦਰ ਸਿੰਘ, ਹਰਦੇਵ ਸਿੰਘ, ਸੁਨੀਲ ਕੁਮਾਰ, ਰਾਜੇਸ਼, ਜਗਜੀਤ ਸਿੰਘ ਅਤੇ ਹਰਜਿੰਦਰ ਸਿੰਘ, ਵਾਰਡ ਨੰਬਰ 32 ਤੋਂ ਕੈਪਟਨ ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਅਤੇ ਜੀਵਨ ਸਿੰਘ ਅਤੇ ਏਕਤਾ ਨਗਰ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੇ ਸਲਾਹਕਾਰ ਸੋਨੀਆ ਗਿੱਲ, ਬਲਵਿੰਦਰ ਕੌਰ, ਬੀਬਾ ਪਰਵਨ ਮਸੀਹ, ਮਿੰਕੂ, ਕਸ਼ਮੀਰੋ, ਸਿਵਾਨੀ, ਸੁਮਨ, ਵਾਰਡ ਨੰਬਰ 44 ਤੋਂ ਜਗਦੀਪ ਸਿੰਘ ਵਾਰਡ ਇੰਚਾਰਜ਼ ਵਾਰਡ ਨੰਬਰ 44, ਅਮਨਦੀਪ ਸਿੰਘ ਅਤੇ ਬਲਦੇਵ ਸਿੰਘ ਅਤੇ ਵਾਰਡ ਨੰਬਰ 27 ਤੋਂ ਡਾ. ਰਾਕੇਸ਼ ਸ਼ਰਮਾ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …