Wednesday, July 22, 2026

ਪਿੰਡ ਮੰਗਵਾਲ ‘ਚ ਫੁਲਕਾਰੀ ਤਾਣ ਕੇ ਕਰਵਾਇਆ ਗਿਆ ਭਰਾਜ਼ ਦਾ ਚੋਣ ਪ੍ਰਚਾਰ

ਸੰਗਰੂਰ, 16 ਫਰਵਰੀ (ਜਗਸੀਰ ਲੌਂਗੋਵਾਲ) – ਵਿਧਾਨ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਓੁਮੀਦਵਾਰ ਨਰਿੰਦਰ ਕੌਰ ਭਰਾਜ਼ ਨੇ ਅਪਣੀ ਚੋਣ ਪ੍ਰਚਾਰ ਮੁਹਿੰਮ ਨੂੰ ਤੇਜ਼ ਕਰਦਿਆਂ ਸੰਗਰੂਰ ਦੇ ਵੱਖ ਵੱਖ ਪਿੰਡਾਂ ਵਿੱਚ ਚੋਣ ਰੈਲੀਆਂ ਕੀਤੀਆਂ।ਇਥੋਂ ਲਾਗਲੇ ਪਿੰਡ ਮੰਗਵਾਲ ਵਿਖੇ ਭਰਾਜ਼ ਦੀ ਚੋਣ ਮੁਹਿੰਮ ਨੂੰ ਨਿਵੇਕਲੀ ਕਿਸਮ ਦਾ ਸਮਰਥਨ ਦਿੰਦਿਆਂ ਪਿੰਡ ਦੇ ਬਾਹਰ ਕੀਤੇ ਜ਼ੋਰਦਾਰ ਸਵਾਗਤ ਤੋਂ ਬਾਅਦ ਨਰਿੰਦਰ ਕੌਰ ਭਰਾਜ ਨੂੰ ਰੱਥ ਵਿੱਚ ਬਿਠਾ ਕੇ ਪਿੰਡ ਲਿਜਾਇਆ ਗਿਆ ਅਤੇ ਫੁਲਕਾਰੀ ਤਾਣ ਕੇ ਚੋਣ ਪ੍ਰਚਾਰ ਕਰਵਾਇਆ।ਪਿੰਡ ਵਾਸੀਆਂ ਨੇ ਆਪ ਉਮੀਦਵਾਰ ਨੂੰ ਪੂਰੀ ਹਮਾਇਤ ਦਾ ਭਰੋਸਾ ਦੇ ਕੇ ਰਿਕਾਰਡ ਤੋੜ ਵੋਟਾਂ ਨਾਲ ਜਿਤਾਓੁਣ ਦਾ ਵਾਅਦਾ ਕੀਤਾ।ਨਰਿੰਦਰ ਕੌਰ ਭਰਾਜ਼ ਨੇ ਪੰਜਾਬ ਵਿੱਚ ਇਮਾਨਦਾਰ ਸਰਕਾਰ ਬਣਾਉਣ ਲਈ 20 ਫਰਵਰੀ ਨੂੰ ਝਾੜੂ ਦਾ ਬਟਨ ਦਬਾਓੁਣ ਦੀ ਅਪੀਲ ਕੀਤੀ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …