ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਚੇਅਰਮੈਨ ਦਾ ਮੈਂਬਰ ਬਨਣਾ ਮਾਣ ਵਾਲੀ ਗੱਲ – ਨਰਿੰਦਰ ਸ਼ਰਮਾ
ਸਮਰਾਲਾ, 3 ਮਾਰਚ – (ਇੰਦਰਜੀਤ ਸਿੰਘ ਕੰਗ) – ਸਾਹਿਤਕਾਰਾਂ ਦਾ ਮੱਕਾ ਕਹੇ ਜਾਂਦੇ ਸਮਰਾਲਾ ਦੇ ਮਾਣ ਵਿੱਚ ਉਦੋਂ ਇੱਕ ਹੋਰ ਵਾਧਾ ਹੋਇਆ, ਜਦ ਪੰਜਾਬੀ
ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ ਵਲੋਂ ਪ੍ਰਬੰਧਕੀ ਬੋਰਡ ‘ਚ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੇ ਚੇਅਰਮੈਨ ਅਤੇ ਪੰਜਾਬੀ ਦੇ ਨਾਮਵਰ ਕਹਾਣੀਕਾਰ ਸੁਖਜੀਤ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ।ਉਨਾਂ ਤੋਂ ਇਲਾਵਾ ਨਾਮਜ਼ਦ ਹੋਰ ਮੈਂਬਰਾਂ ਵਿੱਚ ਡਾ. ਐਸ.ਪੀ ਸਿੰਘ ਸਾਬਕਾ ਵਾਇਸ ਚਾਂਸਲਰ ਗੁਰੂ ਨਾਨਕ ਦੇਵ ਯੂਨੀ: ਅਤੇ ਉਘੇ ਸਾਹਿਤਕਾਰ ਤੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਸ਼ਾਮਲ ਹਨ।ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਰਹੇ ਡਾ. ਸਰਦਾਰਾ ਸਿੰਘ ਜੌਹਲ ਖੇਤੀ ਵਿਗਿਆਨੀ ਅਤੇ ਸਾਬਕਾ ਵਾਇਸ ਚਾਂਸਲਰ ਐਗਰੀ: ਯੂਨੀ: ਲੁਧਿਆਣਾ ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿੱਚ ਮੈਂਬਰ ਵਜੋਂ ਸ਼ਾਮਲ ਹੁੰਦੇ ਰਹਿਣਗੇ।
ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਨੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਨ ਨੇ ਕਹਾਣੀਕਾਰ ਸੁਖਜੀਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਨਾਮਜ਼ਦਗੀ ਨਾਲ ਪੰਜਾਬੀ ਸਾਹਿਤ ਸਭਾ ਸਮਰਾਲਾ ਦਾ ਕੱਦ ਹੋਰ ਉੱਚਾ ਹੋਇਆ ਹੈ।ਉਨਾਂ ਕਿਹਾ ਕਿ ਕਹਾਣੀਕਾਰ ਸੁਖਜੀਤ ਜੋ ਪੰਜਾਬੀ ਦੇ ਨਾਮਵਰ ਕਹਾਣੀਕਾਰ ਹਨ, ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।ਉਨਾਂ ਨੇ ਹੋਰ ਨਾਮਜ਼ਦ ਮੈਂਬਰਾਂ ਨੂੰ ਵੀ ਵਧਾਈ ਦਿੱਤੀ।
ਇਸੇ ਦੌਰਾਨ ਬਿਹਾਰੀ ਲਾਲ ਸੱਦੀ ਸਰਪ੍ਰਸਤ, ਮੇਘ ਸਿੰਘ ਜਵੰਦਾ, ਪੁਖਰਾਜ ਸਿੰਘ ਘੁਲਾਲ, ਦਰਸ਼ਨ ਸਿੰਘ ਕੰਗ, ਸ਼੍ਰੋਮਣੀ ਬਾਲ ਸਾਹਿਤਕਾਰ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ, ਕਹਾਣੀਕਾਰ ਬਲਵਿੰਦਰ ਗਰੇਵਾਲ, ਸਿਮਰਦੀਪ ਸਿੰਘ ਕੰਗ, ਦੀਪ ਦਿਲਬਰ, ਇੰਦਰਜੀਤ ਸਿੰਘ ਕੰਗ, ਕਹਾਣੀਕਾਰ ਸੰਦੀਪ ਸਮਰਾਲਾ, ਕਹਾਣੀਕਾਰ ਅਮਨਦੀਪ ਕੌਸ਼ਲ, ਲਖਵਿੰਦਰਪਾਲ ਸਿੰਘ ਖਾਲਸਾ, ਦਲਜਿੰਦਰ ਸਿੰਘ ਰੀਹਲ ਇਟਲੀ, ਐਡਵੋਕੇਟ ਪਰਮਿੰਦਰ ਸਿੰਘ ਆਦਿ ਤੋਂ ਇਲਾਵਾ ਸਮਰਾਲਾ ਇਲਾਕੇ ਦੀਆਂ ਕਈ ਹੋਰ ਸਾਹਿਤਕ ਸੰਸਥਾਵਾਂ ਵਲੋਂ ਵੀ ਕਹਾਣੀਕਾਰ ਸੁਖਜੀਤ ਨੂੰ ਮੁਬਾਰਬਾਦ ਦਿੱਤੀ ਗਈ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media