Thursday, July 23, 2026

ਸ਼ਿਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਕੀਤਾ ‘ਸਾਡਾ ਨਾਟ ਘਰ’ ਦਾ ਰਸਮੀ ਮਹੂਰਤ

ਅੰਮ੍ਰਿਤਸਰ, 3 ਮਾਰਚ (ਜਗਦੀਪ ਸਿੰਘ ਸੱਗੂ) – ਸਥਾਨਕ ਸੁਲਤਾਨਵਿੰਡ ਰੋਡ ਸਥਿਤ ‘ਸਾਡਾ ਨਾਟ ਘਰ’ ਦਾ ਰਸਮੀ ਮਹੂਰਤ ਸ਼ਿਰੋਮਣੀ ਨਾਟਕਕਾਰ ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਆਪਣੇ ਕਰ ਕਮਲਾਂ ਨਾਲ ਕੀਤਾ।‘ਸਾਡਾ ਨਾਟ ਘਰ’ ਦੇ ਸੰਸਥਾਪਕ ਦਲਜੀਤ ਸੋਨਾ ਨੇ ਦੱਸਿਆ ਕਿ ਭਾਵੇਂ ਕਿ “ਸਾਡਾ ਨਾਟ ਘਰ” ਵਿੱਚ ਪਹਿਲਾਂ ਤੋਂ ਹੀ ਗਤੀਵਿਧੀਆਂ ਚੱਲ ਰਹੀਆਂ ਹਨ, ਪਰ ਉਹ ਸਭ ਇਸ ਸ਼ੁਭ ਮਹੂਰਤ ਦੀ ਤਿਆਰੀ ਲਈ ਸਨ।ਉਹਨਾਂ ਦੇ ਰੰਗਮੰਚ ਉਸਤਾਦ ਕੇਵਲ ਧਾਲੀਵਾਲ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੋਂ ਬਾਅਦ ਹੁਣ ‘ਸਾਡਾ ਨਾਟ ਘਰ’ ਵਿੱਚ ਹਰ ਸੋਮਵਾਰ ਸ਼ਾਮ 6 ਵਜੇ ਸੰਪੂਰਨ ਨਾਟਕ ਦਿਖਾਏ ਜਾਇਆ ਕਰਨਗੇ।
                 ਇਸ ਤੋਂ ਪਹਿਲਾਂ ਪੋ੍ਰਗਰਾਮ ਦੀ ਸ਼ੁਰੂਆਤ ਐਂਕਰ ਅਨਮੋਲਪ੍ਰੀਤ ਕੌਰ ਨੇ ਮੁੱਖ ਮਹਿਮਾਨ ਬਾਰੇ ਪਰਚਾ ਪੜ੍ਹ ਕੇ ਕੀਤੀ।ਬਾਅਦ ‘ਚ ਛੋਟੇ-ਛੋਟੇ ਬੱਚਿਆਂ ਨੇ ਭੰਗੜੇ ਦੀ ਪੇਸ਼ਕਾਰੀ ਕੀਤੀ।ਪੋ੍ਰਗਰਾਮ ਦਾ ਮੁੱਖ ਆਕਰਸ਼ਨ ਦਾ ਕੇਂਦਰ ਛੋਟੇ-ਛੋਟੇ ਬੱਚਿਆਂ ਦੁਆਰਾ ਪੇਸ਼ ਕੀਤਾ ਗਿਆ ਨਾਟਕ “ਮੁਕਤੀਧਾਮ” ਸੀ। ਜਿੱਥੇ ਇੱਕ ਪਾਸੇ ਇਹ ਨਾਟਕ ਦਰਸ਼ਕਾਂ ਨੂੰ ਭਾਵੁਕ ਕਰ ਗਿਆ, ਉਥੇ ਹੀ ਇੱਕ ਖੂਬਸੂਰਤ ਸੁਨੇਹਾ ਵੀ ਦੇ ਗਿਆ।ਸੋਨਾ ਅਕੈਡਮੀ ਵੱਲੋਂ ਬਹੁਤ ਖੂਬਸੂਰਤ ਝੂਮਰ ਅਤੇ ਯੁਵਰਾਜ ਸਿੰਘ ਨੇ ਸੋਲੋ ਭੰਗੜ ਪੇਸ਼ ਕੀਤਾ।ਸੋਨਾ ਅਕੈਡਮੀ ਦੇ ਹੀ ਕਲਾਕਾਰਾਂ ਮੋਹਿਤ ਚਾਵਲਾ ਅਤੇ ਪੁਨੀਤ ਪਾਹਵਾ ਨੇ ਨਾਟਕ “ਗਾਲ੍ਹੜ” ਵੀ ਪੇਸ਼ ਕੀਤਾ।ਆਰ ਜੀਤ ਸਿੰਘ, ਬਲਵਿੰਦਰ ਚਾਵਲਾ, ਮਨਿੰਦਰ ਨੌਸ਼ਹਿਰਾ ਅਤੇ ਇਕਵਾਕ ਸਿੰਘ ਪੱਟੀ ਨੇ ਆਪਣੀਆਂ ਖੂਬਸੂਰਤ ਕਵਿਤਾਵਾਂ ਪੜ੍ਹੀਆਂ।ਹਰਪ੍ਰੀਤ ਕੌਰ, ਜੈਸਮੀਨ ਕੌਰ ਅਤੇ ਜਸਲੀਨ ਕੌਰ ਨੇ ਲੋਕ ਗੀਤਾਂ ਦੀ ਪੇਸ਼ਕਾਰੀ ਕੀਤੀ।ਦਲਜੀਤ ਸੋਨਾ ਦੀ ਲਿਖੀ ਕਵਿਤਾ “ਇੱਕ ਅਧੂਰਾ ਨਾਟਕ” ਨੂੰ ਜੈਸਮੀਨ ਕੌਰ ਬਾਵਾ ਨੇ ਬੜੇ ਸੋਹਣੇ ਤਰੀਕੇ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕੀਤਾ। ਨਾਟਕ ਮੁਕਤੀਧਾਮ ਵਿੱਚ ਅਦਾਕਾਰੀ ਕਰਨ ਵਾਲੇ ਹਰਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਐਮਰੋਜ਼ ਕੌਰ, ਆਸਲੀਨ ਕੌਰ, ਹਰਕੀਰਤ ਸਿੰਘ ਅਤੇ ਯੁਵਰਾਜ ਸਿੰਘ ਸਾਰੇ ਹੀ 10 ਸਾਲ ਤੋਂ ਘੱਟ ਉਮਰ ਦੇ ਕਲਾਕਾਰ ਸਨ।ਕੇਵਲ ਧਾਲੀਵਾਲ ਨੇ ਕਿਹਾ ਕਿ ਇਹਨਾਂ ਛੋਟੇ-ਛੋਟੇ ਅਦਾਕਾਰਾਂ ਵਿੱਚ ਗਜ਼ਬ ਦਾ ਹੁਨਰ ਹੈ।ਉਹਨਾਂ ਨੇ ਸਾਰੇ ਕਲਾਕਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
                ਉਪਰੰਤ ਅਜ਼ਾਦ ਭਗਤ ਸਿੰਘ ਵਿਰਾਸਤ ਮੰਚ ਅਤੇ ਲਵਲੀ ਪੋ੍ਰਡਕਸ਼ਨ ਵੱਲੋਂ ਮੁੱਖ ਮਹਿਮਾਨ ਕੇਵਲ ਧਾਲੀਵਾਲ ਦਾ ਯਾਦਗਾਰੀ ਚਿੰਨ੍ਹ ਅਤੇ ਲੋਈ ਨਾਲ ਸਨਮਾਨ ਕੀਤਾ।ਕੇਵਲ ਧਾਲੀਵਾਲ ਨੇ ਆਪਣੇ ਸ਼ਾਗਿਰਦ ਹੋਣ ਦੇ ਨਾਤੇ ਦਲਜੀਤ ਸੋਨਾ ਨੂੰ ਇੱਕ ਸ਼ਾਲ ਦੇ ਕੇ ਅਸ਼ੀਰਵਾਦ ਦਿੱਤਾ ਅਤੇ ਸਾਡਾ ਨਾਟ ਘਰ ਲਈ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਦਿੱਤੀਆਂ।
              ਇਸ ਮੌਕੇ ਲਵਲੀ ਪੋ੍ਰਡਕਸ਼ਨ ਤੋਂ ਹਰਪਿੰਦਰਜੀਤ ਕੌਰ, ਮਨਜੀਤ ਸਿੰਘ, ਪਿ੍ਰੰ. ਮੇਜਰ ਸਿੰਘ, ਸੁਰਜੀਤ ਸਿੰਘ, ਦੀਦਾਰ ਸਿੰਘ, ਪੁਨੀਤ ਪਾਹਵਾ, ਅਮਰਜੀਤ ਕੌਰ, ਪ੍ਰਧਾਨ ਪਰਮਜੀਤ ਸਿੰਘ ਆਦਿ ਮਜ਼ੌੂਦ ਸਨ।
             ਪੋ੍ਰਗਰਾਮ ਦੇ ਅਖ਼ੀਰ ‘ਚ ਸਾਰੇ ਦਰਸ਼ਕਾਂ ਨੂੰ ਦੁੱਧ ਅਤੇ ਮਠਿਆਈ ਛਕਾਈ ਗਈ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …