ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਪੰਜਾਬ ਵਿੱਚ ਬੇਮਿਸਾਲ ਸਫਲਤਾ ਹਾਸਲ ਕਰਕੇ ਭਗਵੰਤ ਮਾਨ ਦੀ ਅਗਵਾਈ ‘ਚ
ਸਰਕਾਰ ਬਣਾਉਣ ਜਾ ਰਹੀ ਹੈ।ਪੰਜਾਬ ਵਿੱਚ ‘ਆਪ’ ਦੀ ਚੱਲੀ ਸੁਨਾਮੀ ‘ਚ ਮੁੱਖ ਮੰਤਰੀ ਚੰਨੀ ਸਮੇਤ ਉਨਾਂ ਦੀ ਪੂਰੀ ਕੈਬਨਿਟ ਰੁੜ ਜਾਣ ਦਾ ਅੰਦੇਸ਼ਾ ਹੈ।ਤਾਜ਼ਾ ਅੰਕੜਿਆਂ ਅਨੁਸਾਰ ਆਮ ਆਦਮੀ ਪਾਰਟੀ 90 ਸੀਟਾਂ ਦੀ ਲੀਡ ਲੈ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਹੈ।ਕਾਂਗਰਸ ਨੂੰ 18 ਸੀਟਾਂ, ਅਕਾਲੀ-ਬਸਪਾ ਗਠਜੋੜ ਨੂੰ 6 ਸੀਟਾਂ, ਭਾਜਪਾ ਗਠਜੋੜ ਨੂੰ 2 ਅਤੇ ਹੋਰਨਾਂ ਨੂੰ 1 ਸੀਟ ‘ਤੇ ਲੀਡ ਮਿਲ ਰਹੀ ਹੈ।2017 ਦੇ ਮੁਕਾਬਲੇ 2022 ਵਿੱਚ ‘ਆਪ’ ਨੂੰ 70 ਸੀਟਾਂ ਦਾ ਫਾਇਦਾ ਮਿਲ ਰਿਹਾ ਹੈ, ਜਦਕਿ ਕਾਂਗਰਸ ਨੂੰ 59, ਅਕਾਲੀ ਬਸਪਾ ਗਠਜੋੜ ਨੂੰ 9 ਸੀਟਾਂ ਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ।ਆਮ ਆਦਮੀ ਪਾਰਟੀ ਦੀ ਇਸ ਸ਼ਾਨਦਾਰ ਜਿੱਤ ‘ਤੇ ਪੰਜਾਬ ਅਤੇ ਦਿੱਲੀ ਵਿੱਚ ਖੁਸ਼ੀ ਦਾ ਮਾਹੌਲ ਹੈ। ‘ਆਪ’ ਆਗੂਆਂ ਅਤੇ ਵਰਕਰਾਂ ਵਲੋਂ ਢੋਲ ਢਮੱਕੇ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਅਤੇ ਲੱਡੂ ਵੰਡੇ ਜਾ ਰਹੇ ਹਨ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media