ਸੰਗਰੂਰ, 1 ਮਈ (ਜਗਸੀਰ ਲੌਂਗੋਵਾਲ) – ਸ਼ਹੀਦ ਭਗਤ ਸਿੰਘ ਮੋਟਰਸਾਇਕਲ ਰੇਹੜੀ ਯੂਨੀਅਨ ਲੌਂਗੋਵਾਲ ਦੀ ਅਗਵਾਈ ‘ਚ ਸਥਾਨਕ ਬੱਸ ਸਟੈਂਡ ‘ਤੇ 1 ਮਈ ਦੇ
ਸ਼ਹੀਦਾਂ ਨੂੰ ਸਰਧਾਂਜਲੀਆਂ ਦਿੰਦਿਆਂ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਇਨਕਲਾਬੀ ਝੰਡਾ ਲਹਿਰਾਇਆ ਗਿਆ।ਯੂਨੀਅਨ ਦੇ ਪ੍ਰਧਾਨ ਭੋਲਾ ਸਿੰਘ, ਸਕੱਤਰ ਨਛੱਤਰ ਸਿੰਘ, ਕਰਮਜੀਤ ਸਿੰਘ, ਪੂਰਨ ਸਿੰਘ ਮੰਡੇਰ, ਸਰਪ੍ਰਸਤ ਲੋਕ ਆਗੂ ਜੁਝਾਰ ਲੌਂਗੋਵਾਲ, ਬਲਵੀਰ ਚੰਦ ਲੌਂਗੋਵਾਲ ਨੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਈ ਦੇ ਸ਼ਹੀਦਾਂ ਦੀ ਕੁਰਬਾਨੀ ਸਦਕਾ ਮਜ਼ਦੂਰਾਂ ਦੀਆਂ ਜੀਵਨ ਹਾਲਤਾਂ ਸੁਧਾਰਨ ਲਈ ਕਿਰਤ ਕਾਨੂੰਨ ਬਣਾਉਣ ਦੀਆਂ ਪ੍ਰਾਪਤੀਆਂ ਕੀਤੀਆਂ ਸਨ।ਜਿਨ੍ਹਾਂ ਨੂੰ ਮੌਜ਼ੂਦਾ ਮੋਦੀ ਸਰਕਾਰ ਮਜ਼ਦੂਰਾਂ ਤੇ ਕਿਰਤ ਕਾਨੂੰਨਾਂ ਨੂੰ ਸੋਧ ਕਰਨ ਬਹਾਨੇ ਕੋਡ ਬਣਾ ਕੇ ਖਤਮ ਕਰਨ ਲਈ ਤਤਪਰ ਹੈ।ਜਿਸ ਨੂੰ ਲੋਕਾਂ ਦੀ ਤਾਕਤ ਕਦੇ ਸਫਲ ਨਹੀ ਹੋਣ ਦੇਵੇਗੀ।ਪੰਜਾਬ ਦੇ ਲੋਕਾਂ ਦੇ ਆਪਸੀ ਭਾਈਚਾਰੇ ਨੂੰ ਧਰਮ ਦੇ ਅਧਾਰ ਤੇ ਵੰਡ ਕੇ ਫੁੱਟ ਪਾਉਣ ਦੀਆਂ ਸਾਜ਼ਿਸ਼ਾਂ ਕਰਨ ਵਾਲੀਆਂ ਸਰਕਾਰੀ ਸਹਿ ਪ੍ਰਾਪਤ ਫਿਰਕਾਪ੍ਰਸਤੀ ਤਾਕਤਾਂ ਨੂੰ ਕਰੜੇ ਹੱਥੀਂ ਲੈਂਦਿਆਂ ਅਜਿਹੀਆਂ ਸਮਾਜ ਤੋੜੂ ਗਤੀਵਿਧੀਆਂ ਬੰਦ ਕਰਨ ਦੀ ਤਾੜਨਾ ਕੀਤੀ।
ਇਸ ਮੌਕੇ ਕਾਮਰੇਡ ਸੱਤਪਾਲ, ਗੁਰਮੇਲ ਸਿੰਘ, ਚੰਦ ਸਿੰਘ ਚੰਦੂ, ਦੇਸਾ ਸਿੰਘ, ਗੁਰਦਰਸ਼ਨ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
Check Also
ਖ਼ਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਕਾਬਲੀਅਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖਾਲਸਾ …
Punjab Post Daily Online Newspaper & Print Media