ਜੌੜੇਪੁਲ ਜਰਗ, 20 ਮਈ (ਨਰਪਿੰਦਰ ਬੈਨੀਪਾਲ) – ਸ਼ਹੀਦ ਭਗਤ ਸਿੰਘ ਵੈਲਫੇਅਰ ਐਂਡ ਸਪੋਰਟਸ ਕਲੱਬ (ਰਜਿ:) ਮਾਂਹਪੁਰ ਦੇ ਕਬੂਤਰਬਾਜ਼ੀ ਯੂਨਿਟ ਵਲੋਂ
ਸਮੂਹ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਸਦਕਾ ਹਰ ਸਾਲ ਦੀ ਤਰਾਂ ਸਲਾਨਾ ਕਬੂਤਰਬਾਜ਼ੀ ਮੁਕਾਬਲੇ ਕਰਵਾਏ ਜਾ ਰਹੇ ਹਨ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਬੂਤਰਬਾਜ਼ੀ ਯੂਨਿਟ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਕੁਵੈਤ ਅਤੇ ਸਰਪ੍ਰਸਤ ਜਗਜੀਤ ਸਿੰਘ ਜੱਗੀ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਸਲਾਨਾ ਕਬੂਤਰਬਾਜ਼ੀ ਮੁਕਾਬਲੇ 26 ਮਈ ਨੂੰ ਕਰਵਾਏ ਜਾਣਗੇ।ਜਿਸ ਦੀ ਐਂਟਰੀ ਫੀਸ 800 ਰੁਪਏ ਹੋਵੇਗੀ ਅਤੇ ਕਬੂਤਰਬਾਜ਼ਾਂ ਲਈ ਦੁਪਹਿਰ ਦੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।ਇਸ ਮੌਕੇ ਚੇਅਰਮੈਨ ਕਰਮ ਸਿੰਘ ਗੋਰੂ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।ਜਿਕਰਯੋਗ ਹੈ ਕਿ ਪਹਿਲਾਂ ਇਹ ਕਬੂਤਰਬਾਜ਼ੀ ਮੁਕਾਬਲੇ 6 ਮਈ ਨੂੰ ਕਰਵਾਏ ਜਾਣੇ ਸਨ, ਜੋ ਕਿਸੇ ਕਾਰਨ ਕਰਕੇ ਰੱਦ ਕਰ ਦਿੱਤੇ ਗਏ ਸਨ ਅਤੇ ਹੁਣ 26 ਮਈ ਨੂੰ ਕਰਵਾਏ ਜਾ ਰਹੇ ਹਨ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media