ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ 50ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਥਾਨਕ ਗੁਰਦੁਆਰਾ ਸਾਹਿਬ ਸੰਤਪੁਰਾ ਵਿਖੇ ਚੱਲ ਰਹੇ ਗਿਆਨ ਅੰਜ਼ਨ ਸਮਰ ਕੈਂਪ ਦੇ ਛੇਵੇਂ ਦਿਨ ਬੱਚਿਆਂ ਦੇ “ਰੰਗ ਭਰੋ ਮੁਕਾਬਲੇ” ਕਰਵਾਏ ਗਏ।ਜ਼ੋਨਲ ਸਕੱਤਰ ਕੁਲਵੰਤ ਸਿੰਘ ਨਾਗਰੀ, ਸੁਰਿੰਦਰ ਪਾਲ ਸਿੰਘ ਸਿਦਕੀ, ਡਿਪਟੀ ਚੀਫ਼ ਆਰਗੇਨਾਈਜ਼ਰ ਲਾਭ ਸਿੰਘ ਅਤੇ ਵੀਰ ਸੁਖਪਾਲ ਸਿੰਘ ਗਗੜਪੁਰ ਦੀ ਦੇਖ-ਰੇਖ ਹੇਠ ਕਰਵਾਏ ਗਏ ਪ੍ਰੋਗਰਾਮ ਦੀ ਆਰੰਭਤਾ ‘ਤੇ ਭੈਣ ਮਨਜੀਤ ਕੌਰ, ਗੁਰਮੀਤ ਕੌਰ ਦੀ ਅਗਵਾਈ ਵਿੱਚ ਬੱਚਿਆਂ ਨੇ ਮੂਲ ਮੰਤਰ ਅਤੇ ਗੁਰਮੰਤਰ ਦਾ ਜਾਪ ਕੀਤਾ।
ਇਹਨਾਂ ਮੁਕਾਬਲਿਆਂ ਲਈ ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਸੈਕੰਡਰੀ ਤਿੰਨ ਗਰੁੱਪ ਬਣਾਏ ਗਏ।ਜਿਸ ਵਿੱਚ 50 ਵਿਦਿਆਰਥੀਆਂ ਨੇ ਭਾਗ ਲਿਆ।ਸਟੱਡੀ ਸਰਕਲ ਵਲੋਂ ਤਿਆਰ ਕੀਤੀ ਡਰਾਇੰਗ ਕਾਪੀ “ਆਓ ਰੰਗ ਭਰੀਏ ” ‘ਤੇ ਆਧਾਰਿਤ ਇਹ ਮੁਕਾਬਲੇ ਕਰਵਾਏ ਗਏ।ਖਾਲਸਾਈ ਨਿਸ਼ਾਨੀਆਂ ਖੰਡਾ-ਬਾਟਾ, ਸ਼ਸਤਰ, ਗੁਰ ਅਸਥਾਨ, ਝੂਲਤੇ ਨਿਸ਼ਾਨ ਸਾਹਿਬ, ਕਿਰਤ ਕਰੋ-ਨਾਮ ਜਪੋ-ਵੰਡ ਛਕੋ ਆਦਿ ਦੇ ਦਰਸਾਏ ਗਏ ਸਕੈਚਾਂ ਨੂੰ ਬੱਚਿਆਂ ਨੇ ਬੜੀ ਨੀਝ ਨਾਲ ਰੰਗਾਂ ਨਾਲ ਭਰ ਕੇ ਖੂਬਸੂਰਤ ਕਲਾ ਕ੍ਰਿਤਾਂ ਬਣਾਈਆਂ।ਅਮਨਦੀਪ ਕੌਰ, ਸਿਮਰਜੀਤ ਕੌਰ, ਸਵਿੰਦਰ ਕੌਰ, ਹਰਵਿੰਦਰ ਸਿੰਘ ਪੱਪੂ ਨੇ ਨਿਗਰਾਨ ਵਜੋਂ ਸੇਵਾ ਨਿਭਾਈ।ਮੁਕਾਬਲਿਆਂ ਦੀ ਸਮਾਪਤੀ ਖਾਲਸਾਈ ਨਾਅਰਿਆਂ ਅਤੇ ‘ਦੇਹਿ ਸਿਵਾ ਬਰਿ ਮੋਹਿ ਇਹੈ…ਦੇ ਸ਼ਬਦ ਨਾਲ ਹੋਈ।
ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਵਲੋਂ ਬਲਜਿੰਦਰ ਸਿੰਘ ਬੱਲੂ ਮੁੱਖ ਸੇਵਾਦਾਰ ਦੇ ਨਾਲ ਗੁਰਪ੍ਰੀਤ ਸਿੰਘ ਰੋਬਿਨ, ਦਮਨਜੀਤ ਸਿੰਘ ਨੇ ਬੱਚਿਆਂ ਲਈ ਰਿਫਰੈਸ਼ਮੈਂਟ ਦੀ ਸੇਵਾ ਕੀਤੀ।ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ, ਜਤਿੰਦਰ ਪਾਲ ਸਿੰਘ ਹੈਪੀ, ਬਲਜਿੰਦਰ ਸਿੰਘ ਨਿੱਪੀ ਤੋਂ ਬਿਨਾਂ ਨਰਿੰਦਰਪਾਲ ਸਿੰਘ ਸਾਹਨੀ ਐਡਵੋਕੇਟ ਨੇ ਅਮਰੀਕਾ ਤੋਂ ਆਨਲਾਈਨ ਹੋ ਕੇ ਇਸ ਕਾਰਜ਼ ਦੀ ਸ਼ਲਾਘਾ ਕੀਤੀ।
ਕਈ ਸੰਸਥਾਵਾਂ ਤੇ ਇਸਤਰੀ ਸਤਿਸੰਗ ਸਭਾਵਾਂ ਵਲੋਂ ਬਲਦੇਵ ਸਿੰਘ, ਅਰਵਿੰਦਰ ਪਾਲ ਸਿੰਘ ਪਿੰਕੀ, ਭੁਪਿੰਦਰ ਨਾਗਪਾਲ, ਅਮਰਜੀਤ ਕੌਰ, ਹਰਦੇਵ ਕੌਰ, ਬਲਵੀਰ ਕੌਰ, ਮਧੂ ਰਾਣੀ, ਹਰਬੰਸ ਨਾਗਪਾਲ, ਕਰਿਸ਼ਨਾ ਦੇਵੀ, ਜੋਤੀ, ਕੁਸਮ ਅਤੇ ਬੱਚਿਆਂ ਦੇ ਮਾਪਿਆਂ ਨੇ ਹਾਜ਼ਰੀ ਭਰ ਕੇ ਬੱਚਿਆਂ ਦਾ ਉਤਸ਼ਾਹ ਵਧਾਇਆ।ਜੇਤੂ ਵਿਦਿਆਰਥੀਆਂ ਦਾ ਐਲਾਨ ਕੈਂਪ ਦੀ ਸਮਾਪਤੀ ਵਾਲੇ ਦਿਨ ਕਰਕੇ ਸ਼ਾਨਦਾਰ ਇਨਾਮ ਦਿੱਤੇ ਜਾਣਗੇ।
Check Also
ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ
ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …