Monday, July 6, 2026

ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ‘ਚ ਵਰਲਡ ਏਡਜ਼ ਡੇਅ ‘ਤੇ ਕੀਤਾ ਜਾਗਰੂਕ

PPN0112201409
ਅੰਮ੍ਰਿਤਸਰ, 1 ਦਸੰਬਰ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ ਲਾਰੈਂਸ ਰੋਡ ਵਿੱਚ ਵਿਦਿਆਰਥੀਆਂ ਨੂੰ ਏਡਜ਼ ਨਾਮਕ ਘਾਤਕ ਬੀਮਾਰੀ ਤੋਂ ਜਾਗਰੁਕ ਕੀਤਾ ਗਿਆ।ਵਿਦਿਆਰਥੀਆਂ ਨੇ ਭਾਸ਼ਨ, ਕਵਿਤਾ ਅਤੇ ਨਾਟਕ (ਰੋਲ ਪਲੇਅ) ਦੁਆਰਾ ਸਾਰਿਆਂ ਨੂੰ ਇਸ ਭਿਆਨਕ ਬੀਮਾਰੀ ਦੇ ਪ੍ਰਭਾਵ ਅਤੇ ਪਰਹੇਜ਼ ਬਾਰੇ ਦੱਸਿਆ।ਸਾਰਿਆਂ ਨੂੰ ਸਾਦਾ ਅਤੇ ਸੰਯਮ ਭਰਿਆ ਜੀਵਨ ਜਿਉਣ ਲਈ ਕਿਹਾ।ਸਕੂਲ ਦੇ ਰੀਜਨਲ ਡਾਇਰੈਕਟਰ ਸ੍ਰੀਮਤੀ ਨੀਲਮ ਕਾਮਰਾ ਨੇ ਵਿਦਿਆਰਥੀਆਂ ਨੂੰ ਜਿੰਮੇਵਾਰ ਨਾਗਰਿਕ ਬਣਨ ਲਈ ਕਿਹਾ ਅਤੇ ਲੋਕ ਮਨਾਂ ਵਿੱਚ ਫੈਲੇ ਇਸ ਬਿਮਾਰੀ ਸਬੰਧੀ ਭਰਮ ਨੂੰ ਦੂਰ ਕਰਨ ਲਈ ਕਿਹਾ।ਸਕੂਲ ਪ੍ਰਿੰਸੀਪਲ ਸ੍ਰੀਮਤੀ ਨੀਰਾ ਸ਼ਰਮਾ ਨੇ ਕਿਹਾ ਕਿ ਪੀੜ੍ਹਤ ਲੋਕਾਂ ਨਾਲ ਹਮਦਰਦੀ ਨਾਲ ਪੇਸ਼ ਆਉਂਦਿਆਂ ਹੋਰਨਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਸੁਚੇਤ ਕਰਨਾ ਚਾਹੀਦਾ ਹੈ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply