Wednesday, May 28, 2025
Breaking News

ਲਾਇਨ ਕਲੱਬ ਸੰਗਰੂਰ ਗਰੇਟਰ ਨੇ ਪੌਦੇ ਲਗਾ ਕੇ ਮਨਾਇਆ ਵਿਸ਼ਵ ਵਾਤਾਵਰਣ ਦਿਵਸ

ਸੰਗਰੂਰ, 3 ਜੁਲਾਈ (ਜਗਸੀਰ ਲੌਂਗੋਵਾਲ) – ਵਿਸ਼ਵ ਵਾਤਾਵਰਣ ਦਿਵਸ ਅਤੇ ਲਾਇਨਸਟਿਕ ਸਾਲ ਦੇ ਪਹਿਲੇ ਦਿਨ ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਫਾਰਚਿਊਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਅਕੋਈ ਸਾਹਿਬ ਵਿਖੇ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ ਗਏ ਅਤੇ “ਪਲਾਸਟਿਕ ਫਰੀ ਇੰਡੀਆ” ਵਿਸ਼ੇ ‘ਤੇ ਸੈਮੀਨਾਰ ਲਾਇਨ ਡਾਕਟਰ ਪਰਮਜੀਤ ਸਿੰਘ ਅਤੇ ਇੰਜਨੀਅਰ ਸੁਖਮਿੰਦਰ ਸਿੰਘ ਭੱਠਲ ਦੀ ਦੇਖ-ਰੇਖ ‘ਚ ਲਗਾਇਆ ਗਿਆ।ਜਿਸ ਵਿੱਚ ਡਾਕਟਰ ਵੀ.ਕੇ ਆਹੂਜਾ ਚਾਈਲਡ ਸਪੈਸ਼ਲਿਸਟ ਨੇ ਬਤੌਰ ਕੀ ਨੋਟ ਸਪੀਕਰ ਸਿੰਗਲ ਯੂਜ਼ ਪਲਾਸਟਿਕ ਬਾਰੇ ਸਕੂਲ ਦੇ ਸਮੂਹ ਸਟਾਫ ਅਤੇ ਬੱਚਿਆਂ ਨੂੰ ਵਿਸਥਾਰ ‘ਚ ਜਾਣਕਾਰੀ ਦਿੱਤੀ।ਬੱਚਿਆਂ ਵਲੋਂ ਵਾਤਾਵਰਣ ਤੇ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਨੂੰ ਬਿਆਨ ਕਰ ਪੋਸਟਰ ਵੀ ਬਣਾਏ ਗਏ।
                ਸਕੂਲ ਦੇ ਡਾਇਰੈਕਟਰ ਅਤੇ ਪ੍ਰਾਜੈਕਟ ਚੇਅਰਪਰਸਨ ਲਾਇਨ ਡਾਕਟਰ ਪ੍ਰਤਾਪ ਸਿੰਘ ਧਾਲੀਵਾਲ ਨੇ ਕਲੱਬ ਦਾ ਇਸ ਨੇਕ ਕਾਰਜ਼ ਲਈ ਧੰਨਵਾਦ ਕੀਤਾ।
                  ਸੀਨੀਅਰ ਮੈਂਬਰ ਲਾਇਨ ਨਰੰਜਨ ਦਾਸ ਸਿੰਗਲਾ ਅਤੇ ਲਾਇਨ ਪਵਨ ਕਾਂਸਲ ਨੇ ਦੱਸਿਆ ਕਿ ਇਸ ਤਰ੍ਹਾਂ ਸਮਾਜ ਸੇਵਾ ਦੇ ਕਈ ਪ੍ਰਾਜੈਕਟ ਕਲੱੱਬ ਵਲੋਂ ਲਾਇਨ ਮੈਂਬਰਾਂ ਦੇ ਸਹਿਯੋਗ ਨਾਲ ਚਲਾਏ ਜਾਂਦੇ ਹਨ, ਜਿਵੇਂ ਕਿ ਆਈ ਚੈਕਅਪ ਅਤੇ ਆਪ੍ਰੇਸ਼ਨ ਕੈਂਪ ਅਤੇ ਜਰੂਰਤਮੰਦਾਂ ਨੂੰ ਭੋਜਨ ਤੇ ਫਲ ਵੀ ਵੰਡੇ ਜਾਂਦੇ ਹਨ।
ਇਸ ਮੌਕੇ ਸਾਬਕਾ ਕਲੱਬ ਪ੍ਰਧਾਨ ਇੰਜ: ਵੀ.ਕੇ ਦੀਵਾਨ, ਲਾਇਨ ਡਾਕਟਰ ਪ੍ਰਿਤਪਾਲ ਸਿੰਘ, ਲਾਇਨ ਚਮਨ ਸਦਾਨਾ, ਲਾਇਨ ਜਗਨ ਨਾਥ ਗੋਇਲ, ਲਾਇਨ ਸੰਤੋਸ਼ ਗਰਗ, ਲਾਇਨ ਲਾਇਨ ਜਸਪਾਲ ਸਿੰਘ ਰਤਨ ਅਤੇ ਲਾਇਨ ਇੰਜ: ਰਵਿੰਦਰ ਗੁਪਤਾ ਕਲੱਬ ਪੀ.ਆਰ.ਓ ਆਪਣੇ ਪਰਿਵਾਰਿਕ ਮੈਂਬਰਾਂ ਸਮੇਤ ਮੌਜ਼ੂਦ ਸਨ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …