Tuesday, March 10, 2026

ਗੁਰੂ ਗੋਬਿੰਦ ਸਿੰਘ ਦੁਆਰ` ਨਗਰ ਨਿਵਾਸੀਆਂ ਨੂੰ ਹੋਇਆ ਸਮਰਪਿਤ

ਨਵੀਂ ਦਿੱਲੀ, 7 ਜੁਲਾਈ (ਪੰਜਾਬ ਪੋਸਟ ਬਿਊਰੋ) – ਮੋਤੀ ਨਗਰ ਤਾਂਗਾ ਸਟੈਂਡ ਵਾਲੇ ਦਾਖਲਾ ਦਰਵਾਜ਼ੇ ਦੀ `ਗੁਰੂ ਗੋਬਿੰਦ ਸਿੰਘ ਦੁਆਰ` ਦੇ ਤੌਰ `ਤੇ ਕਾਇਆਕਲਪ ਅਤੇ ਨਵੀਨੀਕਰਨ ਦੀ ਕਾਰ ਸੇਵਾ ਸੰਪੂਰਨ ਹੋਣ ਦੇ ਸ਼਼ੁਕਰਾਨੇ ਵਜੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੋਤੀ ਨਗਰ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਹਜ਼ੂਰੀ ਰਾਗੀ ਭਾਈ ਬਲਵੰਤ ਸਿੰਘ ਦਰਵੇਸ਼ ਵਲੋਂ ਕੀਰਤਨ ਦੀ ਹਾਜ਼ਰੀ ਭਰਨ ਉਪਰੰਤ ਗਿਆਨੀ ਹਰਪਾਲ ਸਿੰਘ, ਹੈਡ ਗ੍ਰੰਥੀ ਗੁਰਦੁਆਰਾ ਫਤਹਿਗੜ੍ਹ ਸਾਹਿਬ ਨੇ ਗੁਰਮਤਿ ਵਿਚਾਰਾਂ ਦੀ ਸੰਗਤਾਂ ਨਾਲ ਸਾਂਝ ਕੀਤੀ।ਉਸ ਤੋਂ ਪਹਿਲਾਂ ਸੰਗਤਾਂ ਵੱਲੋਂ ਸ਼ਬਦ ਚੌਕੀ ਤੋਂ ਬਾਅਦ ਹੈਡ ਗ੍ਰੰਥੀ ਭਾਈ ਹਿਰਦੇਜੀਤ ਸਿੰਘ ਵਲੋਂ ਅਰਦਾਸ ਉਪਰੰਤ `ਗੁਰੂ ਗੋਬਿੰਦ ਸਿੰਘ ਦੁਆਰ` ਨਗਰ ਨਿਵਾਸੀਆਂ ਨੂੰ ਸਮਰਪਿਤ ਕੀਤਾ ਗਿਆ।ਸਮਾਗਮ ਦੌਰਾਨ ਇਸ ਕਾਰਜ਼ ਵਿੱਚ ਸਹਿਯੋਗ ਕਰਨ ਵਾਲੇ ਸਿਆਸੀ ਤੇ ਸਮਾਜਿਕ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ।ਗਿਆਨੀ ਹਰਪਾਲ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਦੀ ਯਾਦ ਨੂੰ ਸਦੀਵੀ ਰੂਪ ਵਿੱਚ ਜ਼ਿੰਦਾ ਰੱਖਣ ਲਈ ਅਜਿਹੀ ਨਿਸ਼ਾਨੀਆਂ ਜਰੂਰੀ ਹਨ।ਅਜਿਹੇ ਉਪਰਾਲੇ “ਗੁਰੂ ਕੀ ਗੋਲਕ-ਗਰੀਬ ਦਾ ਮੂੰਹ” ਸਿਧਾਂਤ ਦੀ ਪ੍ਰੋੜਤਾ ਕਰਦੇ ਹੋਏ ਗੁਰੂ ਇਤਿਹਾਸ ਦੇ ਪ੍ਰਚਾਰ ਵਿੱਚ ਸਹਾਇਕ ਹੁੰਦੇ ਹਨ।
                       ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਾਜਾ ਸਿੰਘ ਨੇ ਕਿਹਾ ਕਿ ਸੰਗਤਾਂ ਲੰਬੇ ਸਮੇਂ ਤੋਂ ਇਸ ਦਾਖਲਾ ਦਰਵਾਜ਼ੇ ਦਾ ਨਾਮ `ਗੁਰੂ ਗੋਬਿੰਦ ਸਿੰਘ ਦੁਆਰ` ਰਖਵਾਉਣ ਪ੍ਰਤੀ ਯਤਨਸ਼ੀਲ ਸਨ।ਆਖ਼ਰ ਉਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਰਾਜਾ ਇਕਬਾਲ ਸਿੰਘ ਤੇ ਨਿਗਮ ਕੌਂਸਲਰ ਵਿਪਿਨ ਮਲਹੋਤਰਾ ਨੇ ਸੰਗਤਾਂ ਦੇ ਇਸ ਸੁਪਨੇ ਨੂੰ ਪੂਰਾ ਕੀਤਾ ਤੇ ਸਾਡੇ ਵਿਧਾਇਕ ਸ਼ਿਵ ਚਰਨ ਗੋਇਲ ਨੇ ਦਾਖਲਾ ਦਰਵਾਜ਼ੇ ‘ਤੇ ਲਾਈਟ ਦਾ ਪ੍ਰਬੰਧ ਕਰਵਾਇਆ।ਜਨਰਲ ਸਕੱਤਰ ਰਵਿੰਦਰ ਸਿੰਘ ਤੇ ਹੋਰ ਅਹੁਦੇਦਾਰਾਂ ਵੱਲੋਂ ਪਤਵੰਤੇ ਸੱਜਣਾਂ ਨੂੰ ਯਾਦਗਾਰੀ ਚਿੰਨ੍ਹ ਦਿੱਤੇ ਗਏ।ਦੱਸ ਦੇਈਏ ਕਿ ਮੋਤੀ ਨਗਰ ਮੈਟਰੋ ਸਟੇਸ਼ਨ ਦੇ ਨੇੜੇ ਨਜਫਗੜ ਰੋਡ ਵਾਲੇ ਪਾਸੇ 42 ਫੁੱਟ ਚੌੜੇ ‘ਤੇ 20 ਫੁੱਟ ਉਚੇ ਇਸ ਦਾਖਲਾ ਦਰਵਾਜ਼ੇ ਦੀ ਸੇਵਾ ਗੁਰਦੁਆਰਾ ਸਾਹਿਬ ਵਲੋਂ ਆਪਣੇ ਵਿੱਤੀ ਸਰੋਤਾਂ ਰਾਹੀ ਕਰਵਾਈ ਗਈ ਹੈ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …