ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਸਥਾਨਕ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ 19 ਜੁਲਾਈ 2022 ਨੂੰ ਹਿੰਦੂ ਕਾਲਜ਼ ਵਿਖੇ ਰੋਜ਼ਗਾਰ ਕੈਂਪ
ਲਗਾਇਆ ਜਾਵੇਗਾ।ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਰੋਜ਼ਗਾਰ ਕੈਂਪ ਵਿੱਚ ਅੰਮ੍ਰਿਤਸਰ ਜਿਲੇ ਦੀਆਂ ਲਗਭਗ 18 ਮਸ਼ਹੂਰ ਕੰਪਨੀਆਂ ਭਾਗ ਲੈਣਗੀਆਂ ਅਤੇ ਵੱਖ-ਵੱਖ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।ਇਸ ਰੋਜ਼ਗਾਰ ਕੈਂਪ ਵਿੱਚ 12ਵੀਂ /ਆਈ.ਟੀ.ਆਈ ਡਿਪਲੋਮਾ ਗਰੈਜੂਏਟ ਅਤੇ ਪੋਸਟ ਗਰ੍ਰਜੂਏਟ ਉਮੀਦਵਾਰ ਭਾਗ ਲੈ ਸਕਦੇ ਹਨ।ਰੋਜ਼ਗਾਰ ਕੈਂਪ ਦੌਰਾਨ ਕੰਪਨੀਆਂ ਵਲੋਂ ਆਈ.ਟੀ, ਇੰਜ਼ੀਨੀਅਰਿੰਗ, ਸੇਲਜ਼, ਮਾਰਕੀਟਿੰਗ, ਇੰਸ਼ੋਰੈਂਸ ਅਤੇ ਬੈਕਿੰਗ ਖੇਤਰ ਨਾਲ ਸਬੰਧਿਤ ਨੌਕਰੀਆਂ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਇਸ ਰੋਜ਼ਗਾਰ ਕੈਂਪ ਵਿੱਚ ਭਾਗ ਲੈਣ ਦੇ ਚਾਹਵਾਨ ਉਮੀਦਵਾਰ 19 ਜੁਲਾਈ 2022 ਨੂੰ ਹਿੰਦੂ ਕਾਲਜ਼ ਢਾਬ ਖਟੀਕਾਂ ਨੇੜੇ ਬੇਰੀਗੇਟ ਅੰਮ੍ਰਿਤਸਰ ਵਿਖੇ ਸਵੇਰੇ 09.30 ਤੋਂ 02.00 ਵਜੇ ਤਕ ਪਹੰੁਚ ਕੇ ਭਾਗ ਲੈ ਸਕਦੇ ਹਨ।ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਦੇ ਹੈਲਪਲਾਈਨ ਨੰ: 9915789068 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media