ਸੰਗਰੂਰ, 24 ਜੁਲਾਈ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਅੱਜ ਪੂਰੇ ਪੰਜਾਬ ਵਿੱਚ ਕਰਵਾਈ ਗਈ ਚੌਥੀ ਵਿਦਿਆਰਥੀ ਚੇਤਨਾ ਪਰਖ
ਪ੍ਰੀਖਿਆ ਦੀ ਇਕਾਈ ਲੌਂਗੋਵਾਲ ਦੇ ਕੇਂਦਰ ਸ.ਸ.ਸ ਸਕੂਲ ਨਮੋਲ ਵਿਖੇ ਵਿਦਿਆਰਥੀਆਂ ਨਾਲ ਗਦਰੀ ਸ਼ਹੀਦ ਊਧਮ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਗੱਲ ਕੀਤੀ ਗਈ।ਜੋ ਮੰਚ ਦੇ ਪ੍ਰਧਾਨ ਰਾਕੇਸ ਕੁਮਾਰ ਦੀ ਪ੍ਰਧਾਨਗੀ ਹੇਠ 24 ਤੋਂ 31 ਜੁਲਾਈ ਤੱਕ ਸ਼ਹੀਦ ਊਧਮ ਸਿੰਘ ਦੀ ਯਾਦ ਵਿੱਚ ਹਫਤਾ ਭਰ ਚੇਤਨਾ ਪ੍ਰੋਗਰਾਮ ਕਰਨ ਦੇ ਫੈਸਲੇ ਅਧੀਨ ਕੀਤੀ ਗਈ।ਮੰਚ ਦੇ ਆਗੂ ਬਲਬੀਰ ਲੌਂਗੋਵਾਲ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਗਦਰ ਪਾਰਟੀ ਦੇ ਆਦਰਸ਼ਾਂ ਨੂੰ ਪ੍ਰਨਾਏ ਹੋਏ ਸਨ।ਊਹਨਾਂ ਨੂੰ ਸਿਰਫ਼ ਜਲ੍ਹਿਆਂ ਵਾਲੇ ਬਾਗ ਦੇ ਬਦਲੇ ਤੱਕ ਸੀਮਿਤ ਕਰ ਦੇਣਾ ਉਨ੍ਹਾਂ ਨਾਲ ਅਨਿਆਂ ਹੈ।
ਇਸ ਮੌਕੇ ਗੁਰਜੀਤ ਲੌਗੋਂਵਾਲ, ਸਰਬਜੀਤ ਨਮੋੋਲ, ਬੱਗਾ ਸਿੰਘ ਨਮੋਲ, ਹਰਜਿੰਦਰ ਦੁੱਲਟ, ਹਰਪ੍ਰੀਤ ਉਭਾਵਾਲ, ਗਗਨਦੀਪ ਉਭਾਵਾਲ, ਕਿਰਪਾਲ ਨਮੋਲ, ਨਿਰਭੈ ਨਮੋਲ, ਅਮਰਿੰਦਰ ਬਹਾਦਰਪੁਰ, ਲਵਦੀਪ ਬਹਾਦਰਪੁਰ, ਗੁਰਨੈਬ ਸਿੰਘ ਆਦਿ ਮੌਜ਼ੂਦ ਸਨ।
Check Also
ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ
ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ) – ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਅਤੇ ਪੁਰਸ਼ …
Punjab Post Daily Online Newspaper & Print Media