ਸਿੱਖਾਂ ਦਾ ਧਾਰਮਿਕ ਚਿੰਨ੍ਹ ‘ਖੰਡਾ’ ਭਗਤੀ ਤੇ ਸ਼ਕਤੀ ਦਾ ਪ੍ਰਤੀਕ – ਛੀਨਾ
ਅੰਮ੍ਰਿਤਸਰ, 29 ਜੁਲਾਈ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਨੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਨਾਲ ਮਿਲ ਕੇ ਸਿੱਖ ਇਤਿਹਾਸ ਖੋਜ਼ ਕੇਂਦਰ ਦੇ ਮੁੱਖ ਦੁਆਰ ਦੇ ਨਾਲ ਸਥਾਪਿਤ ਕੀਤੇ ਗਏ ਭਗਤੀ ਤੇ ਸ਼ਕਤੀ ਦਾ ਪ੍ਰਤੀਕ ‘ਖੰਡੇ’ ਦਾ ਉਦਘਾਟਨ ਕੀਤਾ।ਉਨ੍ਹਾਂ ਨਾਲ ਕੌਂਸਲ ਦੇ ਰੈਕਟਰ ਲਖਬੀਰ ਸਿੰਘ ਲੋਧੀਨੰਗਲ, ਮੀਤ ਪ੍ਰਧਾਨ ਸਵਿੰਦਰ ਸਿੰਘ ਕੱਥੂਨੰਗਲ, ਵਧੀਕ ਆਨਰੇਰੀ ਸਕੱਤਰ ਜਤਿੰਦਰ ਬਰਾੜ, ਜੁਆਇੰਟ ਸਕੱਤਰ ਅਜ਼ਮੇਰ ਸਿੰਘ ਹੇਰ ਅਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਮੌਜ਼ੂਦ ਸਨ।
ਮਜੀਠੀਆ ਨੇ ਕਿਹਾ ਕਿ ਸਥਾਪਿਤ ਕੀਤੇ ਧਾਰਮਿਕ ਚਿੰਨ੍ਹ ਦੀ ਇਕ ਦਾਰਸ਼ਨਿਕ ਮਹੱਤਤਾ ਹੈ।ਇਸ ਵਿੱਚਲੀਆਂ ਦੋ ਤੇਗਾਂ ਭਗਤੀ ਅਤੇ ਸ਼ਕਤੀ ਦਾ ਪ੍ਰਤੀਕ ਹਨ ਅਤੇ ਇਹ ਖੰਡਾ ਛੇਵੇਂ ਪਾਤਸ਼ਾਹ ਦਾ ਸਤਿਕਾਰਤ ਸ਼ਸ਼ਤਰ ਸੀ।ਦਸਵੇਂ ਜਾਮੇ ’ਚ ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਵਾਇਆ ਅਤੇ ਅੱਜ ਹਰੇਕ ਨਿਸ਼ਾਨ ਸਾਹਿਬ ਉਪਰ ਖੰਡਾ ਸ਼ੋਭਦਾ ਹੈ।ਇਸ ਚਿੰਨ੍ਹ ਦਾ ਚੱਕਰ ਪ੍ਰਮਾਤਮਾ ਦੀ ਸ਼ਕਤੀ ਦਾ ਸੂਚਕ ਹੈ।ਉਨ੍ਹਾਂ ਕਿਹਾ ਕਿ ਇਤਿਹਾਸ ’ਚ ਇਹ ਵੀ ਆਉਂਦਾ ਹੈ ਕਿ ਸਿੰਘ ਸਭਾ ਲਹਿਰ ਸਮੇਂ ਮੌਜ਼ੂਦਾ ਸੁਮੇਲ ਦਰਸਾਉਂਦਾ ਅਜਿਹਾ ਰੂਪ ਇਕ ਵਿਦਵਾਨ ਵਲੋਂ ਦਿੱਤਾ ਗਿਆ ਸੀ।
ਮਜੀਠੀਆ ਨੇ ਕੈਂਪਸ ‘ਚ ਖੰਡਾ ਸਥਾਪਿਤ ਕਰਨ ’ਤੇ ਸਮੂਹ ਮੈਂਬਰਾਨ ਅਤੇ ਅਹੁੱਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਗਵਰਨਿੰਗ ਕੌਂਸਲ ਪੂਰਵਜ੍ਹਾਂ ਦੇ ਸੁਪਨਿਆਂ ਨੂੰ ਸਕਾਰ ਕਰਨ ਲਈ ਹਮੇਸ਼ਾਂ ਯਤਨਸ਼ੀਲ ਹੈ ਅਤੇ ਹਮੇਸ਼ਾਂ ਯਤਨਸ਼ੀਲ ਰਹੇਗੀ।
ਛੀਨਾ ਨੇ ਖੰਡਾ ਸਥਾਪਿਤ ਕਰਨ ਲਈ ਸ: ਮਜੀਠੀਆ ਦੁਆਰਾ ਕੀਤੀ ਅਗਵਾਈ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੌਂਸਲ ਦੇ ਸਮੂਹ ਅਹੁੱਦੇਦਾਰ ਅਤੇ ਮੈਂਬਰ ਖ਼ਾਲਸਾ ਕਾਲਜ ਦੀਆਂ ਵਿੱਦਿਅਕ ਸੰਸਥਾਵਾਂ ਲਈ ਸਦਾ ਹੀ ਤਤਪਰ ਹਨ ਅਤੇ ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੁਵਿਧਾਵਾਂ ਪ੍ਰਦਾਨ ਕਰਨ ਲਈ ਨਵੇਂ ਨਵੇਂ ਪ੍ਰੋਜੈਕਟ ਉਲੀਕ ਰਹੇ ਹਨ।ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮਜੀਠੀਆ ਤੇ ਛੀਨਾ ਦਾ ਕੈਂਪਸ ਵਿਖੇ ਖੰਡਾ ਸਥਾਪਿਤ ਕਰਨ ’ਤੇ ਧੰਨਵਾਦ ਕੀਤਾ।
ਇਸ ਮੌਕੇ ਜੁਆਇੰਟ ਸਕੱਤਰ ਸਰਦੂਲ ਸਿੰਘ ਮੰਨਨ, ਐਸ.ਐਸ ਸੇਠੀ, ਅਜੀਤ ਸਿੰਘ ਬਸਰਾ, ਕਰਤਾਰ ਸਿੰਘ ਗਿੱਲ, ਮੈਂਬਰ ਡਾ. ਸੁਖਬੀਰ ਕੌਰ ਮਾਹਲ, ਸਰਬਜੀਤ ਸਿੰਘ ਹੁਸ਼ਿਆਰ ਨਗਰ, ਸ਼ਿਵਦੇਵ ਸਿੰਘ, ਹਰਦੇਵ ਸਿੰਘ, ਖ਼ਾਲਸਾ ਕਾਲਜ ਆਫ਼ ਲਾਅ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ.ਟੀ ਰੋਡ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਪ੍ਰਿੰਸੀਪਲ ਡਾ. ਆਰ. ਕੇ. ਧਵਨ, ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸ ਪਿ੍ਰੰਸੀਪਲ ਡਾ. ਹਰੀਸ਼ ਕੁਮਾਰ ਵਰਮਾ, ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਮੰਜ਼ੂ ਬਾਲਾ, ਸ੍ਰੀਮਤੀ ਪੁਨੀਤ ਕੌਰ ਨਾਗਪਾਲ, ਡਾ. ਕਮਲਜੀਤ ਕੌਰ, ਅਮਰਜੀਤ ਸਿੰਘ ਗਿੱਲ, ਪ੍ਰੋ: ਗੁਰਦੇਵ ਸਿੰਘ, ਡਾ. ਸੁਰਿੰਦਰਪਾਲ ਕੌਰ ਢਿੱਲੋਂ, ਗੁਰਿੰਦਰਜੀਤ ਕੰਬੋਜ਼, ਨਾਨਕ ਸਿੰਘ ਤੇ ਹੋਰ ਸਖ਼ਸ਼ੀਅਤਾਂ ਹਾਜ਼ਰ ਸਨ।