Friday, September 20, 2024

ਸਵੈ-ਰਜ਼ਗਾਰ ਕੋਰਸਾਂ ਦੇ ਦਾਖਲੇ ਦੀ ਆਖਰੀ ਮਿਤੀ ‘ਚ 15 ਅਗਸਤ ਤੱਕ ਵਧਾਈ

ਅੰਮ੍ਰਿਤਸਰ, 29 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸੈਸ਼ਨ 2022-23 ਤੋਂ ਕੋਰਸਾਂ/ਡਿਪਲੋਮਿਆਂ ਵਿਚ ਦਾਖਲਾ ਮਿਤੀ 15-08-2022 ਤੱਕ ਹੈ।ਵਿਭਾਗ ਦੇ ਡਾਇਰੈਕਟਰ ਡਾ. ਸਰੋਜ ਬਾਲਾ ਨੇ ਦੱਸਿਆ ਕਿ ਇਕ ਸਾਲ ਦੇ ਡਿਪਲੋਮਾ/ਸਰਟੀਫਿਕੇਟ ਕੋਰਸ ਵਿਚ ਸਰਟੀਫਿਕੇਟ ਕੋਰਸ ਇਨ ਅਪੈਰਲ ਡਿਜ਼ਾਈਨਿੰਗ, ਡਿਪਲੋਮਾ ਇੰਨ ਫੈਸ਼ਨ ਡਿਜ਼ਾਈਨਿੰਗ; ਡਿਪਲੋਮਾ ਇੰਨ ਫੈਸ਼ਨ ਐਂਡ ਟੈਕਸਟਾਈਲ ਡਿਜ਼ਾਈਨਿੰਗ; ਡਿਪਲੋਮਾ ਇੰਨ ਕੋਸਮੋਟੋਲੋਜੀ; ਡਿਪਲੋਮਾ ਇੰਨ ਵੈੱਬ ਡਿਜ਼ਾਈਨਿੰਗ ਐਂਡ ਡਿਵੇਲਪਮੈਂਟ; ਡਿਪਲੋਮਾ ਇੰਨ ਗ੍ਰਾਫਿਕਸ ਅਤੇ ਵੈੱਬ ਡਿਜ਼ਾਈਨਿੰਗ; ਡਿਪਲੋਮਾ ਇੰਨ ਕੰਪਿਊਟਰ ਐਪਲੀਕੇਸ਼ਨਜ਼; ਅਤੇ 6 ਮਹੀਨਿਆਂ ਦੇ ਸਰਟੀਫਿਕੇਟ ਕੋਰਸਾਂ ਵਿਚ ਸਰਟੀਫਿਕੇਟ ਕੋਰਸ ਇੰਨ ਬਿਊਟੀ ਕਲਚਰ; ਸਰਟੀਫਿਕੇਟ ਕੋਰਸ ਇੰਨ ਡਰੈਸ ਡਿਜ਼ਾਈਨਿੰਗ; ਸਰਟੀਫਿਕੇਟ ਕੋਰਸ ਇੰਨ ਕੰਪਿਊਟਰ ਬੇਸਿਕ ਕੰਸੈਪਟਸ; ਸਰਟੀਫਿਕੇਟ ਕੋਰਸ ਇੰਨ ਕਮਿਊਨੀਕੇਸ਼ਨ ਸਕਿੱਲਜ਼ ਇੰਨ ਇੰਗਲਿਸ਼, ਸਰਟੀਫਿਕੇਟ ਕੋਰਸ ਇੰਨ ਟੈਕਸਟਾਈਲ ਡਿਜ਼ਾਈਨਿੰਗ, ਸਰਟੀਫਿਕੇਟ ਕੋਰਸ ਇੰਨ ਵੈੱਬ ਡਿਵੇਲਪਮੈਂਟ, ਸਰਟੀਫਿਕੇਟ ਕੋਰਸ ਇੰਨ ਵੈੱਬ ਡਿਜ਼ਾਈਨਿੰਗ ਆਦਿ ਸ਼ਾਮਿਲ ਹਨ।ਚਾਹਵਾਨ ਉਮੀਦਵਾਰ ਇਹਨਾਂ ਕੋਰਸਾਂ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਅਤੇ ਦਾਖਲਾ ਮਿਤੀ 15 ਅਗਸਤ 2022 ਤੱਕ ਵਿਭਾਗ ਦੀ ਵੈਬਸਾਈਟ www.gndu.ac.in/lifelong/default.aspx ‘ਤੇ ਕਰਵਾ ਸਕਦੇ ਹਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …