Wednesday, April 22, 2026

ਪਠਾਨਕੋਟ ਨਗਰ ਨਿਗਮ ਵਲੋਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਵਿਸ਼ੇਸ਼ ਕੈਂਪ ਅੱਜ ਤੋਂ – ਕਮਿਸ਼ਨਰ

ਪਠਾਨਕੋਟ, 26 ਅਗਸਤ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਮ ਕਮਿਸਨਰ ਨਗਰ ਨਿਗਮ ਪਠਾਨਕੋਟ ਰਬੀਰ ਸਿੰਘ ਨੇ ਦੱਸਿਆ ਹੈ ਕਿ ਪ੍ਰਾਪਰਟੀ ਟੈਕਸ ਦੀ ਆਮਦਨ ਵਧਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਅਤੇ ਉਹਨਾਂ ਦੀ ਸਹੂਲਤ ਲਈ ਵੱਖ-ਵੱਖ ਇਲਾਕਿਆਂ ਵਿੱਚ ਕੈਂਪ ਲਗਾਉਣਾ ਲਈ ਯੋਜਨਾ ਤਿਆਰ ਕੀਤੀ ਗਈ ਹੈ।ਇਨ੍ਹਾਂ ਕੈਂਪਾਂ ਦਾ ਲਾਭ ਲੈਣ ਲਈ ਲੋਕ ਘਰ ਦੇ ਨੇੜੇ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਚਾਲੂ ਸਾਲ ਦੇ ਟੈਕਸ ‘ਤੇ 10% ਦੀ ਛੋਟ ਦਾ ਲਾਭ ਪ੍ਰਾਪਤ ਕਰਨ।
                      ਉਨਾਂ ਕਿਹਾ ਕਿ 27 ਅਗਸਤ ਨੂੰ ਮਾਮੂਨ ਟੀ.ਸੀ.ਪੀ ਗੇਟ ਤੋਂ ਮਾਮੂਨ ਚੌਂਕ ਤੱਕ ਲਈ ਸੇਵਾ ਕੇਂਦਰ ਨੇੜੇ ਤਲਾਬ ਮਾਮੂਨ ਵਿਖੇ ਅਤੇ ਸਿੰਬਲ ਚੋਕ ਤੋਂ ਸੈਨਿਕ ਮੰਦਿਰ ਤੱਕ ਡਲਹੌਜੀ ਰੋਡ ਰੀਡਿੰਗ ਰੂਮ ਨੇੜੇ ਪੁਰਾਣੀ ਕਚਹਿਰੀ ਵਿਖੇ 29 ਅਗਸਤ ਨੂੰ ਖੱਡੀ ਪੁੱਲ ਤੋਂ ਗਾੜੀ ਅਹਾਤਾ ਚੋਕ, ਪੋਸਟ ਆਫਿਸ ਚੋਂਕ ਤੱਕ ਲਈ ਦਫਤਰ ਨਗਰ ਨਿਗਮ ਪਠਾਨਕੋਟ ਵਿਖੇ ਅਤੇ ਢਾਂਗੂ ਰੋਡ ਲਾਈਟਾਂ ਵਾਲਾ ਚੋਕ ਤੋਂ ਢਾਂਗੂ ਚੋਕ ਸੁੰਦਰ ਨਗਰ ਤੱਕ ਲਈ ਫਾਇਰ ਬ੍ਰਿਗੇਡ ਦਫਤਰ ਮਾਡਲ ਟਾਊਨ ਅਤੇ ਇਸੇ ਤਰ੍ਹਾਂ 31 ਅਗਸਤ ਨੂੰ ਪੀਰ ਬਾਬਾ ਚੋਕ ਤੋਂ ਢਾਂਕੀ ਚੋਕ ਚਾਰ ਮਰਲਾ ਕੁਆਟਰ ਲਈ ਮਿਊਂਸਿਪਲ ਕਲੋਨੀ ਲਾਇਬਰੇਰੀ ਵਿਖੇ ਅਤੇ ਡਾਊਨ ਟਾਊਨ ਤੋਂ ਰੇਲਵੇ ਸਟੇਸ਼ਨ ਸਰਨਾ, ਸਰਨਾ ਚੌਂਕ ਲਈ ਕਿੱਲਾ ਜਮਾਲਪੁਰ ਨਗਰ ਨਿਗਮ ਟਿਊਵਬੈਲ ਵਿਖੇ ਕੈਂਪ ਲਗਾਏ ਜਾ ਰਹੇ ਹਨ।
ੳੇੁਨਾਂ ਦੱਸਿਆ ਕਿ ਇਸ ਵਕਤ ਤਕਰੀਬਨ 47850 ਰੈਜੀਡੈਂਸੀਅਲ, 9210 ਕਮਰਸ਼ੀਅਲ, 630 ਇੰਡਸਟਰੀਅਲ ਅਤੇ 1910 ਮਿਕਸ-ਯੂਜ ਸਮੇਤ ਕੁੱਲ 59600 ਪ੍ਰਾਪਰਟੀਆਂ ਹਨ, ਜਿਹਨਾਂ ਵਿਚੋਂ ਹੁਣ ਤੱਕ ਕੇਵਲ 8492 ਨੇ ਹੀ ਟੈਕਸ ਭਰਿਆ ਹੈ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …