ਅੰਮ੍ਰਿਤਸਰ, 25 ਅਗਸਤ (ਸੁਖਬੀਰ ਸਿੰਘ) – ਆਜ਼ਾਦੀ ਦਾ ਅੰਮ੍ਰਿਤ ਮਹੋਸਤਵ ਨੂੰ ਸਮਰਪਿਤ ਆਈ ਡੋਨੇਸ਼ਨ ਪੰਦਰਵਾੜੇ ਸੰਬਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ੍ਹ ਵਿਚ ਅੱਜ 25 ਅਗਸਤ ਤੋਂ 8 ਸਤੰਬਰ ਤੱਕ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ।ਇਸ ਪੰਦਰਵਾੜੇ ਦੀ ਞਸ਼ਰੁਆਤ ਕਰਨ ਲਈ ਦਫਤਰ ਸਿਵਲ ਸਰਜਨ ਵਿਖੇ “ਆਈ ਡੋਨੇੇਟ ਕਰਨ ਲਈ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸਹੁੰ ਚੁੱਕੀ ਗਈ।ਸਹਾਇਕ ਸਿਵਲ ਸਰਜਨ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਹਰ ਇਨਸਾਨ ਆਪਣੀ ਮੌਤ ਤੋਂ ਬਾਅਦ ਦੋ ਲੋਕਾਂ ਨੂੰ ਅੱਖਾਂ ਦੀ ਰੌਸ਼ਨੀ ਦੇ ਸਕਦਾ ਹੈ।ਅੱਖਾਂ ਦਾਨ ਸਿਰਫ ਮੌਤ ਤੋਂ ਬਾਅਦ ਹੀ ਹੁੰਦੀਆਂ ਹਨ।ਮੌਤ ਹੋਣ ਦੇ 6 ਤੋਂ 8 ਘੰਟਿਆਂ ਵਿੱਚ ਅੱਖਾਂ ਟਰਾਂਸਪਲਾਂਟ ਹੋਣੀਆਂ ਚਾਹੀਦੀਆਂ ਹਨ।ਜੇਕਰ ਕਿਸੇ ਕਾਰਨ ਦੇਰੀ ਹੋ ਜਾਵੇ ਤਾਂ 24 ਘੰਟੇ ਤੱਕ ਅੱਖਾਂ ਵਿਚ ਜਾਨ ਰਹਿੰਦੀ ਹੈ।ਕਿਸੇ ਵੀ ਅਣਸੁਖਾਵੀ ਘਟਨਾ ਭਾਵ ਦੁਰਘਟਨਾ ਜਾਂ ਕਿਸੇ ਹੋਰ ਕਾਰਨ ਨਾਲ ਮੌਤ ਹੋਣ ਦੀ ਹਾਲਤ ਵਿਚ ਜਿੰਨੀ ਜਲਦੀ ਹੋ ਸਕੇ ਅੱਖਾਂ ਦਾਨ ਕੀਤੀਆ ਜਾ ਸਕਦੀਆਂ ਹਨ।ਇਸ ਦੇ ਲਈ ਸਿਹਤ ਵਿਭਾਗ ਨਾਲ ਸੰਬਧਤ ਟੋਲ ਫਰੀ ਨੰਬਰ 104 ‘ਤੇ ਗੱਲ ਕੀਤੀ ਜਾ ਸਕਦੀ ਹੈ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਨੇਤਰ ਦਾਨ ਮਹਾਂ ਦਾਨ ਹੈ ਅਤੇ ਇਸ ਵਿੱਚ ਜਰੂਰ ਹਿੱਸਾ ਪਾਇਆ ਜਾਵੇ।
ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਈ ਡੋਨੇਸ਼ਨ ਕਰਨ ਲਈ ਸਹੁੰ ਵੀ ਚੁੱਕੀ ਅਤੇ ਆਈ ਡੋਨੇਸ਼ਨ ਕਾਰਡ ਵੀ ਭਰੇ ਗਏ।ਇਸ ਪੰਦਰਵਾੜੇ ਦੌਰਾਨ ਆਈ.ਈ.ਸੀ ਮਟੀਰੀਅਲ ਰਾਹੀ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ।
ਇਸ ਅਵਸਰ ਤੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾ, ਜਿਲਾ੍ਹ ਸਿਹਤ ਅਫਸਰ ਡਾ. ਨਵੀਨ ਖੁੰਗਰ, ਡਾ. ਰਾਘਵ ਗੁਪਤਾ, ਡਾ. ਸੁਨੀਤ ਗੁਰਮ ਗੁਪਤਾ, ਮਾਸ ਮੀਡੀਆ ਅਫਸਰ ਰਾਜ ਕੌਰ, ਡਿਪਟੀ ਐਮ.ਈ.ਆਈ.ਓ ਅਮਰਦੀਪ ਸਿੰਘ, ਸੰਦੀਪ ਜਿਆਣੀਂ, ਸਮੂਹ ਬਲਾਕ ਐਕਸਟੇਂਸ਼ਨ ਐਜੂਕੇਟਰ ਅਤੇ ਸਾਰਾ ਸਟਾਫ ਮੋਜੂਦ ਸੀ।
Check Also
ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ
ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …