ਭੀਖੀ, 1 ਸਤੰਬਰ (ਕਮਲ ਜ਼ਿੰਦਲ) – ਮਾਤਾ ਵੈਸ਼ਨਵੀ ਚੋਕੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਭਗਵਤੀ ਦਾ ਦੂਸਰਾ ਵਿਸ਼ਲ ਜਾਗਰਣ ਅਤੇ ਭੰਡਾਰਾ
ਕਰਵਾਇਆ ਗਿਆ।ਜਿਸ ਵਿਚ ਜੋਤੀ ਪ੍ਰਚੰਡ ਕਰਨ ਦੀ ਰਸਮ ਬਾਬਾ ਜਗਦੀਪ ਰਿਸ਼ੀ (ਭੀਖੀ ਵਾਲੇ) ਅਤੇ ਗੁਰੀ ਬਾਉਂਸਰ ਦੁਆਰਾ ਕੀਤੀ ਗਈ।ਜਾਗਰਣ ਵਿਚ ਮਾਂ ਭਗਵਤੀ ਦੀਆਂ ਸੁੰਦਰ-ਸੁੰਦਰ ਭੇਟਾਂ `ਰੰਗ ਬਰਸੇ ਦਰਬਾਰ ਮਈਆ ਜੀ ਤੇਰੇ ਰੰਗ ਬਰਸੇ,` ਤੇਰੇ ਨਾਮ ਦਾ ਲੈ ਕੇ ਸਹਾਰਾ ਮਹਿਮਾ ਤੇਰੀ ਗਾਵਾਂ ਆਦਿ ਦਾ ਗੁਣਗਾਨ ਕੀਤਾ ਗਿਆ।ਜਾਗਰਣ ਕਮੇਟੀ ਵਲੋਂ ਬਾਬਾ ਜਗਦੀਪ ਰਿਸ਼ੀ ਅਤੇ ਗੁਰੀ ਬਾਉਂਸਰ ਦਾ ਜਾਗਰਣ ਵਿਚ ਆਉਣ ‘ਤੇ ਧੰਨਵਾਦ ਕੀਤਾ ਅਤੇ ਬਾਬਾ ਜੀ ਨੂੰ ਸਨਮਾਨਿਤ ਵੀ ਕੀਤਾ ਗਿਆ।ਭਗਤਾਂ ਲਈ ਲੰਗਰ ਭੰਡਾਰਾ ਦਾ ਅਤੁੱਟ ਪ੍ਰਬੰਧ ਵੀ ਕੀਤਾ ਗਿਆ।
ਇਸ ਮੌਕੇ ਵੈਸ਼ਨਵੀ, ਆਦਿ ਨਾਥ, ਹੈਰੀ, ਪੰਡਿਤ ਚੰਦਰਕਾਂਤ, ਨੀਲਮ ਕੁਮਾਰੀ,ਪ੍ਰੋ ਸੁਦਾਮਾ ਆਦਿ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media