Thursday, June 25, 2026

ਮੇਅਰ ਵਲੋਂ ਖਸਤਾ ਹਾਲ ਚਮਰੰਗ ਰੋਡ ਦੇ ਨਿਰਮਾਣ ਕਾਰਜ਼ ਦਾ ਉਦਘਾਟਨ

ਅੰਮ੍ਰਿਤਸਰ, 21 ਅਕਤੂਬਰ (ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਵਾਰਡ ਨੰਬਰ 46-47 ਵਿੱਚ ਪੈਂਦੇ ਇਲਾਕੇ ਚਮਰੰਗ ਰੋਡ ਵਿਖੇ ਲੁੱਕ-ਬੱਜ਼ਰੀ ਦੀ ਸੜਕ ਦੇ ਨਿਰਮਾਣ ਕਾਰਜ਼ ਦਾ ਉਦਘਾਟਨ ਕੀਤਾ ਗਿਆ।ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੀ ਮੁੜ ਬਣਤਰ ਅਧੀਨ ਨਗਰ ਨਿਗਮ ਵਲੋਂ 46 ਕਰੋੜ ਰੁਪਏ ਦੇ ਪਾਸ ਕੀਤੇ ਗਏ ਪ੍ਰੋਜੈਕਟ ਅਧੀਨ ਇਹ ਕਾਰਜ਼ ਕੀਤਾ ਗਿਆ ਹੈ।ਆਪਣੇ ਸੰਬੋਧਨ ਵਿਚ ਮੇਅਰ ਨੇ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ।ਜਿਸ ਅਧੀਨ 46 ਕਰੋੜ ਰੁਪਏ ਦੀ ਲਾਗਤ ਨਾਲ ਇਸ ਗੁਰੂ ਨਗਰੀ ਦੀਆਂ ਸਾਰੀਆਂ ਪ੍ਰਮੁੱਖ ਸੜ੍ਹਕਾਂ ਦੀ ਮੁੜ ਬਣਤਰ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿਚ ਰੋਜਾਨਾ ਲੱਖਾਂ ਸ਼ਰਧਾਲੂ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਲਈ ਆਉਂਦੇ ਹਨ।ਇਸ ਲਈ ਇਹਨਾਂ ਸੜਕਾਂ ਦਾ ਨਿਰਮਾਣ ਜਰੂਰੀ ਹੈ।ਜਿਸ ਤਹਿਤ ਤੇਜ਼ੀ ਨਾਲ ਇਹ ਸੜਕਾਂ ਬਨਾਉਣ ਦੇ ਕੰਮ ਨੇਪੜੇ ਚਾੜੇ ਜਾਣਗੇ।
ਇਸ ਅਵਸਰ ਤੇ ਕੌਂਸਲਰ ਜਤਿੰਦਰ ਕੌਰ ਸੋਨੀਆ, ਕੌਂਸਲਰ ਸ਼ੈਲਿੰਦਰ ਸਿੰਘ ਸ਼ੈਲੀ, ਗੁਰਪ੍ਰਤਾਪ ਸਿੰਘ ਹੈਪੀ, ਜਸਕਰਣ ਪੰਨੂੰ, ਗੁਰਪ੍ਰੀਤ ਸਿੰਘ ਸੋਹਲ, ਆਸ਼ੂ ਬਾਂਸਲ ਕਾਰਜਕਾਰੀ ਇੰਜੀ. ਭਲਿੰਦਰ ਸਿੰਘ ਅਤੇ ਕਾਫੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …