Thursday, May 29, 2025
Breaking News

ਇੰਜ. ਮਨਜੀਤ ਸਿੰਘ ਬਾਠ ਵੱਲੋਂ ਤਿਆਰ ਕਰਵਾਏ ਗਏ ਸਮਾਰਟ ਕਲਾਸ ਰੂਮ ਦਾ ਉਦਘਾਟਨ

ਅੰਮ੍ਰਿਤਸਰ, 16 ਜਨਵਰੀ (ਜਗਦੀਪ ਸਿੰਘ ਸੱਗੂ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅਤੇ ਪਿੰਗਲਵਾੜਾ ਸੁਸਾਇਟੀ ਆਫ ਓਨਟਾਰੀਓ (ਕੈਨੇਡਾ) ਅਧੀਨ ਚੱਲਦੇ ਭਗਤ ਪੂਰਨ ਸਿੰਘ ਆਦਰਸ਼ ਸੀ: ਸੈ: ਮਾਨਾਂਵਾਲਾ ਕਲਾਂ ਵਿਖੇ ਅੱਜ ਇੰਜੀਨੀਅਰ ਮਨਜੀਤ ਸਿੰਘ ਬਾਠ ਵੱਲੋਂ ਤਿਆਰ ਕਰਵਾਏ ਗਏ ਸਮਾਰਟ ਕਲਾਸ ਰੂਮ ਦਾ ਉਦਘਾਟਨ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ: ਇੰਦਰਜੀਤ ਕੌਰ ਨੇ ਕੀਤਾ।ਡਾ: ਇੰਦਰਜੀਤ ਕੌਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੰਜੀਨੀਅਰ ਬਾਠ ਸਾਹਿਬ ਵੱਲੋਂ ਸਕੂਲ ਵਿੱਚ ਇੱਕ ਕਲਾਸ ਰੂਮ ਨੂੰ ਸਮਾਟਰ ਕਲਾਸ ਰੂਮ ਵਿੱਚ ਤਬਦੀਲ ਕਰਕੇ ਦੇਣ ਦਾ ਉਪਰਾਲਾ ਸ਼ਲਾਘਾ ਯੋਗ ਹੈ, ਇਸ ਸਕੂਲ ਵਿੱਚ ਇਹ ਸਹੂਲਤ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਵੇਗੀ ਅਤੇ ਬੱਚੇ ਨਵੀਂ ਟੈਕਨਾਲੋਜੀ ਨਾਲ ਹੋਰ ਵਧੀਆ ਤਰੀਕੇ ਨਾਲ ਸਿੱਖਣਗੇ।ਡਾ: ਇੰਦਰਜੀਤ ਕੌਰ ਨੇ ਇਸ ਉੇਪਰਾਲੇ ਲਈ ਇੰਜੀਨੀਅਰ ਮਨਜੀਤ ਸਿੰਘ ਦਾ ਧੰਨਵਾਦ ਕੀਤਾ।
ਇਸ ਮੌਕੇ ਡਾ: ਜਗਦੀਪਕ ਸਿੰਘ ਮੀਤ ਪ੍ਰਧਾਨ, ਹਰਜੀਤ ਸਿੰਘ ਮੈਂਬਰ, ਪ੍ਰੀਤਇੰਦਰਜੀਤ ਕੌਰ ਮੈਂਬਰ, ਇੰਜੀਨੀਅਰ ਮਨਜੀਤ ਸਿੰਘ ਬਾਠ, ਪ੍ਰਿੰਸੀਪਲ ਨਰੇਸ਼ ਕਾਲੀਆ, ਪਰਮਿੰਦਰ ਸਿੰਘ ਭੱਟੀ, ਬਖਸ਼ੀਸ਼ ਸਿੰਘ, ਯੋਗੇਸ਼ ਸੂਰੀ, ਹਰਵਿੰਦਰ ਸਿੰਘ ਬਹਿਲਾ ਅਤੇ ਸਕੂਲ ਸਟਾਫ ਹਾਜ਼ਰ ਸਨ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …