ਸੰਗਰੂਰ,14 ਫਰਵਰੀ (ਜਗਸੀਰ ਲੌਂਗੋਵਾਲ) – ਪਿੰਡ ਉਭਾਵਾਲ ਦੇ ਸਾਬਕਾ ਸਰਪੰਚ ਅਤੇ ਸਮਾਜ ਸੇਵੀ ਪਾਲੀ ਸਿੰਘ ਕਮਲ ਨੇ ਦੱਸਿਆ ਕਿ ਅੱਜ ਪਿੰਡ ਢੰਡੋਲੀ ਖੁਰਦ ਵਿਖੇ ਇੱਕ ਗਰੀਬ ਲੋੜਵੰਦ ਅਤੇ ਬਿਨਾਂ ਮਾਪਿਆਂ ਦੀ ਅਨਾਥ ਬੇਟੀ ਦੇ ਵਿਆਹ ਮੌਕੇ ਬਾਬਾ ਹਿੰਮਤ ਸਿੰਘ ਧਰਮਸ਼ਾਲਾ ਸੰਗਰੂਰ ਦੇ ਪ੍ਰਧਾਨ ਜਗਰੂਪ ਸਿੰਘ ਜੱਗੀ ਵਲੋਂ ਇਸ ਬੇਟੀ ਦੇ ਵਿਆਹ ਮੌਕੇ ਮਦਦ ਕੀਤੀ ਗਈ।ਪ੍ਰਧਾਨ ਜਗਰੂਪ ਸਿੰਘ ਜੱਗੀ ਨੇ ਦੱਸਿਆ ਕਿ ਸਾਡੀ ਸੰਸਥਾ ਵਲੋਂ ਸਮੇਂ-ਸਮੇਂ ‘ਤੇ ਲੋਕ ਭਲਾਈ ਦੇ ਕਾਰਜ਼ਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜਾਂਦਾ ਹੈ।ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਕੁੱਝ ਮਾਲੀ ਸਹਾਇਤਾ ਅਤੇ ਵਿਆਹ ਵਾਲੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਗਿਆ ਹੈ।
ਸਾਬਕਾ ਸਰਪੰਚ ਪਾਲੀ ਸਿੰਘ ਕਮਲ ਨੇ ਦੱਸਿਆ ਕਿ ਵਿਆਹ ਵਾਲੀ ਲੜਕੀ ਦੇ ਮਾਤਾ-ਪਿਤਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ।ਜਿਸ ਕਾਰਨ ਇਹ ਪਰਿਵਾਰ ਬਹੁਤ ਹੀ ਮਾੜੀ ਸਥਿਤੀ ਵਿੱਚੋਂ ਗਜ਼ਰ ਰਿਹਾ ਸੀ।ਜਦੋਂ ਇਸ ਬੇਟੀ ਬਾਰੇ ਪ੍ਰਧਾਨ ਜਗਰੂਪ ਸਿੰਘ ਜੱਗੀ ਤੇ ਸਾਥੀਆਂ ਨੂੰ ਪਤਾ ਲੱਗਾ ਉਦੋਂ ਹੀ ਸਾਡੀ ਟੀਮ ਨੇ ਆਪਣੀ ਹੈਸੀਅਤ ਮੁਤਾਬਿਕ ਇਸ ਬੇਟੀ ਨੂੰ ਮਦਦ ਦੇਣ ਦਾ ਫੈਸਲਾ ਲਿਆ।
ਇਸ ਮੌਕੇ ਅਮਿਤ ਕੁਮਾਰ ਗਰੀਬਾ ਪ੍ਰਧਾਨ ਪੇਂਟਰ ਐਸੋਸੀਏਸ਼ਨ ਸੰਗਰੂਰ, ਸਾਬਕਾ ਪੰਚ ਹਰਬੰਸ ਸਿੰਘ ਆਦਿ ਪਤਵੰਤੇ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …