Saturday, March 28, 2026

112 ਤੇ 181 ਹੈਲਪਲਾਈਨ ਤੋਂ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪੁਲੀਸ ਨੂੰ ਐਮਰਜੈਂਸੀ ਰਿਸਪੌਂਸ ਵੇਹੀਕਲ ਪ੍ਰਦਾਨ

ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ) – ਪੁਲੀਸ ਹੈਲਪ-ਲਾਈਨ ਨੰਬਰ 112 ਤੇ 181 ਰਾਹੀਂ ਪੁਲਿਸ ਨੂੰ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਨੂੰ ਮੋਕੇ ‘ਤੇ ਪਹੁੰਚ ਕੇ ਪਹਿਲ ਦੇ ਅਧਾਰ ‘ਤੇ ਸੁਣ ਕੇ ਨਿਪਟਾਰਾ ਕਰਨ ਲਈ ਐਮਰਜੈਂਸੀ ਰਿਸਪੌਂਸ ਵੇਹੀਕਲ (ERV-112) ਮੁਹੱਈਆ ਕਰਵਾਏ ਗਏ ਹਨ।
ਕਮਿਸ਼ਨਰ ਪੁਲੀਸ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਡੀ.ਸੀ.ਪੀ ਹੈਡਕੁਆਟਰ ਅੰਮ੍ਰਿਤਸਰ ਸ੍ਰੀਮਤੀ ਵਤਸਲਾ ਗੁਪਤਾ ਆਈ.ਪੀ.ਐਸ ਅਤੇ ਏ.ਡੀ.ਸੀ.ਪੀ ਹੈਡਕੁਆਟਰ ਅੰਮ੍ਰਿਤਸਰ ਸ੍ਰੀਮਤੀ ਪਰਵਿੰਦਰ ਕੌਰ ਪੀ.ਪੀ.ਐਸ ਵਲੋਂ ਅੱਜ ਦਫ਼ਤਰ ਕਮਿਸ਼ਨਰ ਪੁਲੀਸ ਅੰਮ੍ਰਿਤਸਰ ਤੋਂ ਪੰਜਾਂ ਸਬ-ਡਵੀਜ਼ਨਾਂ ਵਿੱਚ 7 ਵਾਹਣਾਂ ਨੂੰ ਰਵਾਨਾ ਕਰਕੇ ਐਮਰਜੈਂਸੀ ਰਿਸਪੌਂਸ ਵੇਹੀਕਲ (ERV-112) ਮੁਹੱਈਆ ਕਰਨ ਦੀ ਸ਼ੁਰੂਆਤ ਕੀਤੀ ਗਈ।
ਇਹ ਵਹੀਕਲ ਅਧੁਨਿਕ ਸਹੂਲਤਾਂ ਨਾਲ ਲੈਸ ਹਨ।112 ਤੋਂ ਪੁਲਿਸ ਕੰਟਰੋਲ ਰੂਮ ਅੰਮ੍ਰਿਤਸਰ ਸ਼ਹਿਰ ਵਿਖੇ ਰੌਜ਼ਾਨਾ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਮੌਕੇ ‘ਤੇ ਜਾ ਕੇ ਨਿਪਟਾਰਾ ਕੀਤਾ ਜਾਵੇਗਾ।ਇਹਨਾਂ ਟੀਮਾਂ ਕੋਲ ਇੱਕ-ਇੱਕ ਟੈਬ ਹੋਵੇਗਾ ਤੇ ਰਿਕਾਰਡ ਦੀ ਪੂਰਤੀ ਲਈ ਇੱਕ ਲਿੰਕ ਦਿੱਤਾ ਜਾਵੇਗਾ ਤੇ ਇਸ ਲਿੰਕ ਵਿੱਚ ਦਰਖਾਸਤ ਦੀ ਮੁਕੰਮਲ ਡਿਟੇਲ ਦਰਜ਼ ਕੀਤੀ ਜਾਵੇਗੀ।ਵਾਹਣ ਵਿੱਚ 04 ਪੁਲੀਸ ਕਰਮਚਾਰੀ ਹੋਣਗੇ ਜਿੰਨਾਂ ਵਿੱਚ ਇੱਕ ਡਿਊਟੀ ਅਫ਼ਸਰ ਤੇ 2 ਲੇਡੀ ਪੁਲੀਸ ਪੰਜਾਬ ਪੁਲਿਸ ਮਹਿਲਾ ਮਿੱਤਰ ਤਾਇਨਾਤ ਹੋਣਗੀਆਂ।ਵਾਹਣਾਂ ਵਿੱਚ ਕਰਮਚਾਰੀ 24 ਘੰਟੇ ਸ਼ਿਫਟ ਵਾਈਜ਼ ਡਿਊਟੀ ਕਰਨਗੇ ਅਤੇ ਸਬ-ਡਵੀਜ਼ਨ ਵਾਈਜ਼ 1 ਮਹਿਲਾ ਸਬ-ਇੰਸਪੈਕਟਰ ਰੈਂਕ (ਇੰਚਾਰਜ਼) ਸਮੇਤ ਕੁੱਲ 55 ਕਮਰਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।ਐਮਰਜੈਂਸੀ ਰਿਸਪੌਂਸ ਵੇਹੀਕਲ (ਦਾ ਨੋਡਲ ਅਫਸਰ ਏ.ਸੀ.ਪੀ ਸੀ.ਏ.ਡਬਲਯੂ ਅੰਮ੍ਰਿਤਸਰ ਰਕੇਸ਼ ਕੁਮਾਰ ਪੀ.ਪੀ.ਐਸ ਨੂੰ ਨਿਯੁੱਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਡੈਡੀਕੇਟਿਡ ਹੈਲਪਲਾਈਨ ਫਾਰ ਵੁਮੈਨ-181 ‘ਤੇ ਜੋ ਸ਼ਿਕਾਇਤਾਂ ਮਿਲਣਗੀਆਂ ਉਹਨਾਂ ਦਾ ਵੀ ਮੋਕਾ ‘ਤੇ ਜਾ ਕੇ ਨਿਪਟਾਰਾ ਕੀਤਾ ਜਾਵੇਗਾ।ਇਸ ਦਾ ਮੁੱਖ ਉਦੇਸ਼ ਪੁਲਿਸ ਨੂੰ ਆਮ ਲੋਕਾਂ ਵੱਲੋਂ ਹੈਲਪਲਾਈਨ ਨੰਬਰ 112 ਤੇ 181 ਦੁਆਰਾ ਪ੍ਰਾਪਤ ਹੋਈਆਂ ਸ਼ਿਕਾਇਤਾਂ/ ਮੁਸ਼ਕਲਾ ਨੂੰ ਸੁਣ ਜਾਂਚ ਕਰਕੇ ਮੋਕੇ ‘ਤੇ ਹੀ ਨਿਪਟਾਰਾ ਕਰਨਾ ਹੈ।

 

Check Also

ਉੱਘੇ ਲੋਕਧਾਰਾ ਸ਼ਾਸਤਰੀ ਡਾ. ਰਣਜੀਤ ਸਿੰਘ ਬਾਜਵਾ ਦਾ ਦਿਹਾਂਤ

ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਲੋਕਧਾਰਾ, ਸਭਿਆਚਾਰ ਅਤੇ ਸਾਹਿਤ ਜਗਤ ਨੂੰ ਉਸ …