Thursday, November 21, 2024

ਡਾ. ਪੀ.ਐਸ ਪਸਰੀਚਾ ਨੇ ਪੜਾਈ ‘ਚ ਅੱਵਲ ਆਏ ਵਿਦਿਆਰਥੀ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ ਬਿਊਰੋ) – ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਸ਼ਾਸ਼ਕ ਡਾ. ਪਰਵਿੰਦਰ ਸਿੰਘ ਪਸਰੀਚਾ ਵਲੋਂ 10ਵੀਂ ਤੇ 12ਵੀਂ ਕਲਾਸ ਵਿੱਚ ਅੱਵਲ ਆਉਣ ਵਾਲੇ ਸਿੱਖ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ 10ਵੀਂ ਤੇ 12ਵੀਂ ਕਲਾਸ ਵਿਚੋਂ ਚੰਗੇ ਨੰਬਰ ਪ੍ਰਾਪਤ ਕਰਨ ਵਾਲੇ ਸਿੱਖ ਵਿਦਿਆਰਥੀਆਂ ਲਈ ਕੈਰੀਅਰ ਗਾਈਡੈਂਸ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ।ਡਾ. ਪਰਵਿੰਦਰ ਸਿੰਘ ਪਸਰੀਚਾ ਕਿਹਾ ਕਿ ਉਹ ਹਜ਼ੂਰ ਸਾਹਿਬ ਨਾਂਦੇੜ ਦੇ ਹੋਣਹਾਰ ਨੌਜਵਾਨ ਬੱਚਿਆਂ ਨੂੰ ਪੜ੍ਹਾਈ ਵਾਲੇ ਪਾਸੇ ਲਾਉਣ ਲਈ 80000/- ਰੁਪੈ ਤੱਕ ਸਾਲਾਨਾ ਸਕਾਲਰਸ਼ਿਪ ਦਾ ਪ੍ਰਬੰਧ ਕੀਤਾ ਹੈ, ਤਾਂ ਜੋ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਦੀ ਮਦਦ ਕੀਤੀ ਜਾ ਸਕੇ।ਉਨ੍ਹਾਂ ਦੱਸਿਆ ਕਿ ਪਹਿਲੀ ਕਲਾਸ ਤੋਂ ਲੈ ਕੇ ਗੇਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਐਮ.ਬੀ.ਏ, ਐਮ.ਬੀ.ਬੀ.ਐਸ, ਇੰਜੀਨੀਅਰ ਆਦਿ ਵਰਗੀਆਂ ਮਹੱਤਵਪੂਰਨ ਡਿਗਰੀਆਂ ਦੇ ਵਿਦਿਆਰਥੀਆਂ ਨੂੰ ਤਖ਼ਤ ਸਾਹਿਬ ਵਲੋਂ ਅਲੱਗ ਅਲੱਗ ਕੈਟਾਗਰੀ ਅਧੀਨ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ।
ਉਨਾਂ ਕਿਹਾ ਕਿ ਪੜ੍ਹਾਈ ਨੂੰ ਮੁੱਖ ਮਿਸ਼ਨ ਬਣਾਉਣ ਲਈ ‘ਉਠ ਕਲਮ ਉਠਾ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ।ਜਿਸ ਤਹਿਤ ਅਠਵੀਂ, ਨੌਵੀਂ ਤੇ ਦਸਵੀਂ ਕਲਾਸ ਦੇ ਬੱਚਿਆਂ ਨੂੰ ਮੈਥ, ਸਾਇੰਸ, ਇੰਗਲਿਸ਼ ਆਦਿ ਪ੍ਰਮੁੱਖ ਵਿਸ਼ਿਆਂ ਦੀ ਫ੍ਰੀ ਕੋਚਿੰਗ ਮੁਹੱਈਆ ਕਰਵਾ ਰਹੇ ਹਾਂ।12 ਵੀਂ ਕਲਾਸ ਤੋਂ ਉਪਰ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਕੰਪਿਊਟਰ ਕੋਰਸ ਐਮ.ਐਸ.ਸੀ.ਆਈ.ਟੀ ਟੈਲੀਕੋਡ, ਇਨਫਰਮੇਸ਼ਨ ਟੈਕਨੋਲਜੀ, ਸਰਟੀਫਿਕੇਟ ਇਨ ਸਾਫਟ ਸਕਿਲਜ, ਡੀ.ਟੀ.ਪੀ, ਵੈਬ ਡਿਜਾਇਨਗ, ਸੀ ਪਲੱਸ ਪ੍ਰੋਗਰਾਮ, ਮੋਬਾਈਲ ਐਪਸ ਡਿਵੈਲਪਮੈਂਟ ਆਦਿ ਕੋਰਸਾਂ ਦੀ ਪੜ੍ਹਾਈ ਮੁਫਤ ਕਰਾਈ ਜਾ ਰਹੀ ਹੈ ਤਾਂ ਕਿ ਬੱਚੇ ਇਹ ਕੋਰਸ ਕਰਕੇ ਆਪਣੇ ਰੋਜ਼ਗਾਰ ‘ਤੇ ਲੱਗ ਕੇ ਗੁਜ਼ਾਰਾ ਕਰ ਸਕਣ।ਹਾਜ਼ਰ ਵਿਦਿਆਰਥੀਆਂ ਨੂੰ ਜਿਲਾ ਪ੍ਰੀਸ਼ਦ ਨਾਂਦੇੜ ਦੇ ਪ੍ਰਸਿੱਧ ਕੈਰੀਅਰ ਗਾਈਡ ਬਾਲਾ ਪ੍ਰਸਾਦਿ ਕਸਵੇ ਨੇ ਬੱਚਿਆਂ ਨੂੰ 10ਵੀਂ 12 ਵੀਂ ਕਲਾਸ ਤੋਂ ਬਾਅਦ ਦੇ ਕੋਰਸਾਂ ਦੀ ਜਾਣਕਾਰੀ ਦਿੱਤੀ।
ਇਸ ਸਮੇਂ ਠਾਨ ਸਿੰਘ ਬੁੰਗਈ ਸੁਪਰਡੈਂਟ, ਨਾਰਾਇਣ ਸਿੰਘ ਨੰਬਰਦਾਰ, ਓ.ਐਸ.ਡੀ ਬਰਨ ਸਿੰਘ ਸੋਢੀ ਜਾਇੰਟ ਸੁਪਰਡੈਂਟ, ਆਰ.ਡੀ ਕੱਲ੍ਹਾ ਡਿਪਟੀ ਸੁਪਰਡੈਂਟ, ਹਰਜੀਤ ਸਿੰਘ ਕਤੇਵਾਲੇ ਸਹਾਇਕ ਸੁਪਰਡੈਂਟ ਰਵਿੰਦਰ ਸਿੰਘ ਕਪੂਰ ਸਹਾਇਕ ਸੁਪਰਡੈਂਟ, ਜੈਮਲ ਸਿੰਘ ਢਿੱਲੋਂ ਸਹਾਇਕ ਸੁਪਰਡੈਂਟ, ਬਲਵਿੰਦਰ ਸਿੰਘ ਫੌਜੀ ਸਹਾਇਕ ਸੁਪਰਡੈਂਟ ਗੁਰਬਚਨ ਸਿੰਘ ਪ੍ਰਿੰਸੀਪਲ ਆਈ.ਟੀ.ਆਈ, ਚਾਂਦ ਸਿੰਘ ਹੈਡ ਮਾਸਟਰ ਖਾਲਸਾ ਹਾਈ ਸਕੂਲ, ਬੀਬੀ ਅਨਿਲ ਕੌਰ ਖਾਲਸਾ ਪ੍ਰਿੰਸੀਪਲ ਸੱਚਖੰਡ ਪਬਲਿਕ ਸਕੂਲ ਆਦਿ ਤੋਂ ਇਲਾਵਾ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ ਮੌਜ਼ੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …