ਅੰਮ੍ਰਿਤਸਰ, 5 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਵਿਖੇ ਵਿਦਿਆਰਥੀਆਂ ਨੂੰ ਵਕਾਲਤ ਸਬੰਧੀ ਬਰੀਕੀਆਂ ਤੋਂ ਜਾਣੂ ਕਰਵਾਉਣ ਸਬੰਧੀ ‘ਲਾਅ ਭਾਗ-1’ ਪੁਸਤਕ ਲੋਕ ਅਰਪਿਤ ਕੀਤੀ ਗਈ। ਕਾਲਜ ‘ਚ ਕਰਵਾਏ ਗਏ ਸੈਮੀਨਾਰ ਮੌਕੇ ਪ੍ਰਿੰਸੀਪਲ-ਕਮ-ਡਾਇਰੈਕਟਰ ਪ੍ਰੋ. (ਡਾ.) ਜਸਪਾਲ ਸਿੰਘ ਵਲੋਂ ਅਸਿਸਟੈਂਟ ਪ੍ਰੋਫ਼ੈਸਰ ਡਾ. ਪੂਰਨਿਮਾ ਖੰਨਾ ਦੁਆਰਾ ਲਿਖੀ ਗਈ ਕਿਤਾਬ ‘ਲਾਅ ਭਾਗ-1’ ਦੀ ਘੁੰਡ ਚੱਕਾਈ ਕੀਤੀ ਗਈ।
ਡਾ. ਜਸਪਾਲ ਸਿੰਘ ਨੇ ਡਾ. ਖੰਨਾ ਨੂੰ ਪੁਸਤਕ ਸਬੰਧੀ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਇਹ ਕਿਤਾਬ ਪ੍ਰਮੁੱਖ ਤੌਰ ’ਤੇ ਐਲ.ਐਲ.ਬੀ, (ਤਿੰਨ ਸਾਲਾ ਕੋਰਸ) ਬੀ.ਏ, ਬੀ.ਕਾਮ, ਬੀ.ਬੀ.ਏ, ਐਲ.ਐਲ.ਬੀ ਦੇ ਵਿਦਿਆਰਥੀਆਂ ਨੂੰ ਧਿਆਨ ’ਚ ਰੱਖ ਕੇ ਲਿਖੀ ਗਈ ਹੈ।ਆਉਣ ਵਾਲੇ ਸਮੇਂ ’ਚ ਇਹ ਕਿਤਾਬ ਵਿਦਿਆਰਥੀਆਂ ਦੇ ਨਾਲ-ਨਾਲ ਜੱਜਾਂ, ਵਕੀਲਾਂ ਅਤੇ ਸਿਖਿਅਕਾਂ ਦਾ ਮਾਰਗ ਦਰਸ਼ਨ ਕਰੇਗੀ।
ਇਸ ਮੌਕੇ ਡਾ. ਰਾਸ਼ਿਮਾ ਚੰਗੋਤਰਾ, ਡਾ. ਪਵਨਦੀਪ ਕੌਰ, ਡਾ. ਮੋਹਿਤ ਸੈਣੀ, ਪ੍ਰੋ. ਉਤਕਰਸ਼ ਸੇਠ, ਪ੍ਰੋ. ਜੋਬਨਜੀਤ ਸਿੰਘ ਅਤੇ ਪ੍ਰੋ. ਜਸਦੀਪ ਸਿੰਘ ਆਦਿ ਹਾਜ਼ਰ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media