Sunday, September 8, 2024

ਸਾਂਝ ਕੇਂਦਰ ਪੂਰਬੀ ਨੇ ਬੱਚਿਆਂ ਨੂੰ ਵੰਡੀ ਸਟੇਸ਼ਨਰੀ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਸਬ ਇੰਸਪੈਕਟਰ ਤੇਜਿੰਦਰ ਸਿੰਘ ਇੰਚਾਰਜ਼ ਸਾਂਝ ਕੇਂਦਰ ਪੂਰਬੀ, ਏ.ਐਸ.ਆਈ ਜਸਵੰਤ ਸਿੰਘ ਤੇ ਉਪਦੇਸ਼ ਸਿੰਘ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਦਸ਼ਮੇਸ਼ ਨਗਰ ਜੌੜਾ ਫਾਟਕ ਅਮ੍ਰਿਤਸਰ ਵਿਖੇ ਸੈਮੀਨਾਰ ਕਰਵਾਇਆ ਗਿਆ।ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀਆਂ, ਪੈਨਸਿਲਾਂ ਤੇ ਪੈਨ ਵੰਡੇ ਗਏ ਅਤੇ ਸਕੂਲ ਦੇ ਸਟਾਫ਼ ਨੂੰ ਸਾਂਝ ਕੇਂਦਰਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਦੱਸਿਆ।ਗੁੰਮਸ਼ੁਦਗੀ ਮੋਬਾਇਲ ਟਰੈਕਰ ਐਪ, 181,112 ਹੈਲਪ ਡੈਸਕ, ਸਾਈਬਰ ਕਰਾਇਮ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਸਬੰਧੀ ਵੀ ਜਾਣੂ ਕਰਵਾਇਆ ਗਿਆ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …