ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਨਵੀਆਂ ਵਿਦਿਆਰਥਣਾਂ ਦੇ ਹੁਨਰ ਅਤੇ ਪ੍ਰਤਿਭਾ ਨੂੰ ਨਿਰਖਣ ਅਤੇ ਪਰਖਣ ਸਬੰਧੀ ‘ਟੈਲੰਟ ਹੰਟ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਵਿਦਿਆਥਣਾਂ ਦੇ ਹੁਨਰ ਨੂੰ ਪਰਖਣ ਲਈ ਗੀਤ, ਗਜ਼ਲ, ਮਾਡਲਿੰਗ, ਡਾਂਸ, ਮਿਮਿਕਰੀ, ਮੋਨੋ ਐਕਟਿੰਗ, ਗਿੱਧਾ, ਕਵਿਤਾ, ਭਾਸ਼ਣ, ਬਹਿਸ, ਮਹਿੰਦੀ, ਫੁਲਕਾਰੀ, ਪੋਸਟਰ ਮੇਕਿੰਗ, ਰੰਗੋਲੀ ਅਤੇ ਫੋਟੋਗ੍ਰਾਫੀ ਦੇ ਮੁਕਾਬਲੇ ਕਰਵਾਏ ਗਏ।
ਸਮਾਗਮ ਦਾ ਆਗਾਜ਼ ਡਾ. ਸੁਰਿੰਦਰ ਕੌਰ ਵਲੋਂ ਸ਼ਮ੍ਹਾਂ ਰੌਸ਼ਨ ਕਰ ਕੇ ਕਰਨ ਉਪਰੰਤ ਪ੍ਰੋਗਰਾਮ ਕੋਆਡੀਨੇਟਰ ਰਵਿੰਦਰ ਕੌਰ ਨੇ ਨਵੀਆਂ ਆਈਆਂ ਵਿਦਿਆਰਥਣਾਂ ਨੂੰ ‘ਜੀ ਆਇਆ’ ਆਖਿਆ।ਉਨ੍ਹਾਂ ਨੇ ਰਵਿੰਦਰ ਕੌਰ ਅਤੇ ਡਾ. ਰੰਜਨਦੀਪ ਕੌਰ ਖਹਿਰਾ ਨੂੰ ਸ਼ਾਨਦਾਰ ਪ੍ਰੋਗਰਾਮ ਲਈ ਮੁਬਾਰਕਬਾਦ ਦਿੱਤੀ।
ਡਾ. ਸੁਰਿੰਦਰ ਕੌਰ ਵਲੋਂ ਵਿਦਿਆਰਥਣਾਂ ਨੂੰ ਰੂਪ ਦੀ ਰਾਣੀ, ਸੁਨੱਖੀ ਮੁਟਿਆਰ, ਮਜਾਜਾਂ ਪੱਟੀ ਆਦਿ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ।ਸ਼ਰੀਨਾ ਮਹਾਜਨ, ਡਾ. ਪ੍ਰਦੀਪ ਕੌਰ ਅਤੇ ਹਰਸਿਮਰਨ ਸਿੰਘ ਨੇ ਜਜ ਦੀ ਭੂਮਿਕਾ ਨਿਭਾਈ ਅਤੇ ਮੰਚ ਸੰਚਾਲਨ ਡਾ. ਕੁਲਵੰਤ ਕੌਰ ਨੇ ਕੀਤਾ।ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …