ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ‘ਤੇ ਜਲਦ ਹੀ ਲੱਗਣਗੇ ਈ.ਵੀ ਚਾਰਜ਼ਿੰਗ ਸਟੇਸ਼ਨ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਸਮਾਰਟ ਸਿਟੀ ਅਧੀਨ ਚੱਲ ਰਹੀ ‘ਰਾਹੀ ਸਕੀਮ’ ਤਹਿਤ ਪੁਰਾਣੇ ਡੀਜਲ ਆਟੋ ਨੂੰ ਈ ਆਟੋਜ਼ ਦੇ ਨਾਲ ਬਦਲਣ ਲਈ 1.40 ਲੱਖ ਦੀ ਨਗਦ ਸਬਸਿਡੀ ਦਿੱਤੀ ਜਾਂਦੀ ਹੈ।ਇਸ ਸਕੀਮ ਅਧੀਨ ਈ-ਆਟੋ ਚਾਰਜ਼ ਕਰਨ ਲਈ ਜਲਦ ਤੋਂ ਜਲਦ ਈ.ਵੀ ਚਾਰਜਿੰਗ ਸਟੇਸ਼ਨ ਲਗਵਾਉਣ ਦੇ ਕੀਤੇ ਗਏ ਵਾਅਦੇ ਤਹਤ ਅਦਾਨੀ ਟੋਟਲ ਅਨਰਜ਼ੀ ਕੰਪਨੀ ਨੂੰ ਅੰਮ੍ਰਿਤਸਰ ਸ਼ਹਿਰ ਵਿਖੇ ਈ.ਵੀ ਚਾਰਜਿੰਗ ਸਟੇਸ਼ਨ ਲਗਵਾਉਣ ਲਈ ਵਰਕ ਆਰਡਰ ਦਿੱਤਾ ਜਾ ਚੁੱਕਾ ਹੈ।ਪਿਛਲੇ ਦਿਨੀਂ ਈ.ਵੀ ਚਾਰਜ਼ਿੰਗ ਸਟੇਸਨ ਲਗਾਉਣ ਲਈ ਅਦਾਨੀ ਟੋਟਲ ਅਨਰਜ਼ੀ ਕੰਪਨੀ ਦੀ ਟੀਮ ਨੇ ਅੰਮ੍ਰਿਤਸਰ ਦਾ ਦੌਰਾ ਕਰਕੇ ਅਲਾਟ ਕੀਤੀਆਂ ਗਈਆਂ ਸਾਈਟਾਂ ਦਾ ਸਰਵੇਖਣ ਕੀਤਾ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਵਿਖੇ ਜੋ ਈ.ਵੀ ਚਾਰਜ਼ਿੰਗ ਸਟੇਸ਼ਨ ਸਥਾਪਿਤ ਕਰਨ ਦਾ ਕੰਮ ਉਹਨਾਂ ਦੀ ਕੰਪਨੀ ਨੂੰ ਮਿਲਿਆ ਹੈ।ਕੰਪਨੀ ਦੇ ਅਧੀਕਾਰਿਆਂ ਵਲੋਂ ਜਲਦ ਤੋਂ ਜਲਦ ਇਹ ਸਟੇਸ਼ਨ ਉਸਾਰੇ ਜਾਣਗੇ। ਜਿਸ ਦਾ ਈ-ਆਟੋ ਚਾਲਕਾਂ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਭਰਪੂਰ ਫਾਇਦਾ ਮਿਲੇਗਾ।ਇਹਨਾਂ ਸਟੇਸ਼ਨਾਂ ‘ਤੇ ਟੂ ਵਹੀਲਰ ਅਤੇ ਫੋਰ ਵਹੀਲਰਾਂ ਦੀ ਚਾਰਜ਼ਿੰਗ ਕੀਤੀ ਜਾ ਸਕੇਗੀ ।
ਸਮਾਰਟ ਸਿਟੀ ਲਿ. ਦੇ ਸੀ.ਈ.ਓ. ਅਤੇ ਨਗਰ ਨਿਗਮ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਰਾਹੀ ਸਕੀਮ ਸਬੰਧੀ ਆਟੋ ਡਰਾਈਵਰ ਦੇ ਯੂਨੀਅਨਾਂ ਦੇ ਪ੍ਰਧਾਨਾਂ ਨਾਲ ਜਦੋਂ ਵੀ ਗੱਲ ਹੁੰਦੀ ਹੈ ਤਾਂ ਉਨਾਂ ਦੀ ਇਹੋ ਮੰਗ ਹੁੰਦੀ ਹੈ ਕਿ ਈ ਆਟੋ ਚਾਰਜ਼ ਕਰਨ ਲਈ ਈ.ਵੀ ਚਾਰਜਿੰਗ ਸਟੇਸ਼ਨ ਨਹੀ ਹਨ। ਉਹਨਾਂ ਕਿਹਾ ਕਿ ਆਟੋ ਡਰਾਈਵਰਾਂ ਦੀ ਮੰਗ ਜਲਦ ਹੀ ਪੂਰੀ ਹੋਣ ਜਾ ਰਹੀ ਹੈ। ਅਦਾਨੀ ਟੋਟਲ ਅਨਰਜੀ ਕੰਪਨੀ ਨੂੰ ਈ.ਵੀ ਚਾਰਜ਼ਿੰਗ ਸਟੇਸ਼ਨ ਲਗਵਾਉਣ ਲਈ ਠੇਕਾ ਦਿੱਤਾ ਜਾ ਚੁੱਕਾ ਹੈ ਅਤੇ ਕੰਪਨੀ ਵਲੋਂ ਸਰਵੇਖਣ ਵੀ ਕਰ ਲਿਆ ਗਿਆ ਹੈ।ਉਹਨਾਂ ਕਿਹਾ ਕਿ ‘ਰਾਹੀ ਸਕੀਮ’ ਅਧੀਨ ਈ ਆਟੋ ਚਾਲਕਾਂ ਨਾਲ ਕੀਤੇ ਗਏ ਹਰ ਇਕ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।ਉਹਨਾਂ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ ਅਪੀਲ ਕੀਤੀ ਕਿ ਰਾਹੀ ਸਕੀਮ ਅਧੀਨ ਆਪਣੇ ਪੁਰਾਣੇ ਡੀਜ਼ਲ ਆਟੋ ਨੂੰ ਈ ਆਟੋ ਨਾਲ ਬਦਲ ਲੈਣ ਅਤੇ ਸਰਕਾਰ ਵਲੋਂ ਦਿੱਤੀ ਜਾ ਰਹੀ 1.40 ਲੱਖ ਰੁ. ਦੀ ਨਗਦ ਰਾਸ਼ੀ ਅਤੇ ਲੋਕ ਭਲਾਈ ਸਕੀਮਾਂ ਦਾ ਲਾਭ ਉਠਾਉਣ।
Check Also
ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ
ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਬੰਸਦਾਨੀ, ਦਸਮ ਪਾਤਸ਼ਾਹ ਸ੍ਰੀ …