Monday, December 30, 2024

ਖਾਲਸਾ ਕਾਲਜ ਵਿਖੇ ‘ਭਾਰਤੀ ਸ਼ਾਸਤਰੀ ਸੰਗੀਤ ਦੇ ਵਿਗਿਆਨਿਕ ਪਹਿਲੂ’’ਤੇ ਵਿਸ਼ੇਸ਼ ਭਾਸ਼ਣ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਪੋਸਟ ਗਰੈਜੂਏਟ ਸੰਗੀਤ ਵਿਭਾਗ ਵਲੋਂ ‘ਭਾਰਤੀ ਸ਼ਾਸਤਰੀ ਸੰਗੀਤ ਦੇ ਵਿਗਿਆਨਿਕ ਪਹਿਲੂ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਡਾ. ਅਮਨਦੀਪ ਸਿੰਘ ਮੱਕੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਨੂੰ ਪੌਦਾ ਭੇਂਟ ਕਰ ਕੇ ਸਵਾਗਤ ਕਰਨ ਉਪਰੰਤ ਡਾ. ਆਤਮ ਸਿੰਘ ਰੰਧਾਵਾ ਨੇ ਸੰਗੀਤ ਨੂੰ ਰੂਹਾਨੀਅਤ ਨਾਲ ਜੋੜਦਿਆਂ ਪ੍ਰਮਾਤਮਾ ਨਾਲ ਮਿਲਾਪ ਦੇ ਸਾਧਨ ਵਜੋਂ ਅਤੇ ਸਮੱਚੇ ਵਿਸ਼ਵ ਨੂੰ ਜੋੜਨ ਵਾਲੀ ਭਾਸ਼ਾ ਆਖਿਆ।
ਡਾ. ਮੱਕੜ ਨੇ ਸੰਗੀਤ ਅਤੇ ਵਿਗਿਆਨ ਦੇ ਪਰਸਪਰ ਸਬੰਧ ਨੂੰ ਪੀ.ਪੀ.ਟੀ ਦੀ ਸਹਾਇਤਾ ਨਾਲ ਬੜੇ ਹੀ ਸਰਲ ਅਤੇ ਸੁਚੱਜੇ ਢੰਗ ਨਾਲ ਵਿਦਿਆਰਥੀਆਂ ਦੇ ਸਨਮੁੱਖ ਪੇਸ਼ ਕੀਤਾ।ਭਾਸ਼ਣ ’ਚ ਤਾਰਤਾ, ਤੀਵ੍ਰਤਾ ਅਤੇ ਨਾਦ ਦੇ ਗੁਣਾਂ ਨੂੰ ਵਿਗਿਆਨਕ ਢੰਗ ਨਾਲ ਦਰਸਾਉਂਦੇ ਹੋਏ ਬਹੁਤ ਹੀ ਵਧੀਆ ਅਤੇ ਅਸਰਦਾਰ ਉਦਾਹਰਣਾਂ ਦਿੰਦੇ ਹੋਏ ਤਾਨਪੁਰਾ, ਸਿਤਾਰ, ਬਾਂਸੁਰੀ, ਤਬਲਾ ਅਤੇ ਗਿਟਾਰ ਆਦਿ ਸੰਗੀਤ ਦੇ ਵੱਖ-ਵੱਖ ਸਾਜ਼ਾਂ ਦਾ ਪ੍ਰਯੋਗ ਕੀਤਾ।ਵਿਦਿਆਰਥੀਆਂ ਦੁਆਰਾ ਪ੍ਰਸ਼ਨ ਪੁੱਛੇ ਗਏੇ ਜਿਨ੍ਹਾਂ ਦੇ ਡਾ. ਮੱਕੜ ਵਲੋਂ ਸਰਲ ਢੰਗ ਨਾਲ ਜਵਾਬ ਦਿੱਤੇ ਗਏ।ਇਸ ਉਪਰੰਤ ‘ਆਰਟੀਫ਼ਿਸ਼ਲ ਇੰਟੈਲੀਜੈਂਸ’ ਦਾ ਸੰਗੀਤ ’ਤੇ ਪ੍ਰਭਾਵ ਵਿਸ਼ੇ ’ਤੇ ਵਿਸ਼ੇਸ਼ ਚਾਨਣਾ ਪਾਇਆ ਗਿਆ ਅਤੇ ਇਸ ਦੇ ਆਗਮਨ ਨਾਲ ਭਵਿੱਖ ’ਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਵਿਦਿਆਰਥੀਆਂ ਨਾਲ਼ ਚਰਚਾ ਕੀਤੀ ਗਈ।
ਇਸ ਦੌਰਾਨ ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਸੰਗੀਤ ਇਕ ਅਜਿਹੀ ਕਲਾ ਹੈ ਜੋ ਵਿਦਿਆਰਥੀਆਂ ਦੇ ਬੁਹ-ਪੱਖੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ ਅਤੇ ਸੰਗੀਤ ਵਿਸ਼ੇ ਨਾਲ ਜੁੜੇ ਵਿਦਿਆਰਥੀ ਵਧੇਰੇ ਸੰਵੇਦਨਸ਼ੀਲ ਅਤੇ ਸਹਿਜ਼ਤਾ ਨਾਲ ਲਬਰੇਜ਼ ਹੁੰਦੇ ਹਨ।ਮੰਚ-ਸੰਚਾਲਨ ਦਾ ਕਾਰਜ਼ ਪ੍ਰੋ. ਰੋਜ਼ੀ ਨੇ ਨਿਭਾਉਂਦਿਆਂ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਪ੍ਰੋ. ਜਸਪ੍ਰੀਤ ਕੌਰ, ਡਾ. ਸੁਨੀਤਾ ਰਾਣੀ, ਪ੍ਰੋ. ਨਵਜੋਤ ਕੌਰ, ਡਾ. ਹਰਮੀਕ ਸਿੰਘ, ਪ੍ਰੋ. ਰਾਹੁਲ, ਡਾ. ਅਮਨ ਕੌਰ, ਡਾ. ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿੱਲੋਂ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਵੀਰ ਸਿੰਘ, ਡਾ. ਅਮਨਦੀਪ ਕੌਰ, ਡਾ. ਮਨੀਸ਼ ਆਦਿ ਮੌਜ਼ੂਦ ਸਨ।

 

Check Also

ਜੇਤੂ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ ਗਾਬਾ ਨੇ ਸ੍ਰੀ ਮਹਾਂ ਕਾਲੀ ਮਾਤਾ ਮੰਦਰ ‘ਚ ਮੱਥਾ ਟੇਕਿਆ

ਸੰਗਰੂਰ, 29 ਦਸੰਬਰ (ਜਗਸੀਰ ਲੌਂਗੋਵਾਲ) – ਜੇਤੂ ਕਾਂਗਰਸ ਦੇ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ …