Sunday, September 8, 2024

ਸਿਹਾਲਾ ਵਿਖੇ ਖੂਨਦਾਨ ਅਤੇ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ

ਇਕੱਠਾ ਹੋਇਆ 46 ਯੂਨਿਟ ਖੂਨ ਅਤੇ ਲੋੜਵੰਦਾਂ ਨੂੰ ਦਿੱਤੀਆਂ ਮੁਫਤ ਦਵਾਈਆਂ

ਸਮਰਾਲਾ 25 ਸਤੰਬਰ (ਇੰਦਰਜੀਤ ਸਿੰਘ ਕੰਗ) – ਇਥੋਂ ਨਜ਼ਦੀਕੀ ਪਿੰਡ ਸਿਹਾਲਾ ਵਿਖੇ ਸਮੂਹ ਨਗਰ ਨਿਵਾਸੀਆਂ, ਇਲਾਕਾ ਨਿਵਾਸੀਆਂ ਅਤੇ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਭਾਦੋਂ ਦੀ ਨੌਵੀਂ ਦੇ ਮੇਲੇ ਦੌਰਾਨ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਖੂਨਦਾਨ ਕੈਂਪ ਅਤੇ ਲੋੜਵੰਦਾਂ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ।ਇਲਾਕੇ ਦੇ ਉਘੇ ਸਮਾਜਸੇਵੀ ਨੀਰਜ ਸਿਹਾਲਾ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਇਲਾਕੇ ਭਰ ਦੇ ਉਤਸ਼ਾਹੀ ਨੌਜਵਾਨਾਂ ਨੇ ਖੂਨਦਾਨ ਕੀਤਾ, ਤਾਂ ਜੋ ਕਿਸੇ ਵੀ ਲੋੜਵੰਦ ਨੂੰ ਮੌਕੇ ਸਿਰ ਸਹਾਇਤਾ ਮਿਲ ਸਕੇ।ਇਸ ਖੂਨਦਾਨ ਕੈਂਪ ਵਿੱਚ ਬਲੱਡ ਬੈਂਕ ਸਮਰਾਲਾ ਦੀ ਟੀਮ ਵਲੋਂ ਖੂਨ ਇਕੱਤਰ ਕੀਤਾ ਗਿਆ ਅਤੇ ਕੈਂਪ ਦੌਰਾਨ 46 ਯੂਨਿਟ ਖੂਨ ਪ੍ਰਾਪਤ ਹੋਇਆ।ਇਸ ਤੋਂ ਇਲਾਵਾ ਮੁਫਤ ਮੈਡੀਕਲ ਕੈਂਪ ਦੌਰਾਨ ਮਰੀਜ਼ਾਂ ਦਾ ਮੁਫਤ ਚੈਕਅੱਪ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ।ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਲਾਲਾ ਮੰਗਤ ਰਾਏ ਅਤੇ ਯੂਥ ਵਿੰਗ ਦੇ ਪ੍ਰਧਾਨ ਰਮਨ ਵਡੇਰਾ ਨੇ ਕਿਹਾ ਕਿ ਅਜਿਹੇ ਕੈਂਪਾਂ ਦੀ ਮਦਦ ਨਾਲ ਹੀ ਸਮਾਜ ਦੀ ਸੇਵਾ ਕੀਤੀ ਜਾ ਸਕਦੀ ਹੈ।ਅੱਜ ਦੇ ਸਮੇਂ ਵਿਚ ਹਰ ਪਿੰਡ ਵਿੱਚ ਅਜਿਹੇ ਕੈਂਪ ਲੱਗਣੇ ਚਾਹੀਦੇ ਹਨ।
ਕੈਂਪ ਦੌਰਾਨ ਬਤੌਰ ਮੁੱਖ ਮਹਿਮਾਨ ਸੁਖਜਿੰਦਰ ਸਿੰਘ ਸੁੱਖਾ ਖੀਰਨੀਆਂ, ਅਵਤਾਰ ਸਿੰਘ ਐਮ.ਸੀ, ਡਾ. ਸਿਕੰਦਰ ਸਿੰਘ ਐਮ.ਸੀ, ਰਜਨੀ ਐਮ.ਸੀ, ਰੂਪਮ ਗੰਭੀਰ, ਕੁਲਦੀਪ ਚੰਡੀਗੜ੍ਹ, ਕੁਲਦੀਪ ਉਟਾਲ, ਪਵਨ ਸਹੋਤਾ ਪ੍ਰਧਾਨ ਭਾਵਾਧਸ, ਸ਼ਿਵ ਕੁਮਾਰ ਸ਼ਿਵਲੀ, ਅੰਤਰਜੋਤ ਸਿੰਘ, ਲਾਲੀ ਸਮਰਾਲਾ, ਰਾਜੂ ਸਮਰਾਲਾ, ਹਰਮੇਲ ਸਿੰਘ ਮੇਲੀ ਸਾਬਕਾ ਸਰਪੰਚ ਮੁਸ਼ਕਾਬਾਦ, ਨਿਸ਼ਾ ਸਬਕਾ ਸਰਪੰਚ ਖੀਰਨੀਆਂ, ਯਾਦਵਿੰਦਰ ਸਿੰਘ ਯਾਦੂ ਸਾਬਕਾ ਸਰਪੰਚ ਭੰਗਲਾਂ, ਮਨੀ ਪਾਠਕ, ਲਖਵੀਰ ਬਾਠ, ਸਾਬਕਾ ਸਰਪੰਚ ਰਾਮੇਸ਼ ਕੁਮਾਰ ਸਿਹਾਲਾ, ਤਰਲੋਚਨ ਸਿੰਘ, ਪਰਮਿੰਦਰ ਮਾਨ, ਲਵਲੀ ਸਿਹਾਲਾ, ਲੱਖੀ ਸਿਹਾਲਾ, ਮੋਹਿਤ ਖੱਤਰੀ, ਚਤੰਨਿਆ ਖੱਤਰੀ, ਰਾਮ ਖੰਨਾ, ਰਿੱਕੀ ਰਾਣਾ, ਪੁਨੀਤ ਸਿਹਾਲਾ, ਰਵੀ ਲੁਧਿਆਣਾ, ਭਾਈ ਗੁਰਪ੍ਰੀਤ ਸਿੰਘ ਖਾਲਸਾ, ਸੁਖਵਿੰਦਰ ਸਿੰਘ ਖਾਲਸਾ, ਭਵਨ ਸਮਰਾਲਾ, ਰਾਮ ਸ਼ਰਮਾ, ਮਨਦੀਪ ਟੋਡਰਪੁਰ, ਭਾਈ ਜਗਜੀਤ ਟੋਡਰਪੁਰ, ਮਿੰਟਾ ਖੀਰਨੀਆਂ, ਪਵਨਪ੍ਰੀਤ ਚਾਹਲ ਆਦਿ ਨੇ ਸ਼ਿਰਕਤ ਕੀਤੀ ਅਤੇ ਇਨ੍ਹਾਂ ਕੈਂਪਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਪੂਰਨ ਸਹਿਯੋਗ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …