Friday, October 18, 2024

ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ 34ਵਾਂ ਸਾਲਾਨਾ ਸਨਮਾਨ ਸਮਾਰੋਹ

ਅੰਮ੍ਰਿਤਸਰ, 24 ਅਕਤੂਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ ਅੰਮ੍ਰਿਤਸਰ (ਰਜਿ.) ਵਲੋਂ 34ਵਾਂ ਸਲਾਨਾ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਬਾਬਾ ਜਾਗੋ ਸ਼ਹੀਦ ਆਦਰਸ਼ ਸਕੂਲ ਕੋਹਾਲੀ ਵਿਖੇ ਕਰਵਾਇਆ ਗਿਆ।ਜਿਸ ਵਿੱਚ ਵੱਖ-ਵੱਖ ਖੇਤਰਾਂ ‘ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀਆਂ ਪੰਜ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।ਸਨਮਾਨਿਤ ਕੀਤੀਆਂ ਗਈਆਂ ਸ਼ਖਸ਼ੀਅਤਾਂ ਵਿੱਚ ਗੀਤਕਾਰ ਚਰਨ ਲਿਖਾਰੀ ਨੂੰ “ਕਵੀ ਸੋਹਣ ਸਿੰਘ ਧੌਲ ਪੁਰਸਕਾਰ”, ਅਦਾਕਾਰਾ ਡੌਲੀ ਸੱਡਲ ਨੂੰ “ਹਰਭਜਨ ਸਿੰਘ ਜੱਬਲ ਪੁਰਸਕਾਰ”, ਗ਼ਜ਼ਲਗੋ ਬਲਜਿੰਦਰ ਮਾਂਗਟ ਨੂੰ “ਸਤਨਾਮ ਸਿੱਧੂ ਫਰੀਦਕੋਟੀ ਪੁਰਸਕਾਰ”, ਨਰੰਜਣ ਸਿੰਘ ਗਿੱਲ ਨੂੰ “ਕਾਮਰੇਡ ਸੋਹਣ ਸਿੰਘ ਜੋਸ਼ ਪੁਰਸਕਾਰ” ਅਤੇ ਕਹਾਣੀਕਾਰ ਬਲਦੇਵ ਸਿੰਘ ਕੰਬੋ ਨੂੰ “ਦਰਸ਼ਨ ਸਿੰਘ ਧੰਜ਼ਲ ਪੁਰਸਕਾਰ” ਦਿੱਤਾ ਗਿਆ।ਸਨਮਾਨ ਪੱਤਰ ਮਾਸਟਰ ਕੁਲਜੀਤ ਵੇਰਕਾ, ਸਤਨਾਮ ਸਿੰਘ ਜੱਸੜ, ਅਮਨਪੀਤ ਸਿੰਘ ਗੱਗੋਮਾਹਲ, ਗੁਰਜਿੰਦਰ ਸਿੰਘ ਬਘਿਆੜੀ ਤੇ ਪ੍ਰਿੰਸੀਪਲ ਰਣਜੀਤ ਕੌਰ ਗੱਗੋਮਾਹਲ ਵਲੋਂ ਪੜ੍ਹੇ ਗਏ।ਮੰਚ ਸੰਚਾਲਨ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਕੀਤਾ।ਜਨਰਲ ਸਕੱਤਰ ਕੁਲਦੀਪ ਸਿੰਘ ਦਰਾਜਕੇ ਨੇ ਸਭਾ ਦੀਆਂ ਗਤੀਵਿਧੀਆਂ ਬਾਰੇ ਦੱਸਿਆ।
ਪ੍ਰਧਾਨਗੀ ਮੰਡਲ ਵਿੱਚ ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੇ ਪੋ. ਡਾ: ਹੀਰਾ ਸਿੰਘ, ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੇ ਪ੍ਰਧਾਨ ਰਮੇਸ਼ ਯਾਦਵ, ਪਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਸੀਨੀਅਰ ਪੱਤਰਕਾਰ ਤੇ ਕਾਲਮ ਨਵੀਸ ਐਸ.ਪਰਸ਼ੌਤਮ, ਲਾਲੀ ਕਰਤਾਰਪੁਰੀ, ਮਾਝਾ ਜਨਵਾਦੀ ਲੇਖਕ ਸਭਾ ਤਰਨਤਾਰਨ ਦੇ ਪ੍ਰਧਾਨ ਕੀਰਤਪ੍ਰਤਾਪ ਸਿੰਘ ਪੰਨੂ ਅਤੇ ਪ੍ਗਤੀਸ਼ੀਲ ਲੇਖਕ ਸੰਘ ਜਿਲ੍ਹਾ ਤਰਨਤਾਰਨ ਦੇ ਪ੍ਰਧਾਨ ਹਰਦਰਸ਼ਨ ਸਿੰਘ ਕੰਵਲ, ਸ਼ੋਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਦੇ ਪ੍ਰਧਾਨ ਢਾਡੀ ਗੁਲਜਾਰ ਸਿੰਘ ਖੇੜਾ, ਸ਼ਾਇਰ ਮਲਵਿੰਦਰ ਸ਼ੁਸ਼ੋਭਿਤ ਸਨ।ਪ੍ਰਧਾਨਗੀ ਮੰਡਲ ਵਲੋਂ ਮੈਗਜ਼ੀਨ “ਰਾਗ” ਰਲੀਜ਼ ਕੀਤਾ ਗਿਆ।
ਇਸ ਸਮੇਂ ਕਰਵਾਏ ਕਵੀ ਦਰਬਾਰ ਵਿੱਚ ਮੱਖਣ ਭੈਣੀਵਾਲਾ, ਸੁਖਬੀਰ ਸਿੰਘ ਭੁੱਲਰ, ਕਲਿਆਣ ਅੰਮ੍ਰਿਤਸਰੀ, ਕੁਲਵਿੰਦਰ ਸਿੰਘ ਆਨੰਦ, ਕੁਲਵੰਤ ਸਿੰਘ ਕੰਤ, ਰਮੇਸ਼ ਕੁਮਾਰ ਜਾਨੂੰ, ਸੁਰਿੰਦਰ ਖਿੱਲਚੀਆਂ, ਕਮਲਜੋਤ ਕੌਰ ਛੀਨਾ, ਸੁਖਵੰਤ ਚੇਤਨਪੁਰੀ, ਗੁਰਪ੍ਰੀਤ ਸੈਂਸਰਾ, ਪਰਮਜੀਤ ਪੇਜੀ, ਭਗਤ ਨਰਾਇਣ, ਮਨਦੀਪ ਸਿੰਘ ਰਾਜਨ, ਨਿਸ਼ਾਨ ਸਿੰਘ ਮਜਲਸ, ਡਾ. ਅਮਰਜੀਤ ਸਿੰਘ ਗਿੱਲ, ਮਾਸਟਰ ਅਵਤਾਰ ਸਿੰਘ ਗੋਇੰਦਵਾਲੀਆ, ਜਸਵੰਤ ਧਾਪ, ਸ਼ਮਸ਼ੇਰ ਸਿੰਘ ਰਡਾਲਾ, ਰੋਜ਼ੀ ਸਿੰਘ, ਰਾਜਪਾਲ ਸ਼ਰਮਾ, ਨਵਜੋਤ ਕੌਰ ਭੁੱਲਰ, ਹਰਮੀਤ ਆਰਟਿਸਟ, ਰਾਜ ਕੁਮਾਰ, ਹਰਕੰਵਲਜੀਤ ਸਿੰਘ ਹੈਪੀ ਸਰਪੰਚ ਅਦਲੀਵਾਲਾ, ਸਤਨਾਮ ਸਿੰਘ ਮੂਧਲ, ਡਾ. ਮੋਹਨ ਬੇਗੋਵਾਲ, ਸੁਖਵੰਤ ਚੇਤਨਪੁਰੀ, ਹਰਕੀਰਤ ਸਿੰਘ ਕੀਰਤ ਆਦਿ ਸ਼ਾਇਰਾਂ ਨੇ ਕਾਵਿ ਰਚਨਾਵਾਂ ਸਾਝੀਆਂ ਕੀਤੀਆਂ।ਵਿਸ਼ਵਪੀਤ ਕੌਰ ਗੱਗੋਮਾਹਲ, ਜਗਰੂਪ ਸਿੰਘ ਐਮਾਂ, ਪਿ੍ੰਸੀਪਲ ਗੁਰਚਰਨ ਸਿੰਘ ਸੰਧੂ, ਜਗਜੀਤ ਕੌਰ ਸਿੱਧੂ, ਮਨਦੀਪ ਕੌਰ ਰਾਜਾਸਾਂਸੀ, ਰਮਨਦੀਪ ਸਿੰਘ ਰਾਜਾਸਾਂਸੀ, ਪ੍ਰੇਮ ਕੁਮਾਰ ਵੇਰਕਾ, ਹਰਮਨਪੀਤ ਸਿੰਘ, ਅਮਨ ਫਾਰਿਦ, ਮਨਜਿੰਦਰਪੀਤ ਸਿੰਘ ਗੋਲਡੀ, ਗੁਰਸੇਵਕ ਸਿੰਘ ਛੀਨਾ ਆਦਿ ਵੀ ਹਾਜ਼ਰ ਸਨ ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …