Thursday, December 26, 2024

ਫਰੰਟ ਦੀ ਨਵੀਂ ਬਣੀ ਇਮਾਰਤ ’ਚ ਆਜ਼ਾਦੀ ਘੁਲਾਟੀਏ ਕਾਮਰੇਡ ‘ਬਾਗੀ’ ਦਾ ਬੁੱਤ ਸਥਾਪਿਤ

ਸਮਰਾਲਾ, 27 ਨਵੰਬਰ (ਇੰਦਰਜੀਤ ਸਿੰਘ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਨਵੀਂ ਬਣੀ ਇਮਾਰਤ ਦੇ ਅਹਾਤੇ ਵਿੱਚ ਪਿੰਡ ਕੋਟਲਾ ਸਮਸ਼ਪੁਰ ਦੇ ਜ਼ੰਮਪਲ ਸਮਰਾਲਾ ਇਲਾਕੇ ਦੇ ਆਜ਼ਾਦੀ ਘੁਲਾਟੀਏ, ਕਿਸਾਨਾਂ ਮਜ਼ਦੂਰਾਂ ਦੇ ਨੇਤਾ ਕਾਮਰੇਡ ਜਗਜੀਤ ਸਿੰਘ ‘ਬਾਗੀ’ ਦਾ ਬੁੱਤ ਸਥਾਪਤ ਕੀਤਾ ਗਿਆ।ਕਮਾਂਡੈਂਟ ਰਸ਼ਪਾਲ ਸਿੰਘ ਅਤੇ ਦਵਿੰਦਰ ਸਿੰਘ ਜਟਾਣਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿੱਚ ਕਾਮਰੇਡ ਬੰਤ ਸਿੰਘ ਬਰਾੜ ਸਕੱਤਰ ਸੀ.ਪੀ.ਆਈ ਪੰਜਾਬ ਨੇ ਬਤੌਰ ਮੁੱਖ ਮਹਿਮਾਨ ਨੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ।ਸਮਾਗਮ ਦੀ ਸ਼ੁਰੂਆਤ ਸਟੇਜ਼ ਸਕੱਤਰ ਪ੍ਰਿੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ ਨੇ ਕਾਮਰੇਡ ਜਗਜੀਤ ਸਿੰਘ ਬਾਗੀ ਦੀ ਜ਼ਿੰਦਗੀ ਅਤੇ ਉਨ੍ਹਾਂ ਦੁਆਰਾ ਕੀਤੀ ਘਾਲਣਾ ਸਬੰਧੀ ਦੱਸਿਆ।ਇਸ ਉਪਰੰਤ ਕਾਮਰੇਡ ਕੇਵਲ ਸਿੰਘ ਮੰਜ਼ਾਲੀਆਂ ਤਹਿਸੀਲ ਆਗੂ ਸੀ.ਪੀ.ਆਈ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੀ ਸਥਾਪਨਾ, ਕੀਤੇ ਕਾਰਜ਼ਾਂ, ਜਗਜੀਤ ਸਿੰਘ ਬਾਗੀ ਨਾਲ ਕੀਤੇ ਕੰਮਾਂ ਦਾ ਜਿਕਰ ਕੀਤਾ।ਜਗਜੀਤ ਸਿੰਘ ਬਾਗੀ ਦੇ ਜਵਾਈ ਦਵਿੰਦਰ ਸਿੰਘ ਜਟਾਣਾ ਅਤੇ ਧੀ ਸੁਖਜੀਤ ਕੌਰ ਨੇ ਆਪਣੇ ਸੰਬੋਧਨ ਵਿੱਚ ਕਾਮਰੇਡ ਬਾਗੀ ਦੀ ਜ਼ਿੰਦਗੀ ਪੰਨੇ ਫਰੋਲਦਿਆਂ, ਫਰੰਟ ਵਲੋਂ ਕੀਤੇ ਕਾਰਜ਼ਾਂ ਦੀ ਸਰਾਹਨਾ ਕੀਤੀ।
ਬਿਹਾਰੀ ਲਾਲ ਸੱਦੀ (ਰਿਟਾ: ਲੈਕ:) ਨੇ ਜਗਜੀਤ ਸਿੰਘ ਬਾਗੀ, ਸਵ: ਮਹਿਮਾ ਸਿੰਘ ਕੰਗ, ਸਰਪੰਚ ਸਵ: ਅਮਰੀਕ ਸਿੰਘ ਨਾਲ ਸਮਾਜ ਅਤੇ ਲੋਕ ਹਿੱਤਾਂ ਲਈ ਕੀਤੇ ਸੰਘਰਸ਼ਾਂ ਸਬੰਧੀ ਚਾਨਣਾ ਪਾਇਆ।ਕਾਮਰੇਡ ਭੁਪਿੰਦਰ ਸਾਂਬਰ ਕੁੱਲ ਹਿੰਦ ਕਿਸਾਨ ਸਭਾ ਆਗੂ, ਪ੍ਰੋ. ਰਜਿੰਦਰਪਾਲ ਸਿੰਘ ਔਲਖ, ਸਾਥੀ ਰਮੇਸ਼ ਰਤਨ ਏਟਕ ਆਗੂ, ਐਡਵੋਕੇਟ ਪਰਮਜੀਤ ਸਿੰਘ ਖੰਨਾ, ਕਾਮਰੇਡ ਭਜਨ ਸਿੰਘ ਆਗੂ ਸੀ.ਪੀ.ਆਈ (ਐਮ.) ਨੇ ਵੀ ਕਾਮਰੇਡ ਬਾਗੀ ਦੇ ਜੀਵਨ ਸਬੰਧੀ, ਦੇਸ਼ ਦੀ ਆਜ਼ਾਦੀ ਲਈ ਕੀਤੇ ਸੰਘਰਸ਼, ਕੱਟੀਆਂ ਜੇਲ੍ਹਾਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।ਕਮਾਂਡੈਂਟ ਰਸ਼ਪਾਲ ਸਿੰਘ ਨੇ ਕਿਹਾ ਕਿ ਅੱਜ ਫਰੰਟ ਆਮ ਲੋਕਾਂ ਦੀ ਸਹੂਲਤ ਲਈ ਪਹਿਲੀ ਵਾਰ ਖੁਦ ਦੀ ਇਮਾਰਤ ਬਣਾਉਣ ਸੁਭਾਗ ਪ੍ਰਾਪਤ ਹੋਇਆ ਹੈ।ਜਿਸ ਲਈ ਉਹ ਸਮੁੱਚੇ ਬਾਗੀ ਪਰਿਵਾਰ ਦਾ ਸ਼ੁਕਰਗੁਜ਼ਾਰ ਹਨ, ਜਿਨ੍ਹਾਂ ਨੇ ਆਪਣੀ ਜਗ੍ਹਾ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦਾ ਦਫਤਰ ਉਸਾਰਨ ਲਈ ਜਗ੍ਹਾ ਦਿੱਤੀ।ਮੁੱਖ ਮਹਿਮਾਨ ਬੰਤ ਸਿੰਘ ਬਰਾੜ ਨੇ ਸਮਰਾਲਾ ਇਲਾਕੇ ਨੂੰ ਭਾਗਾਂ ਵਾਲਾ ਕਿਹਾ ਜਿਥੇ ਆਮ ਲੋਕਾਂ ਦੀ ਅਵਾਜ਼ ਬੁਲੰਦ ਕਰਨ ਵਾਲੇ ਜੋਧੇ ਕਾਮਰੇਡ ਜਗਜੀਤ ਸਿੰਘ ਬਾਗੀ ਨੇ ਜਨਮ ਲਿਆ, ਜਿਨ੍ਹਾਂ ਦਾ ਬੁੱਤ ਸਥਾਪਤ ਹੋਣ ਨਾਲ ਸਮਰਾਲਾ ਦਾ ਨਾਂ ਸੰਸਾਰ ਭਰ ਵਿੱਚ ਚੇਤਿਆਂ ਵਿੱਚ ਰੱਖਿਆ ਜਾਵੇਗਾ।
ਸਮਾਗਮ ਦੇ ਅਖੀਰ ਫਰੰਟ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਨੇ ਸਮੁੱਚੇ ਬਾਗੀ ਪਰਿਵਾਰ, ਆਏ ਮਹਿਮਾਨਾਂ ਅਤੇ ਆਏ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ।ਇਸ ਤੋਂ ਇਲਾਵਾ ਉਨ੍ਹਾਂ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਅਣਥੱਕ ਯਤਨਾਂ ਸਦਕਾ ਫਰੰਟ ਦੇ ਦਫਤਰ ਦਾ ਕੰਮ ਨੇਪਰੇ ਚੜ੍ਹਿਆ।
ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਲੈਕ: ਵਿਜੇ ਕੁਮਾਰ ਪ੍ਰਧਾਨ ਅਧਿਆਪਕ ਚੇਤਨਾ ਮੰਚ, ਇੰਦਰਜੀਤ ਸਿੰਘ ਕੰਗ, ਸੁਰਜੀਤ ਵਿਸ਼ਦ, ਮਾਸਟਰ ਪ੍ਰੇਮ ਨਾਥ, ਸ਼ਵਿੰਦਰ ਸਿੰਘ (ਜ: ਸਕੱਤਰ), ਰਵਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ, ਸੁਰਿੰਦਰ ਕੁਮਾਰ, ਕਾਮਰੇਡ ਦੇਸ ਰਾਜ, ਨਿਰਮਲ ਸਿੰਘ ਹਰਬੰਸਪੁਰਾ, ਮੰਗਤ ਰਾਏ ਪ੍ਰਭਾਕਰ, ਅਵਤਾਰ ਸਿੰਘ ਉਟਾਲਾਂ, ਪ੍ਰਿਥੀਪਾਲ ਸਿੰਘ ਭਗਵਾਨਪੁਰਾ, ਭਜਨ ਸਿੰਘ, ਡਾ. ਮਨਜੀਤ ਸਿੰਘ ਧਾਲੀਵਾਲ, ਪ੍ਰੇਮਵੀਰ ਸੱਦੀ ਸਰਪੰਚ ਉਟਾਲਾਂ, ਮੈਨੇਜਰ ਕਰਮਚੰਦ, ਜਗਦੀਸ਼ ਬੌਬੀ ਮਾਛੀਵਾੜਾ, ਤੇਜਿੰਦਰ ਸਿੰਘ, ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਕੈਪਟਨ ਮਹਿੰਦਰ ਸਿੰਘ, ਕਾਮਰੇਡ ਬੰਤ ਸਿੰਘ, ਪ੍ਰਿਥੀ ਸਿੰਘ, ਆਦਿ ਤੋਂ ਇਲਾਵਾ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਸਮੁੱਚੇ ਮੈਂਬਰ ਹਾਜ਼ਰ ਸਨ।
ਅਖੀਰ ‘ਚ ਪਿ੍ਰੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …