ਭੀਖੀ, 27 ਨਵੰਬਰ (ਕਮਲ ਜ਼ਿੰਦਲ) – ਨਜ਼ਦੀਕੀ ਪਿੰਡ ਸਮਾਉ ਵਿਖੇ ਅੰਡਰ 20 ਬੱਚੇ-ਬੱਚੀਆਂ ਦੇ ਕਬੱਡੀ, ਦੋੜਾਂ, ਤੇ ਜੰਪ ਦੇ ਮੁਕਾਬਲੇ ਕਰਵਾਏ ਗਏ।ਇਨ੍ਹਾਂ ਵਿਚ
ਨੇੜਲੇ ਪਿੰਡਾਂ ਦੇ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ।ਜੇਤੂ ਖਿਡਾਰੀਆਂ ਦਾ ਸਨਮਾਨ ਵੀ ਕੀਤਾ ਗਿਆ।ਬਾਬਾ ਸ਼ਾਂਤਾ ਨੰਦ ਜੀ ਬੀਰੋ ਕੇ ਕਲਾਂ ਵਾਲੇ ਅਤੇ ਕਾਂਗਰਸੀ ਆਗੂ ਚੁਸਪਿੰਦਰਬੀਰ ਸਿੰਘ ਚਹਿਲ ਬੱਚਿਆਂ ਦੀ ਹੌਸਲਾ ਅਫਜਾਈ ਕਰਨ ਲਈ ਪਹੁੰਚੇ।ਉਹਨਾਂ ਕਿਹਾ ਕਿ ਨਵੀਂ ਜਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਪੰਜਾਬ ਵਿੱਚੋਂ ਨਸ਼ਾ ਖਤਮ ਕੀਤਾ ਜਾ ਸਕਦਾ ਹੈ, ਕਿਉਂਕਿ ਨਵੀਂ ਜਵਾਨੀ ਹੀ ਦੇਸ਼ ਦੀਆਂ ਨੀਹ ਹੁੰਦੀ ਹੈ।ਜੋ ਆਪਣੇ ਦੇਸ਼ ਨੂੰ ਉੱਚੀਆਂ ਬੁਲੰਦੀਆਂ ‘ਤੇ ਲਿਜਾ ਸਕਦੀ ਹੈ।ਇਸ ਮੌਕੇ ਦਰਸ਼ਨ ਸਿੰਘ ਕੋਚ, ਗੁਰਮੇਲ ਸਿੰਘ ਸਮਾਓਂ, ਪਰਗਟ ਸਿੰਘ ਸਮਾਓਂ ਅਤੇ ਹੋਰ ਮੋਹਤਵਾਰ ਸੱਜਣ ਮੌਜ਼ੂਦ ਸਨ।
Check Also
ਬਜ਼ੁੱਰਗਾਂ ਅਤੇ ਲੋੜਵੰਦ ਨਾਗਰਿਕਾਂ ਦੀ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ 1583 ਕਰੋੜ ਜਾਰੀ – ਵਿਧਾਇਕਾ ਜੀਵਨਜੋਤ ਕੌਰ
ਅੰਮ੍ਰਿਤਸਰ, 3 ਜੁਲਾਈ (ਜਗਦੀਪ ਸਿੰਘ) – ਪੰਜਾਬ ਭਰ ਦੇ ਹਜ਼ਾਰਾਂ ਬਜ਼ੁਰਗ ਨਾਗਰਿਕਾਂ ਅਤੇ ਲੋੜਵੰਦ ਪਰਿਵਾਰਾਂ …
Punjab Post Daily Online Newspaper & Print Media