Friday, October 18, 2024

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਡੀ.ਏ.ਵੀ ਰਾਸ਼ਟਰੀ ਖੇਡ ਪ੍ਰਤਿਯੋਗਤਾਵਾਂ ‘ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 7 ਜਨਵਰੀ (ਜਗਦੀਪ ਸਿੰਘ) – ਡੀ.ਏ.ਵੀ ਰਾਸ਼ਟਰੀ ਖੇਡ ਪ੍ਰਤਿਯੋਗਤਾਵਾਂ ‘ਚ ਦਾ ਆਯੋਜਨ ਬੀਤੇ ਦਿਨੀਂ ਕੀਤਾ ਗਿਆ।ਅਰਿਆ ਰਤਨ ਡਾ. ਪੂਨਮ ਸੂਰੀ ਪਦਮ ਸ਼੍ਰੀ ਅਵਾਰਡੀ ਡੀ.ਏ.ਵੀ ਪ੍ਰਬੰਧਕੀ ਸਮਿਤੀ ਨਵੀਂ ਦਿੱਲੀ ਪ੍ਰਧਾਨ ਦੇ ਆਸ਼ੀਰਵਾਦ ਨਾਲ ਡਾ. ਵੀ.ਸਿੰਘ ਨਿਦੇਸ਼ਕ ਡੀ.ਏ.ਵੀ ਪਬਲਿਕ ਸਕੂਲਜ਼ ਅਤੇ ਸੰਯੋਜਕ ਡੀ.ਏ.ਵੀ ਰਾਸ਼ਟਰੀ ਖੇਡ ਪ੍ਰਤਿਯੋਗਤਾਵਾਂ ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ‘ਚ ਕਰਾਟੇ, ਤਾਈਵਾਂਡੋ ਅਤੇ ਵੁਸ਼ੂ ਖੇਡਾਂ ਦਾ ਆਯੋਜਨ ਡੀ.ਏ.ਵੀ ਪੁਲਿਸ ਪਬਲਿਕ ਸਕੂਲ, ਪਾਨੀਪਤ ‘ਚ ਕਰਵਾਇਆ ਗਿਆ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ਚਾਰ ਦਿਵਸੀ ਖੇਡ ਪ੍ਰਤਿਯੋਗਿਤਾ ‘ਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੀਆਂ ਅੰਡਰ 14 ਖਿਡਾਰਣਾਂ ਨੇ ਕਰਾਟੇ ਟੂਰਨਾਮੈਂਟ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ।ਸਮਰੀਤ ਕੌਰ ਨੇ ਪ੍ਰਥਮ ਸਥਾਨ ਪ੍ਰਾਪਤ ਕਰ ਕੇ ਸੋਨੇ ਦਾ ਮੈਡਲ ਜਿੱਤਿਆ।ਕਲਾਸ ਸੱਤਵੀਂ ਦੀ ਵਿਦਿਆਰਥਣ ਜਪਲੀਨ ਕੌਰ ਨੇ ਦੂਜਾ ਸਥਾਨ ਲੈ ਕੇ ਚਾਂਦੀ ਦਾ ਮੈਡਲ ਅਤੇ ਕਲਾਸ ਸੱਤਵੀਂ ਦੀ ਵਿਦਿਆਰਥਣ ਈਸ਼ਾ ਅਤੇ ਕਲਾਸ ਪੰਜ਼ਵੀਂ ਦੀ ਵਿਦਿਆਰਥਣ ਜੈਸਿਕਾ ਨੇ ਤੀਜ਼ੇ ਸਥਾਨ ਨਾਲ ਕਾਂਸੀ ਦਾ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਕਰਾਟੇ ਪ੍ਰਤੀਯੋਗਿਤਾ ‘ਚ ਜੇਤੂ ਖਿਡਾਰੀਆਂ ਨੁੰ ਹਾਰਦਿਕ ਵਧਾਈ ਦਿੱਤੀ।ਸਕੁਲ਼ ਚੇਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਅਧਿਕਾਰੀ ਡਾ. ਨੀਲਮ ਕਾਮਰਾ ਅਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵੀ ਵਿਦਿਆਰਥਣਾਂ ਦੀ ਇਸ ਸਫਲਤਾ ‘ਤੇ ਮੁਬਾਰਕਬਾਦ ਦਿੱਤੀ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …