Friday, October 18, 2024

ਸਹਾਰਾ ਨੇ ਪੀ.ਜੀ.ਆਈ ਘਾਬਦਾਂ ਤੋਂ ਜਨ ਸੇਵਾ ਅਭਿਆਨ ਦੀ ਕੀਤੀ ਸ਼ੁਰੂਆਤ

ਸੰਗਰੂਰ, 7 ਜਨਵਰੀ (ਜਗਸੀਰ ਲੌਂਗੋਵਾਲ) – ਇਨਸਾਨੀਅਤ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਸਹਾਰਾ ਜਨ ਸੇਵਾ ਅਭਿਆਨ 2024 ਦੀ ਸ਼ੁਰੂਆਤ ਪੀ.ਜੀ.ਆਈ ਸੈਟੇਲਾਈਟ ਕੇਂਦਰ ਘਾਬਦਾਂ ਤੋਂ ਸ਼ੁੁਰੂ ਕੀਤੀ ਗਈ।ਮਾਨਵਤਾ ਦੀ ਭਲਾਈ ਨੂੰ ਸਮਰਪਿਤ ਇਸ ਕਾਰਜ਼ ਲਈ ਪੀ.ਜੀ.ਆਈ ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਐਮ.ਐਸ, ਪ੍ਰੋਫੈਸਰ ਵਿਪਿਨ ਕੌਸ਼ਲ ਨੋਡਲ ਅਫਸਰ, ਪ੍ਰੋਫੈਸਰ ਅਸ਼ੋਕ ਕੁਮਾਰ ਅਤੇ ਪ੍ਰੋਫੈਸਰ ਜੀ.ਡੀ ਪੁਰੀ ਚੇਅਰਮੈਨ ਆਲ ਪੀ.ਜੀ.ਆਈ ਆਥੋਰਾਇਜਡ ਨੇ ਕਿਹਾ ਕਿ ਸਹਾਰਾ ਦੀ ਟੀਮ ਵਲੋਂ ਪਹਿਲਾਂ ਵੀ ਪੀ.ਜੀ.ਆਈ ਐਮ.ਈ.ਆਰ ਸੈਟੇਲਾਈਟ ਸੈਂਟਰ ਘਾਬਦਾਂ ਵਿਖੇ ਸਟਰੇਚਰ, ਵਹੀਲਚੇਅਰ, ਵਾਕਰ ਅਤੇ ਖੂਨਦਾਨ ਕੈਂਪ ਲਗਾ ਕੇ ਲੋਕ ਹਿੱਤ ਵਾਸਤੇ ਕੰਮ ਕੀਤੇ ਜਾ ਰਹੇ ਹਨ, ਜੋ ਬਹੁਤ ਹੀ ਸ਼ਲਾਘਾਯੋਗ ਹਨ।
ਸਹਾਰਾ ਦੇ ਚੇਅਰਮੈਨ ਡਾ. ਦਿਨੇਸ਼ ਗਰੋਵਰ ਡਾਇਰੈਕਟਰ ਸਹਾਰਾ ਮੈਡੀਕਲ ਵਿੰਗ ਨੇ ਕਿਹਾ ਕਿ ਡਾ. ਸ਼ਰੂਤੀ ਸ਼ਰਮਾ ਇੰਚਾਰਜ਼ ਪੀ;ਜੀ;ਆਈ ਐਮਈਆਰ ਸੈਟੇਲਾਈਟ ਸੈਂਟਰ ਘਾਬਦਾਂ, ਡਾ. ਨਿਪੁੰਨ ਪਰਿੰਜਾ ਫੈਕਲਟੀ ਪੀ.ਜੀ.ਆਈ ਐਮ.ਈ.ਆਰ ਸੈਟੇਲਾਈਟ ਸੈਂਟਰ ਸੰਗਰੂਰ ਦੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਦੀ ਟੀਮ ਬੜੇ ਹੀ ਨੇਕ ਦਿਲ ਨਾਲ ਆਪਣੀ ਸੇਵਾ ਨਿਭਾਅ ਰਹੇ ਹਨ।ਸਹਾਰਾ ਜਨ ਸੇਵਾ 2024 ਅਧੀਨ ਸਾਲ ਦੀ ਸ਼ੁਰੂਆਤ ਮੌਕੇ ਸਹਾਰਾ ਦੀ ਟੀਮ ਵਲੋਂ ਮਰੀਜ਼ਾਂ ਦੀ ਦੇਖ-ਰੇਖ ਅਤੇ ਸਿਹਤ ਸੰਭਾਲ ਦੇ ਮੱਦੇਨਜ਼ਰ ਹਸਪਤਾਲ ਵਿਖੇ ਪਹੁੰਚ ਕੇ ਹੈਲੋਜਨ ਹੀਟਰਾਂ ਅਤੇ ਕੰਬਲਾਂ ਦਿੱੇ ਗਏ।
ਇਨਫੋਟੈਕ ਪੰਜਾਬ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਧਾ, ਲਾਈਫ ਗਾਰਡ ਇੰਸਟੀਚਿਊਟ ਦੇ ਚੇਅਰਮੈਨ ਡਾ. ਸੁਖਵਿੰਦਰ ਸਿੰਘ, ਸਹਾਰਾ ਦੇ ਸੀਨੀਅਰ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਗੋਲਡੀ, ਸਹਾਰਾ ਚਾਇਲਡ ਵੈਲਫੇਅਰ ਵਿੰਗ ਦੀ ਡਾਇਰੈਕਟਰ ਰੂਹੀ ਜੋਸ਼ੀ ਕੋਸ਼ਲ, ਕੁਆਰਡੀਨੇਟਰ ਸੁਰਿੰਦਰਪਾਲ ਸਿੰਘ ਸਿਦਕੀ, ਮਹਿਲਾ ਵਿੰਗ ਦੀ ਡਾਇਰੈਕਟਰ ਵੰਦਨਾ ਸਲੂਜਾ, ਪੰਕਜ ਬਾਵਾ ਡਾਇਰੈਕਟਰ, ਸਹਾਰਾ ਦੀ ਮੁੱਖ ਸਲਾਹਕਾਰ ਹਰਪ੍ਰੀਤ ਕੌਰ ਅਤੇ ਇੰਦੂ ਬਾਂਸਲ ਨੇ ਹਸਪਤਾਲ ਦੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਅਤੇ ਉਹਨਾਂ ਨੂੰ ਆਪਣੇ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ।ਵੰਦਨਾ ਸਲੂਜਾ ਨੇ ਦੱਸਿਆ ਕਿ ਸਹਾਰਾ ਜਨ ਸੇਵਾ ਅਭਿਆਨ ਦੇ ਡਾਇਰੈਕਟਰ ਨਰਿੰਦਰ ਸਿੰਘ ਬੱਬੂ, ਸਮਾਜ ਸੇਵੀ ਮਨਜੀਤਪਾਲ ਸਿੰਘ ਬਿੱਟੂ, ਵਰਿੰਦਰ ਗੁਪਤਾ, ਸੰਜੀਵ ਕੁਮਾਰ ਅਤੇ ਸਹਾਰਾ ਦੇ ਸਮੂਹ ਮੈਂਬਰ ਹਮੇਸ਼ਾਂ ਹੀ ਆਪਣੀ ਨੇਕ ਕਮਾਈ ਵਿਚੋਂ ਤਨ ਮਨ ਧਨ ਨਾਲ ਆਪਣੀ ਸੇਵਾ ਨਿਭਾਉਂਦੇ ਰਹਿੰਦੇ ਹਨ।ਇਹਨਾਂ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਦਕਾ ਸਹਾਰਾ ਵਲੋਂ ਸਿਲਾਈ ਕਢਾਈ ਸੈਂਟਰ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਗਰਮ ਕੱਪੜੇ, ਕੰਬਲ ਰਜਾਈਆਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਆਪਣਾ ਰੋਜ਼ਗਾਰ ਸ਼ੁਰੂ ਕਰਨ ਵਿੱਚ ਮੱਦਦ ਕਰਨਾ ਅਤੇ ਹੋਰ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ।ਡਾ. ਜਵੰਦਾ ਨੇ ਸਹਾਰਾ ਵਲੋਂ ਕੀਤੇ ਗਏ ਇਹਨਾਂ ਭਲਾਈ ਕਾਰਜ਼ਾਂ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਮੀਨਾਕਸ਼ੀ ਬਾਂਸਲ ਐਡਵੋਕੇਟ ਚੰਡੀਗੜ੍ਹ, ਕਰਮਜੀਤ ਕੌਰ, ਮਨਪ੍ਰੀਤ ਕੌਰ, ਗੁਰਤੇਜ ਸਿੰਘ ਖੇਤਲਾ ਅਤੇ ਸਹਾਰਾ ਦੇ ਸਮੂਹ ਮੈਂਬਰ ਮੌਜ਼ੂਦ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …