Wednesday, February 25, 2026

ਸਟੱਡੀ ਸਰਕਲ ਵਲੋਂ ਆਗਮਨ ਪੁਰਬ ਨੂੰ ਸਮਰਪਿਤ ‘ਸ਼ਬਦ ਗਾਇਨ ਤੇ ਰੰਗ ਭਰੀਏ ਮੁਕਾਬਲੇ’ ਆਯੋਜਿਤ

ਸੰਗਰਰ, 16 ਜਨਵਰੀ (ਜਗਸੀਰ ਲੌਂਗੋਵਾਲ) – ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਮੌਕੇ ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਅਤੇ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਅਧੀਨ ਸ਼ਬਦ ਗਾਇਨ ਮੁਕਾਬਲੇ ਅਤੇ ਰੰਗ ਭਰੀਏ ਮੁਕਾਬਲੇ ਕਰਵਾਏ ਗਏ।ਕਮੇਟੀ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ, ਗੁਰਵਿੰਦਰ ਸਿੰਘ ਸਰਨਾ, ਪਰਮਜੀਤ ਸਿੰਘ ਸੋਬਤੀ ਦੇ ਨਾਲ ਸੁਰਿੰਦਰ ਪਾਲ ਸਿੰਘ ਸਟੱਡੀ ਸਰਕਲ ਦੇ ਐਡੀਸ਼ਨਲ ਚੀਫ਼ ਸਕੱਤਰ, ਅਜਮੇਰ ਸਿੰਘ ਡਿਪਟੀ ਡਾਇਰੈਕਟਰ, ਜ਼ੋਨਲ ਇਸਤਰੀ ਕੌਂਸਲ ਸਕੱਤਰ ਹਰਵਿੰਦਰ ਕੌਰ ਦੀ ਦੇਖ-ਰੇਖ ਹੇਠ ਹੋਏ ਇਹਨਾਂ ਮੁਕਾਬਲਿਆਂ ਵਿੱਚ ਅਕਾਲ ਅਕੈਡਮੀ ਚੀਮਾ ਸਾਹਿਬ, ਫਤਿਹਗੜ੍ਹ ਛੰਨਾ, ਬੇਨੜਾ, ਫਤਿਹਗੜ੍ਹ ਗੰਢੂਆਂ ਸਮੇਤ ਧੂਰੀ, ਚੱਠੇ ਸੇਖਵਾਂ, ਅਕੋਈ ਸਾਹਿਬ ਅਤੇ ਸ਼ਹਿਰੀ ਸਕੂਲਾਂ ਅਤੇ ਗੁਰਮਤਿ ਸੰਗੀਤ ਅਕੈਡਮੀਆਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।ਸ਼ਬਦ ਗਾਇਨ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਤੰਤੀਸਾਜ਼ਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਚ ਦਰਜ਼ ਬਾਣੀ ਦਾ ਸੁਰ ਤਾਲ ਅਤੇ ਨਿਰਧਾਰਿਤ ਰਾਗਾਂ ਵਿੱਚ ਗਾਇਨ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ।ਮੁਕਾਬਲਿਆਂ ਲਈ ਜੱਜਾਂ ਦੀ ਸੇਵਾ ਪ੍ਰੋ. ਮਨਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰਜੰਟ ਸਿੰਘ ਪ੍ਰਿੰਸੀਪਲ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਵਿਦਿਆਲਾ ਸੰਗਰੂਰ ਨੇ ਨਿਭਾਈ।ਜਦਕਿ ਹਰਪ੍ਰੀਤ ਕੌਰ ਥਲੇਸਾਂ, ਗੁਰਨਾਮ ਸਿੰਘ ਸੰਗਰੂਰ ਨੇ ਸਮਾਂ ਵਾਚਕ ਦੀ ਸੇਵਾ ਨਿਭਾਈ।ਖਾਲਸਾਈ ਤੇ ਗੁਰਮਤਿ ਸਿਧਾਂਤਾਂ ਤੇ ਆਧਾਰਿਤ ਨਿਸ਼ਾਨੀਆਂ ਦੇ ਖਾਲੀ ਸਕੈਚਾਂ ਨੂੰ ‘ਰੰਗ ਭਰਨ ਦੇ ਮੁਕਾਬਲੇ’ ਪ੍ਰਾਇਮਰੀ, ਜੂਨੀਅਰ ਅਤੇ ਸੀਨੀਅਰ ਗਰੁੱਪਾਂ ‘ਤੇ ਆਧਾਰਿਤ ਕਰਵਾਏ ਗਏ।ਸੁਖਦੇਵ ਸਿੰਘ ਰਤਨ, ਪ੍ਰੋ. ਨਰਿੰਦਰ ਸਿੰਘ ਅਤੇ ਅਧਿਆਪਕ ਹਰਕੀਰਤ ਕੌਰ ਨੇ ਨਿਰੀਖਕਾਂ ਦੇ ਫਰਜ਼ ਨਿਭਾਏ।ਪ੍ਰਸਿੱਧ ਕਥਾ ਵਾਚਕ ਭਾਈ ਮਨਦੀਪ ਸਿੰਘ ਮੁਰੀਦ, ਦਲਵੀਰ ਸਿੰਘ ਬਾਬਾ ਸਰਪ੍ਰਸਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਗੁਰਪ੍ਰੀਤ ਸਿੰਘ ਰੋਬਿਨ, ਬਲਜਿੰਦਰ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਨੇ ਪ੍ਰਤੀਯੋਗੀਆਂ ਦਾ ਹੌਸਲਾ ਵਧਾਇਆ।ਅਜਮੇਰ ਸਿੰਘ ਨੇ ਸਟੱਡੀ ਸਰਕਲ ਦੀਆਂ ਅਕਾਦਮਿਕ ਗਤੀਵਿਧੀਆਂ ਬਾਰੇ ਦੱਸਿਆ ਅਤੇ ਧੰਨਵਾਦੀ ਸ਼ਬਦ ਕਹੇ।ਮੁਕਾਬਲਿਆਂ ਦੀ ਇਨਾਮ ਸੇਵਾ ਵਿੱਚ ਸਵਰਗਵਾਸੀ ਪੇ੍ਮ ਸਿੰਘ ਸੰਗਰੂਰ ਦੇ ਪਰਿਵਾਰ ਵਲੋਂ ਪਰਮਜੀਤ ਸਿੰਘ ਟਿਵਾਣਾ ਅਤੇ ਗੁਰਿੰਦਰ ਸਿੰਘ ਗੁਜਰਾਲ ਸੀ.ਏ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ, ਅਧਿਆਪਕਾਂ, ਜੱਜਾਂ ਤੇ ਸਹਿਯੋਗੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਸੁਰਿੰਦਰ ਪਾਲ ਸਿੰਘ ਸਿਦਕੀ ਦੇ ਸਟੇਜ ਸੰਚਾਲਨ ਅਧੀਨ ਜਸਵਿੰਦਰ ਸਿੰਘ ਪ੍ਰਿੰਸ, ਗੁਰਵਿੰਦਰ ਸਿੰਘ ਸਰਨਾ, ਗੁਰਜੰਟ ਸਿੰਘ, ਹਰਵਿੰਦਰ ਸਿੰਘ ਪੱਪੂ, ਰਾਵਿੰਦਰ ਸਿੰਘ, ਭਾਈ ਸੁੰਦਰ ਸਿੰਘ ਦੇ ਨਾਲ ਉਪਰੋਕਤ ਸ਼ਖਸ਼ੀਅਤਾਂ ਅਤੇ ਇਸਤਰੀ ਸਤਿਸੰਗ ਸਭਾ ਦੀ ਪ੍ਰਧਾਨ ਬੀਬੀ ਸਵਰਨ ਕੌਰ, ਪਰਵਿੰਦਰ ਕੌਰ, ਗੁਰਲੀਨ ਕੌਰ, ਰੇਖਾ ਰਾਣੀ, ਕਿਰਨ ਦੂਆ, ਪ੍ਰਮੋਦ ਕੁਮਾਰੀ, ਮਹਿਕਪ੍ਰੀਤ ਕੌਰ ਅਤੇ ਸਟੱਡੀ ਸਰਕਲ ਦੀ ਹਰਵਿੰਦਰ ਕੌਰ, ਅਮਨਦੀਪ ਕੌਰ ਨੇ ਨਿਭਾਈ।ਸਮੁੱਚੇ ਤੌਰ ‘ਤੇ ਸ਼ਬਦ ਗਾਇਨ ਮੁਕਾਬਲਿਆਂ ਵਿਚੋਂ ਭਾਈ ਬਾਬਕ ਸੰਗੀਤ ਅਕੈਡਮੀ ਚੀਮਾ ਸਾਹਿਬ, ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ-ਧੂਰੀ ਅਤੇ ਗੁਰਸਾਗਰ ਚੈਰੀਟੇਬਲ ਟਰੱਸਟ ਧੂਰੀ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਜਦੋਂਕਿ ਅਕਾਲ ਅਕੈਡਮੀ ਚੀਮਾ ਸਾਹਿਬ ਅੰਗਰੇਜ਼ੀ ਅਤੇ ਅਕਾਲ ਅਕੈਡਮੀ ਫਤਿਹਗੜ੍ਹ ਛੰਨਾ ਨੇ ਹੌਂਸਲਾ ਵਧਾਊ ਇਨਾਮ ਹਾਸਲ ਕੀਤਾ।
ਰੰਗ ਭਰੀਏ ਮੁਕਾਬਲੇ ਦੇ ਪ੍ਰਾਇਮਰੀ ਗਰੁੱਪ ਵਿਚੋਂ ਸਹਿਜਮੀਤ ਕੌਰ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ, ਸਹਿਜਪ੍ਰੀਤ ਕੌਰ ਦਾ ਫਾਊਂਡੇਸ਼ਨ ਪਬਲਿਕ ਸਕੂਲ ਸੰਗਰੂਰ ਅਤੇ ਜੈਸਿਕਾ ਸਪਰਿੰਗਡੇਲ ਪਬਲਿਕ ਸਕੂਲ ਸੰਗਰੂਰ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਜਦਕਿ ਮਾਨਵਿਧ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ ਅਤੇ ਗੈਵਿਨਦੀਪ ਸਿੰਘ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਸੰਗਰੂਰ ਨੇ ਹੌਂਸਲਾ ਵਧਾਊ ਇਨਾਮ ਹਾਸਲ ਕੀਤਾ।ਜੂਨੀਅਰ ਗਰੁੱਪ ਵਿਚੋਂ ਰਾਜਵੀਰ ਕੌਰ ਅਤੇ ਜਸਪ੍ਰੀਤ ਕੌਰ ਅਕਾਲ ਅਕੈਡਮੀ ਫਤਿਹਗੜ੍ਹ ਛੰਨਾ ਅਤੇ ਅਗੰਮਵੀਰ ਸਿੰਘ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਸੰਗਰੂਰ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਜਦਕਿ ਅਮਰਿੰਦਰ ਸਿੰਘ ਭਾਈ ਬਾਬਕ ਸੰਗੀਤ ਅਕੈਡਮੀ ਚੀਮਾ ਸਾਹਿਬ ਅਤੇ ਮਨਤਾਜ ਸਿੰਘ ਅਕਾਲ ਅਕੈਡਮੀ ਫਤਿਹਗੜ੍ਹ ਛੰਨਾ ਨੇ ਹੌਂਸਲਾ ਵਧਾਊ ਇਨਾਮ ਹਾਸਲ ਕੀਤਾ।ਸੀਨੀਅਰ ਗਰੁੱਪ ਵਿਚੋਂ ਸੰਦੀਪ ਸਿੰਘ ਭਾਈ ਬਾਬਕ ਸੰਗੀਤ ਅਕੈਡਮੀ ਚੀਮਾ ਸਾਹਿਬ, ਕ੍ਰਿਸ਼ਪਾਲ ਸਿੰਘ ਗੁਰਸਾਗਰ ਚੈਰੀਟੇਬਲ ਟਰੱਸਟ ਧੂਰੀ ਅਤੇ ਗੁਰਸਿਮਰਨ ਸਿੰਘ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਜਦੋਂ ਕਿ ਗੁਰਵੀਰ ਕੌਰ ਅਕਾਲ ਅਕੈਡਮੀ ਬੇਨੜਾ ਅਤੇ ਗੁਰਜੋਤ ਸਿੰਘ ਫਾਰਚੂਨਰ ਕਾਨਵੈਂਟ ਸਕੂਲ ਅਕੋਈ ਸਾਹਿਬ ਨੇ ਹੌਂਸਲਾ ਵਧਾਊ ਇਨਾਮ ਹਾਸਲ ਕੀਤਾ।
ਇਸ ਸਮਾਗਮ ਲਈ ਮੱਖਣ ਸਿੰਘ ਧੂਰੀ, ਪ੍ਰੋ, ਗੁਰਤੇਜ ਸਿੰਘ ਸਿੱਧੂ, ਹਰਪ੍ਰੀਤ ਕੌਰ, ਸੁਖਵੀਰ ਕੌਰ, ਜਗਦੀਪ ਕੌਰ, ਮਨਿੰਦਰ ਜੀਤ ਕੌਰ, ਦਲਜੀਤ ਸਿੰਘ, ਭਾਈ ਰਾਮ ਸਿੰਘ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …