Monday, July 8, 2024

ਭਿਖਾਰੀਆਂ ਦੇ ਮੁੜ ਵਸੇਬੇ ਲਈ `ਸਮਾਈਲ ਬੈਗਰੀ` ਸਕੀਮ ਤਹਿਤ ਮੀਟਿੰਗ

ਅੰਮ੍ਰਿਤਸਰ, 18 ਜਨਵਰੀ (ਸੁਖਬੀਰ ਸਿੰਘ) – ਵਿਵੇਕ ਕੁਮਾਰ ਮੋਦੀ ਸਹਾਇਕ ਕਮਿਸ਼ਨਰ ਅੰਮ੍ਰਿਤਸਰ ਵਲੋਂ ਜਿਲ੍ਹਾ ਅੰਮ੍ਰਿਤਸਰ ਵਿੱਚ ਭਿਖਾਰੀਆਂ ਦੇ ਮੁੜ ਵਸੇਬੇ ਲਈ ਸਮਾਈਲ ਬੈਗਰੀ ਸਕੀਮ ਤਹਿਤ ਮੀਟਿੰਗ ਕੀਤੀ ਗਈ।ਜਿਸ ਵਿੱਚ ਪੁਲਿਸ ਵਿਭਾਗ, ਸਿਹਤ ਵਿਭਾਗ, ਨਗਰ ਨਿਗਮ, ਸਿੱਖਿਆ ਵਿਭਾਗ, ਜਿਲ੍ਹਾ ਬਾਲ ਸੁਰੱਖਿਆ ਅਫਸਰ ਸ਼ਾਮਲ ਸਨ।ਜਿਲਾ ਪ੍ਰਸ਼ਾਸਨ ਨੂੰ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਤੋਂ ਗਰਾਂਟ ਪ੍ਰਾਪਤ ਹੋਈ ਹੈ।
ਸਹਾਇਕ ਕਮਿਸ਼ਨਰ ਮੋਦੀ ਨੇ ਦੱਸਿਆ ਹੈ ਕਿ ਭਿਖਾਰੀਆਂ ਦੇ ਮੁੜ ਵਸੇਬੇ ਦੇ ਪ੍ਰੋਗਰਾਮ ਨੂੰ ਤਿੰਨ ਪੜਾਵਾਂ ਵਿੱਚ ਆਰੰਭਿਆ ਜਾਵੇਗਾ।ਪਹਿਲੇ ਪੜਾਅ ਵਿੱਚ ਤਿੰਨ ਟੀਮਾਂ ਦਾ ਗਠਨ ਕਰਕੇ ਸ਼ਹਿਰ ਦੇ 15 ਥਾਵਾਂ ‘ਤੇ ਭਿਖਾਰੀਆਂ ਦਾ ਸਰਵੇਖਣ ਕੀਤਾ ਜਾਵੇਗਾ।ਦੂਸਰੇ ਪੜਾਅ ਵਿੱਚ ਭਿਖਾਰੀਆਂ ਨੂੰ ਨਗਰ ਨਿਗਮ ਵਲੋਂ ਗੋਲ ਬਾਗ ਵਿਖੇ ਚਲਾਏ ਜਾ ਰਹੇ ਸ਼ੈਲਟਰ ਹੋਮ ਵਿਖੇ ਭੇਜਿਆ ਜਾਵੇਗਾ।ਜਿਥੇ ਉਨਾਂ ਦੇ ਰਹਿਣ ਸਹਿਣ ਦੀਆਂ ਮੁੱਢਲੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ ਅਤੇ ਤੀਸਰੇ ਪੜਾਅ ਵਿੱਚ ਬੈਗਰਜ਼ ਦਾ ਪੁਨਰਵਾਸ ਕੀਤਾ ਜਾਵੇਗਾ।
ਉਹਨਾਂ ਨੇ ਦੱਸਿਆ ਕਿ ਜੇਕਰ ਕਿਸੇ ਭਿਖਾਰੀ ਨੂੰ ਸਕਿੱਲ ਟ੍ਰੇਨਿੰਗ ਦੀ ਜਰੂਰਤ ਹੋਵੇਗੀ, ਉਹ ਵੀ ਦਿੱਤੀ ਜਾਵੇਗੀ ਅਤੇ ਬਜ਼ੁਰਗ ਭਿਖਾਰੀਆਂ ਨੂੰ ਬਿਰਧ ਘਰ ਵਿਖੇ ਭੇਜਿਆ ਜਾਵੇਗਾ।ਮੀਟਿੰਗ ਵਿੱਚ ਅਸੀਸ ਇੰਦਰ ਸਿੰਘ ਸਕੱਤਰ ਰੈਡ ਕਰਾਸ ਅੰਮ੍ਰਿਤਸਰ ਵੀ ਮੌਜ਼ੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …