Monday, July 8, 2024

ਭਾਰਤ ਬੰਦ ਦੇ ਸੱਦੇ ‘ਤੇ ਲੌਂਗੋਵਾਲ ਵਿਖੇ ਵੱਖ-ਵੱਖ ਜਥੇਬੰਦੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ਸੰਗਰੂਰ, 16 ਫਰਵਰੀ (ਜਗਸੀਰ ਲੌਂਗੋਵਾਲ) – ਸੰਯੁਕਤ ਕਿਸਾਨ ਮੋਰਚੇ, ਕੇਂਦਰੀ ਟਰੇਡ ਯੂਨੀਅਨਾਂ਼ ਅਤੇ ਭਰਾਤਰੀ ਜਥੇਬੰਦੀਆਂ ਦੇ ਭਾਰਤ ਬੰਦ ਦੇ ਸੱਦੇ ‘ਤੇ ਲੌਗੋਵਾਲ ਦੀਆਂ ਜਨਤਕ, ਜਮਹੂਰੀ, ਕਿਸਾਨ, ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਵਿੱਚ ਪੂਰੇ ਲੌਗੋਵਾਲ ਦੇ ਬਜ਼ਾਰ ਅਤੇ ਕਾਰੋਬਾਰ ਬੰਦ ਰਹੇ।ਇਸ ਰੋਸ ਧਰਨੇ ਦੌਰਾਨ ਹਰਦੇਵ ਸਿੰਘ ਦੁਲਟ ਵਲੋਂ ਮੰਚ ਸੰਚਾਲਨ ਕੀਤਾ ਗਿਆ।ਆਗੂਆਂ ਨੇ ਪ੍ਰਚੂਨ ਖੇਤਰ ਵਿੱਚ ਕਾਰਪੋਰੇਟ ਦਾ ਦਾਖਲਾ ਰੋਕਣ, ਦੁਕਾਨਦਾਰਾਂ ਤੇ ਵਪਾਰੀਆਂ ‘ਤੇ ਮਾਰਾਂ, ਚਾਰ ਲੇਬਰ ਕੋਡ ਰੱਦ ਕਰਨ, ਹਿੱਟ ਅਤੇ ਰਨ ਕਾਨੂੰਨ ਰੱਦ ਕਰਨ, ਕਾਰਪੇਰੇਟ ਘਰਾਣਿਆਂ ਨੂੰ ਗੱਡੀਆਂ ਖਿਲਾਫ, ਸਰਕਾਰੀ ਅਦਾਰਿਆਂ ਦੇ ਖਾਤਮੇ ਖਿਲਾਫ, ਮੁਲਕ ਵਿੱਚ ਸੱਤਾ ਖਿਲਾਫ, ਨਵੀਂ ਸਿੱਖਿਆ ਨੀਤੀ ਤੁਰੰਤ ਰੱਦ ਕਰਨ, ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ, ਚੰਗੀਆਂ ਸਿਹਤ ਸਹੂਲਤਾਂ ਦੇਣ ਦੀ ਮੰਗ ਕਰਦਿਆਂ ਹਰ ਖੇਤਰ ਵਿੱਚ ਸਰਕਾਰ ਦੇ ਤਸ਼ੱਦਦ ਦੀ ਸਖਤ ਨਿਖੇਧੀ ਕੀਤੀ ਗਈ।
ਇਸ ਮੌਕੇ ਬੀਬੀ ਸਮਿੰਦਰ ਕੌਰ ਗਿੱਲ, ਰਣਜੀਤ ਸਿੰਘ (ਉਗਰਾਹਾਂ), ਭੇਲਾ ਸਿੰਘ (ਬੁਰਜ਼ ਗਿੱਲ), ਕਾਮਰੇਡ ਮੰਗਤ ਰਾਮ (ਏ.ਆਈ.ਸੀ.ਟੀ.ਯੂ), ਬਲਵੀਰ ਚੰਦ ਲਂੌਗੋਵਾਲ (ਡੀ.ਟੀ.ਐਫ), ਜੁਝਾਰ ਲੌਂਗੋਵਾਲ (ਤਰਕਸ਼ੀਲ ਸੁਸਾਇਟੀ), ਬਹਾਲ ਸਿੰਘ, ਕਾਮਰੇਡ ਦਰਸਨ ਕੁੰਨਰ (ਕਿਰਤੀ ਕਿਸਾਨ ਯੂਨੀਅਨ), ਕਰਮਜੀਤ ਸਿੰਘ, ਬਲਵੀਰ ਸਿੰਘ, ਜਗਰੂਪ ਸਿੰਘ (ਸੀ.ਪੀ.ਐਮ) ਵਪਾਰ ਮੰਡਲ ਵਲੋਂ ਅੰਮਿਤ ਸਿੰਗਲਾ ਗਿਆਨੀ, ਸੁਰਿੰਦਰ ਕੁਮਾਰ ਲੀਲਾ, ਕਾਲਾ ਢਿੱਲੋਂ, ਜਸਵੰਤ ਰਾਏ, ਕਾਮਰੇਡ ਸੱਤਪਾਲ, ਕਮਲਜੀਤ ਵਿੱਕੀ, ਮਾਤਾ ਸੁਰਜੀਤ ਕੌਰ ਭੱਠਲ, ਭਗਤ ਸਿੰਘ ਮੋਟਰ ਸਾਇਕਲ ਰੇਹੜੀ ਯੂਨੀਅਨ, ਮਹਿੰਦਰ ਸਿੰਘ ਆਦਿ ਆਗੂਆਂ ਨੇ ਵਿਚਾਰ ਤੇ ਬੂਟਾ ਸਿੰਘ ਮੰਡੇਰ ਕਲਾਂ ਨੇ ਲ਼ੋਕ ਪੱਖੀ ਗੀਤ ਪੇਸ਼ ਕੀਤੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …