ਅੰਮ੍ਰਿਤਸਰ, 16 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੇ ਕਾਰਜ਼ਕਾਲ ਵਿੱਚ ਅੱਜ ਕੀਤੇ ਵਾਧੇ ‘ਤੇ ਯੂਨੀਵਰਸਿਟੀ ਅਫ਼ਸਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਜ਼ਨੀਸ਼ ਭਾਰਦਵਾਜ ਨੇ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਵਧਾਈ ਦਿੱਤੀ।ਰਜ਼ਨੀਸ਼ ਭਾਰਦਵਾਜ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੇ ਕਾਰਜ਼ਕਾਲ ਦੀ ਮਿਆਦ ਵਿੱਚ ਕੀਤਾ ਗਿਆ ਵਾਧਾ ਉਨ੍ਹਾਂ ਦੀ ਕਾਰਜਸ਼ੈਲੀ ਅਤੇ ਯੂਨੀਵਰਸਿਟੀ ਦੀ ਬੇਹਤਰੀ ਲਈ ਕੀਤੇ ਕਾਰਜ਼ਾਂ ‘ਤੇ ਮੋਹਰ ਹੈ।ਵਾਈਸ ਚਾਂਸਲਰ ਸੰਧੂ ਨੇ ਜਦ ਤੋਂ ਅਹੁੱਦਾ ਸੰਭਾਲਿਆ ਹੈ, ਉਦੋਂ ਤੋਂ ਯੂਨੀਵਰਸਿਟੀ ਨੇ ਦਿਨ ਦੁੱਗਣੀ ਅਤੇ ਰਾਤ ਚੋਗੁਣੀ ਤਰੱਕੀ ਕਰ ਰਹੀ ਹੈ।
ਇਸ ਮੌਕੇ ਸ੍ਰੀਮਤੀ ਹਰਵਿੰਦਰ ਕੌਰ ਸਾਬਕਾ ਪ੍ਰਧਾਨ, ਕੁਲਜਿੰਦਰ ਸਿੰਘ ਬੱਲ, ਜਗੀਰ ਸਿੰਘ ਸਾਬਕਾ ਪ੍ਰਧਾਨ, ਅਮਨ ਕੁਮਾਰ, ਮਨਵਿੰਦਰ ਸਿੰਘ ਜੋਆਇੰਟ ਸਕੱਤਰ, ਸ਼ਤੀਸ਼ ਕੁਮਾਰ, ਵਿਪਨ ਕੁਮਾਰ, ਗੁਰਮੀਤ ਥਾਪਾ, ਅਵਤਾਰ ਸਿੰਘ, ਨਰੇਸ਼ ਕੁਮਾਰ, ਸ੍ਰੀਮਤੀ ਰਚਨਾ ਵਿਆਸ, ਸ੍ਰੀਮਤੀ ਰੁਪਿੰਦਰ ਕੌਰ, ਭੁਪਿੰਦਰ ਸਿੰਘ ਠਾਕੁਰ, ਸ੍ਰੀਮਤੀ ਸਰਬਜੀਤ ਕੌਰ ਸਮੇਤ ਵੱਡੀ ਗਿਣਤੀ ‘ਚ ਯੂਨੀਵਰਸਿਟੀ ਅਫ਼ਸਰ ਅਤੇ ਕਰਮਚਾਰੀ ਹਾਜ਼ਰ ਸਨ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …